MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕੇਸੀ ਪੋਲੀਟੈਕਨਿਕ ਕਾਲਜ ’ਚ ਕੰਪਿਊਟਰ ਇੰਜੀਨਿਅਰਿੰਗ  ਦੇ ਤੀਸਰੇ ਸਮੈਸਟਰ ਦੀ ਵਿਦਿਆਰਥਣ ਸਤੁਤੀ ਅਤੇ ਪੰਜਵੇਂ ’ਚ ਕੇਸ਼ਵ ਰਿਹਾ ਅੱਵਲ 


ਨਵਾਂਸ਼ਹਰ ,  20 ਜੂਨ, (ਵਿਪਨ ਕੁਮਾਰ)-ਪੰਜਾਬ ਸਟੇਟ ਬੋਰਡ ਆੱਫ ਟੈਕਨੀਕਲ ਐਜੁਕੇਸ਼ਨ ਐਂਡ ਇੰਡਸਟ੍ਰੀਅਲ ਟ੍ਰੇਨਿਗ  ( ਪੀਐਸਬੀਟੀਈ )  ਦਾ ਕੇਸੀ ਪਾੱਲੀਟੈਕਨਿਕ ਕਾਲਜ  ਦੇ ਕੰਪਿਊਟਰ ਇੰਜੀਨਿਅਰਿੰਗ  ( ਸੀਈ ) ਵਿਭਾਗ ਦਾ ਮਈ 2021 ਦਾ ਘੋਸ਼ਿਤ ਸ਼ਾਨਦਾਰ ਰਿਹਾ ਹੈ। ਕਾਲਜ ਪਿ੍ਰੰਸੀਪਲ ਇੰਜ.  ਰਜਿੰਦਰ ਮੂੰਮ ਅਤੇ ਵਿਭਾਗ ਪ੍ਰਮੁੱਖ ਇੰਜ.  ਮਨਦੀਪ ਕੌਰ ਨੇ ਦੱਸਿਆ ਕਿ ਤੀਸਰੇ ਸਮੈਸਟਰ ’ਚ ਸਤੁਤੀ ਕੁਮਾਰੀ ਨੇ 875 ’ਚੋਂ 704 ਨੰਬਰ ਲੈ ਕੇ ਕਾਲਜ ’ਚ ਪਹਿਲਾ,  ਅੰਜਨੀ ਕੁਮਾਰ  ਨੇ 607 ਅੰਕ ਲੈ ਕੇ ਦੂਜਾ ਅਤੇ ਹਰਮਨਦੀਪ ਸਿੰਘ  ਨੇ 578 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ ।  ਇਸ ਤਰਾਂ ਪੰਜਵੇਂ ਸਮੈਸਟਰ ’ਚ ਕੇਸ਼ਵ ਹੀਰਾ ਨੇ 875 ’ਚ 684 ਅੰਕ ਲੈ ਕੇ ਪਹਿਲਾ,  ਰਮਨ ਕੁਮਾਰ ਨੇ 620 ਅੰਕ ਲੈ ਕੇ ਦੂਜਾ ਅਤੇ ਸਾਹਿਲ ਨੇ 573 ਅੰਕ ਲੈ ਕੇ ਤੀਜਾ ਸਥਾਨ ਪਾਇਆ ਹੈ ।  ਇਹਨਾਂ ਸਾਰੇ ਹੋਣਹਾਰਾਂ ਨੂੰ ਕੇਸੀ ਗਰੁੱਪ  ਦੇ ਵਾਇਸ ਚੇਅਰਮੈਨ ਹਿਤੇਸ਼ ਗਾਂਧੀ,  ਕੈਂਪਸ ਡਾਇਰੇਕਟਰ ਡਾੱ. ਪ੍ਰਵੀਨ ਕੁਮਾਰ  ਜੰਜੁਆ,  ਪਿ੍ਰੰਸੀਪਲ ਇੰਜ.  ਰਜਿੰਦਰ ਮੰੂਮ,  ਐਚਓਡੀ ਇੰਜ.  ਮਨਦੀਪ ਕੌਰ,  ਇੰਜ.  ਮੇਹਾ ਸੇਠ,  ਇੰਜ.  ਜਸਦੀਪ ਕੌਰ ਨੇ ਹਾਰਦਿਕ ਵਧਾਈ ਦਿੱਤੀ ਹੈ ।