MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸੋਸ਼ਲ ਮੀਡੀਆ ਤੋਂ ਉਪਜੀ 'ਆਪ' ਅਕਾਲੀ ਬਸਪਾ ਗਠਜੋੜ ਦੀ ਚਿੰਤਾਂ ਨਾ ਕਰੇ-ਠੇਕੇਦਾਰ

ਅਕਾਲੀ ਦਲ ਬਸਪਾ ਵਲੋਂ ਠੇਕੇਦਾਰ ਸੁਰਿੰਦਰ ਭੁੱਲੇਵਾਲ ਰਾਠਾਂ ਦਾ ਸਨਮਾਨ


ਗੜ੍ਹਸ਼ੰਕਰ 14 ਜੂਨ (ਅਸ਼ਵਨੀ ਸ਼ਰਮਾ)-ਸੋਸ਼ਲ ਮੀਡੀਆ ਤੋਂ ਉਪਜੀ 'ਆਪ' ਪਾਰਟੀ ਨੂੰ ਅਕਾਲੀ ਦਲ ਅਤੇ ਬਸਪਾ ਗਠਜੋੜ ਦੀ ਜਿਆਦਾ ਚਿੰਤਾ ਹੋ ਗਈ ਹੈ ਜਿਸ ਕਾਰਨ ਦੋਨੋਂ ਪਾਰਟੀਆਂ ਨੂੰ ਮਿਲੀ ਨਵੀਂ ਊਰਜ਼ਾ ਤੋਂ ਘਬਰਾਏ ਆਪ ਆਗੂ ਸੋਸ਼ਲ ਮੀਡੀਆ 'ਤੇ ਕੂੜ ਪ੍ਰਚਾਰ ਕਰ ਰਹੇ ਹਨ ਪਰੰਤੂ ਲੋਕ ਹੁਣ ਸੂਬੇ ਦੀ ਸਿਆਸਤ ਨੂੰ ਸਮਝ ਚੁੱਕੇ ਹਨ। ਇਹ ਵਿਚਾਰ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇੇਵਾਲ ਰਾਠਾਂ ਨੇ ਅੱਜ ਅਕਾਲੀ ਦਲ ਅਤੇ ਬਸਪਾ ਆਗੂਆਂ ਦੇ ਵਰਕਰਾਂ ਨੂੰ ਸਾਂਝੇ ਤੌਰ 'ਤੇ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ। ਇਸ ਮੌਕੇ ਵਰਕਰਾਂ ਨੇ ਸ੍ਰੀ ਠੇਕੇਦਾਰ ਦਾ ਜੋਰਦਾਰ ਸੁਆਗਤ ਕਰਦੇ ਹੋਏ ਉਨ੍ਹਾਂ ਦਾ ਸਾਥ ਡੱਟ ਕੇ ਦੇਣ ਦਾ ਐਲਾਨ ਕੀਤਾ। ਸ੍ਰੀ ਠੇਕੇਦਾਰ ਨੇ ਕਿਹਾ ਕਿ ਬਸਪਾ ਅਤੇ ਅਕਾਲੀ ਦਲ ਦੇ ਇਸ ਇਤਿਹਾਸਕ ਗਠਜੋੜ ਨੇ ਸੂਬੇ ਦੀ ਸਿਆਸਤ ਹੀ ਬਦਲ ਕੇ ਰੱਖ਼ ਦਿੱਤੀ ਹੈ ਅਤੇ ਵਿਰੋਧੀ ਅਗਲੀਆਂ ਵਿਧਾਨ ਸਭਾ ਚੋਣਾ ਵਿਚ ਆਪਣੀ ਹਾਰ ਨੂੰ ਦੇਖ਼ਦੇ ਹੋਏ ਕੂੜ ਪ੍ਰਚਾਰ ਤੇ ਉੱਤਰ ਆਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖ਼ਬੀਰ ਬਾਦਲ ਦੀ ਦੂਰ ਅੰਦੇਸ਼ੀ ਸੋਚ ਨੇ ਕਿਸਾਨ ਅਤੇ ਕਿਰਤੀ ਵਰਗ ਨੂੰ ਇੱਕ ਮੰਚ 'ਤੇ ਲੈ ਆਂਦਾ ਹੈ ਜਿਸ ਦੇ ਨਤੀਜੇ ਵੀ ਸਾਰਥਕ ਨਿੱਕਲਣਗੇ। ਇਸ ਮੌਕੇ ਜਥੇਦਾਰ ਇਕਬਾਲ ਸਿੰਘ ਖ਼ੇੜਾ, ਦਇਆ ਸਿੰਘ ਮੇਘੋਵਾਲ, ਹਰਪ੍ਰੀਤ ਸਿੰਘ ਬੈਂਸ, ਚਮਨ ਲਾਲ ਪ੍ਰਧਾਨ ਬਸਪਾ, ਜੈਲਦਾਰ ਗੁਰਿੰਦਰ ਸਿੰਘ, ਸ਼ਿੰਗਾਰਾ ਸਿੰਘ ਨੰਗਲ ਕਲਾਂ, ਰਾਜ ਕੁਮਾਰ ਰਾਜੂ, ਜਸਵਿੰਦਰ ਸਿੰਘ ਹਵੇਲੀ, ਅਮਰਜੀਤ ਸਿੰਘ ਬਿੱਲੂ, ਬਲਵਿੰਦਰ ਸਿੰਘ ਸਰਪੰਚ ਖ਼ੇੜਾ, ਦਵਿੰਦਰ ਸਿੰਘ ਸੈਣੀ, ਬਲਦੇਵ ਸਿੰਘ ਮਨੋਲੀਆਂ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਦਲ ਅਤੇ ਬਸਪਾ ਆਗੂ ਵੀ ਹਾਜ਼ਰ ਸਨ।