MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪਿਛਲੇ ਕਈ ਮਹਿਨੀਆਂ ਤੋਂ ਪੈਚ ਵਰਕ ਨੂੰ ਤਰਸ ਰਹੀ ਭਗਤਪੁਰਾ ਭਾਣੋਕੀ ਰੋਡ


ਫਗਵਾੜਾ 14 ਜੂਨ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸੜਕਾਂ ਮਨੁੱਖੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੀਆ ਹਨ ਜੋ ਮਨੁੱਖ ਨੂੰ ਅਪਣੀ ਮੰਜਿਲ ਤੱਕ ਪਹੁੰਚਣ ਲਈ ਸਹਾਈ ਹੁੰਦੀਆਂ ਹਨ ਪਰ ਜੇਕਰ ਇਨ੍ਹਾਂ ਸੜਕਾਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੋਵੇ ਤਾਂ ਫਿਰ ਇਹ ਟੁੱਟੀਆ ਸੜਕਾਂ ਮਨੁੱਖਤਾ ਲਈ ਸ਼ਰਾਪ ਬਣ ਜਾਦੀਆਂ ਹਨ ਇਸੇ ਤਰ੍ਹਾਂ ਦੀ ਤ੍ਰਾਸਦੀ ਭਗਤਪੁਰਾ ਭਾਣੋਕੀ ਰੋਡ ਤੋਂ ਲੰਘਣ ਵਾਲੇ ਹਰ ਮਨੁੱਖ ਨੂੰ ਪਿਛਲੇ ਲੰਬੇ ਸਮੇਂ ਤੋਂ ਭੋਗਣੀ ਪੈ ਰਹੀ ਹੈ ਇਸ ਰੋਡ "ਤੇ ਥਾਂ-ਥਾਂ ਸੜਕ ਟੁੱਟੀ ਹੋਣ ਕਾਰਣ  ਨਿੱਤ ਹਾਦਸਿਆਂ ਨੂੰ ਸੱਦਾ ਦਿੰਦੀ ਹੈ ਜਿੱਥੇ ਪੈਚ ਵਰਕ ਦਾ ਕੰਮ ਹੋਣਾ ਬੇਹੱਦ ਜ਼ਰੂਰੀ ਹੈ ਫਗਵਾੜਾ ਸਬ ਡਵੀਜ਼ਨ ਤੋਂ ਅੱਠ ਦੱਸ ਪਿੰਡਾਂ ਨੂੰ ਜੋੜਦੀ ਇਸ ਸੜਕ ਤੋਂ ਲੰਘਣ ਵਾਲੇ ਹਜਾਰਾ ਮਜ਼ਦੂਰ ਕਾਮੇ,ਰਾਹਗੀਰ,ਕਿਸਾਨ ਇਥੋਂ ਦੀ ਲੰਘਣ ਸਮੇਂ ਪ੍ਰੇਸ਼ਾਨੀ ਮਹਿਸੂਸ ਕਰਦੇ ਹਨ ਇਸ ਸੰਬਧ ਵਿੱਚ ਇੱਥੋਂ ਦੇ ਦੁਕਾਨਦਾਰਾਂ ਜਸਜੀਤ ਸਿੰਘ ( ਜੱਸੀ),ਸ਼ਮਿੰਦਰ ਸਿੰਘ, ਸੁਨੀਲ,ਜੋਗਿੰਦਰ ਸਿੰਘ,ਸਤਨਾਮ ਸਿੰਘ ਜੱਖੁ,ਪਵਿੱਤਰ, ਯੋਗੇਸ਼ ਵਰਮਾ,ਸੁਰਿੰਦਰ ਕੁਮਾਰ,ਜਸਵੀਰ ਮਾਹੀ,ਕ੍ਹਿਸ਼ਨ ਲਾਲ ਬਿੱਟੂ,ਸੁਭਾਸ਼ ਚੰਦਰ (ਬਾਸ਼ਾ ) ਆਦਿ ਨੇ ਦੱਸਿਆ ਕਿ ਬਰਸਾਤ ਹੋਣ "ਤੇ ਇਸ ਸੜਕ ਤੋਂ ਲੰਘਣਾ ਦੁਰਘਟਨਾ ਨੂੰ ਸੱਦਾ ਦੇਣ ਦੇ ਬਰਾਬਰ ਹੈ।ਉਨ੍ਹਾਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੋ ਮੰਗ ਕੀਤੀ ਕਿ ਜਿੱਥੇ ਉਨ੍ਹਾਂ ਵਿਕਾਸ ਦੇ ਕੰਮਾ ਚ ਸਭ ਤੋਂ ਮੋਹਰੀ ਹੋ ਫਗਵਾੜਾ ਸ਼ਹਿਰ ਦੀ ਨੁਹਾਰ ਬਦਲਣ "ਚ ਅਪਣਾ ਅਹਿਮ ਰੋਲ ਅਦਾ ਕੀਤਾ ਹੈ ਅਤੇ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ "ਤੇ ਖਰਾ ਉਤਰਨ ਦਾ ਪ੍ਰਮਾਣ ਦਿੱਤਾ ਹੈ ਠੀਕ ਉਸੇ ਉੱਤੇ ਪਹਿਰਾ ਦਿੰਦਿਆਂ ਇਸ ਸੜਕ ਦੀ ਮੁਰੰਮਤ ਪਹਿਲ ਦੇ ਆਧਾਰ "ਤੇ ਕਰਵਾਈ ਜਾਵੇ ਤਾਂ ਜੋ ਇੱਥੋਂ ਲੰਘਣ ਵਾਲੇ ਹਜਾਰਾਂ ਲੋਕਾਂ ਦਾ ਸਾਹ ਸੋਖਾ ਹੋ ਸਕੇ।