MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

 ਇੱਕ ਸਾਲ ਪਹਿਲਾ ਚੋਰੀ ਹੋਏ ਟਰਕ ਚੋਰੀ ਹੋਣ ਦਾ ਮਾਮਲਾ ਦਰਜ ਕੀਤਾ

ਕਾਦੀਆਂ 19 ਜੂਨ (ਚੌਧਰੀ ਮਨਸੂਰ ਘਨੋਕੇ) ਇੱਕ ਸਾਲ ਪਹਿਲਾਂ ਚੋਰੀ ਹੋਏ ਟਰਕ ਦੇ ਸਬੰਧ ਚ ਕਾਦੀਆਂ ਪੁਲੀਸ ਨੇ ਮਾਮਲਾ ਦਰਜ ਕੀਤਾ ਹੈ। ਇੱਸ ਸਬੰਧ ਚ ਕੁਲਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਮੂਸੇ ਥਾਣਾ ਝਬਾਲ ਜ਼ਿਲਾ ਤਰਨਤਾਰਨ ਨੇ ਐਸ ਐਸ ਪੀ ਬਟਾਲਾ ਨੂੰ ਦਰਖ਼ਾਸਤ ਦਿੱਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਸਦਾ ਟਰਕ ਨੰਬਰ ਐਨ ਐਲ 01 ਏ ਸੀ 9122 ਕਾਦੀਆਂ ਦੇ ਨੇੜਲੇ ਪਿੰਡ ਬਸਰਾਂਵਾ ਚ 2 ਮਈ 2020 ਨੂੰ ਚੋਰੀ ਕਰਮਲਿਆ ਗਿਆ ਸੀ। ਜਿਸਦੀ ਸੂਚਨਾ ਕਾਦੀਆਂ ਥਾਣਾ ਨੂੰ ਦਿੱਤੀ ਗਈ ਜਿਸਤੇ ਥਾਣਾ ਮੁੱਖੀ ਨੇ ਪੜਤਾਲ ਕਰਨ ਮਗਰੋਂ ਡਾਇਰੀ ਨੰਬਰ 30  ਮਿਤੀ 01-07-2020 ਨੂੰ ਉਸਨੂੰ ਦੇ ਦਿੱਤੀ। ਪਰ ਅਜੇ ਤੱਕ ਮੁਕਦਮਾ ਦਰਜ ਨਾ ਹੋਣ ਤੇ ਉਸਨੇ ਐਸ ਐਸ ਪੀ ਬਟਾਲਾ ਨੂੰ ਦਰਖ਼ਾਸਤ ਨੰਬਰ 1864 ਮਿਤੀ 03-06-2021ਨੂੰ ਦਿੱਤੀ। ਜਿਸਦੀ ਪੜਤਾਲ ਕਰਨ ਤੇ ਟਰਕ ਚੋਰੀ ਹੋਣ ਦਾ ਮਾਮਲਾ ਸਹੀ ਪਾਏ ਜਾਣ ਤੇ ਐਸ ਐਚ ਉ ਕਾਦੀਆਂ ਨੇ ਮਿਤੀ 18-06-21 ਨੂੰ ਐਫ਼ ਆਈ ਆਰ ਨੰਬਰ 0052 ਤਹਿਤ ਆਈ ਪੀ ਸੀ 1860 ਐਕਟ ਦੇ ਤਹਿਤ ਧਾਰਾ 323,325,341, 379 ਅਤੇ 34 ਦੇ ਤਹਿਤ ਕਾਦੀਆਂ ਚ ਕਥਿਤ ਅਣਪਛਾਤੇ ਦੋਸ਼ਿਆਂ ਵਿਰੁਧ ਕੇਸ ਦਰਜ ਕਰ ਦਿੱਤਾ ਹੈ। ਅੱਜੇ ਤੱਕ ਇੱਸ ਮਾਮਲੇ ਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।