MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਫਰੀਦਕੋਟ ਪੋਸਟ ਆਫਿਸ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ।



ਫਰੀਦਕੋਟ 21ਜੂਨ (ਧਰਮ ਪ੍ਰਵਾਨਾਂ)ਅੰਤਰਰਾਸ਼ਟਰੀ ਯੋਗਾ ਦਿਵਸ ਪੂਰੇ ਵਿਸ਼ਵ ਭਰ ਵਿਚ 21 ਜੂਨ 2021 ਨੂੰ ਮਨਾਇਆ ਗਿਆ। ਇਸ ਸੰਬੰਧੀ  ਜਾਣਕਾਰੀ ਦਿੰਦਿਆਂ ਸੁਧੀਰ ਕੁਮਾਰ ਸੁਪਰਡੈਂਟ ਪੋਸਟ ਆਫਿਸ ਫਰੀਦਕੋਟ ਡਿਵਿਜਨ ਨੇ ਦਸਿਆ ਕਿ ਅੰਤਰਰਾਸ਼ਟਰੀ ਯੋਗਾ ਦਿਵਸ ਫਰੀਦਕੋਟ ਡਿਵਿਜਨ ਵਿਚ ਉਤਸ਼ਾਹ ਪੂਰਵਕ ਮਨਾਇਆ ਗਿਆ। ਇਸ ਮੌਕੇ ਤੇ ਫਰੀਦਕੋਟ ਮੁਖ ਡਾਕ ਘਰ ਅਤੇ ਮੋਗਾ ਮੁਖ ਡਾਕ ਘਰ ਵਿਚ ਕੋਰੋਨਾ ਮਹਾਮਾਰੀ ਦੀਆਂ ਸਾਵਧਾਨੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ। ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ਤੇ ਡਾਕ ਵਿਭਾਗ ਦੁਆਰਾ ਇਕ ਵਿਸ਼ੇਸ਼ ਕੌਂਸਲੇਸ਼ਨ ਸਟੰਪ ਜਾਰੀ ਕੀਤੀ ਗਈ ਜੋ ਕੇ ਫਰੀਦਕੋਟ ਮੁਖ ਡਾਕ ਘਰ ਅਤੇ ਮੋਗਾ ਮੁਖ ਡਾਕ ਘਰ ਵੱਲੋਂ ਅੱਜ ਦੇ ਦਿਨ ਸਾਰੇ ਪੱਤਰਾਂ ਅਤੇ ਚਿੱਠੀਆਂ ਉੱਪਰ ਲਗਾਈ ਗਈ ਜਿਸਨੂੰ ਕਿ ਫਿਲਾਟੇਲਿਸਟ ਵਿਦਿਆਰਥੀ ਅਤੇ ਹੋਰ ਚਾਹਵਾਨ ਵਿਅਕਤੀ ਆਪਣੇ ਸੰਗ੍ਰਹਿ ਦੇ ਵਿੱਚ ਯਾਦਗਾਰੀ ਦਿਨ ਦੇ ਤੌਰ ਤੇ ਰੱਖ ਸਕਦੇ ਹਨ। ਇਸ ਮੌਕੇ ਘੋਲੀਆ ਖੁਰਦ ਡਾਕਖ਼ਾਨਾ ਜ਼ਿਲਾ ਮੋਗਾ ਵਿਖੇ 14-06-2021 ਤੋਂ 21-06-2021 ਤੱਕ ਯੋਗਾ ਕੈਂਪ ਲਗਾਇਆ ਗਿਆ ਅਤੇ ਸੁਧੀਰ ਕੁਮਾਰ ਸੁਪਰਡੈਂਟ ਪੋਸਟ ਆਫਿਸ ਫਰੀਦਕੋਟ ਡਿਵਿਜਨ ਜੀ ਵੱਲੋਂ ਆਮ ਜਨਤਾ ਨੂੰ ਵੱਧ ਤੋਂ ਵੱਧ ਫਿਲਾਟੇਲੀ ਡਿਪੋਸਿਟ ਅਕਾਊਂਟ ਖੁਲਵਾਉਣ ਲਈ ਉਤਸ਼ਾਹਿਤ ਕੀਤਾ ਗਿਆ ਤੇ ਡਾਕ ਵਿਭਾਗ ਦੀਆ ਹੋਰ ਸੇਵਾਵਾਂ ਆਪਣੇ ਨਜਦੀਕੀ ਡਾਕ ਘਰ ਤੋਂ ਲੈਣ ਲਈ ਅਪੀਲ ਕੀਤੀ।