MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਠੇਕਾ ਕਾਮਿਆਂ ਨੇ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਨੈਸ਼ਨਲ ਹਾਈਵੇ ਕੀਤੇ ਜਾਮ

ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਅਤੇ ਪੰਚਾਇਤੀਕਰਨ ਰੱਦ ਕਰੇ ਕੈਪਟਨ ਸਰਕਾਰ - ਮੋਰਚਾ ਆਗੂ



ਸੰਗਰੂਰ,10 ਜੁਲਾਈ (ਜਗਸੀਰ ਲੌਂਗੋਵਾਲ)  ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ’ਚ ਸ਼ਾਮਲ ਜਥੇਬੰਦੀਆਂ ਵਲੋਂ ਪੰਜਾਬ ’ਚ ਮੰਡੀ ਗੋਬਿੰਦਗੜ ਨੇੜੇ ਸਰਹਿੰਦ ਨਹਿਰ ਦੇ ਕੋਲ, ਕਥੂਨੰਗਲ ਟੋਲ ਪਲਾਜਾ ਅਮਿ੍ਰਤਸਰ ਅਤੇ ਬਠਿੰਡਾ ਦੇ ਨੇੜੇ ਰਾਮਪੁਰਾ ਫੁਲ ਵਿਖੇ ਸਵੇਰੇ 10 ਵਜੇ ਤੋਂ 4 ਵਜੇ ਤੱਕ ਨੈਸ਼ਨਲ ਹਾਈਵੇ ਜਾਮ ਕਰਕੇ ਰੋਸ਼ ਪ੍ਰਦਰਸ਼ਨ ਕੀਤੇ ਗਏ। ਇਸ ਮੌਕੇ
ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਵੱਖ ਵੱਖ ਆਗੂਆਂ ਬਲਿਹਾਰ ਸਿੰਘ ਪਾਵਰਕਾਮ ਬਿਜਲੀ ਬੋਰਡ,ਕੁਲਦੀਪ ਸਿੰਘ  ਬੁੱਢੇਵਾਲ ਜਲ ਸਪਲਾਈ, ਸ਼ੇਰ ਸਿੰਘ ਖੰਨਾ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਭੁਪਿੰਦਰ ਸਿੰਘ ਸੰਦੀਪ ਸਿੰਘ, ਅਵਤਾਰ ਸਿੰਘ ਰਣਦੀਪ ਸਿੰਘ ਨੇ ਕਿਹਾ  ਕਿ ਪੰਜਾਬ ਦੀਆਂ ਤਿੰਨ ਥਾਂਵਾਂ ਨੈਸ਼ਨਲ ਹਾਈ ਵੇਅ ਜਾਮ ਕਰਕੇ ਸਮੂਹ ਇੰਨਲਿਸਟਮੈਂਟ, ਵੱਖ ਵੱਖ ਕੰਪਨੀਆਂ , ਠੇਕੇਦਾਰਾਂ, ਕੰਟਰੈਕਟ, ਡੇਲੀਵੇਜ, ਆਡਹਾਕ, ਟੈਪਰੇਰੀ ਆਦਿ ਰਾਹੀ ਸਰਕਾਰੀ ਵਿਭਾਗਾਂ’ਚ ਕੰਮ ਕਰਦੇ ਆ ਰਹੇ ਠੇਕਾ ਕਾਮਿਆਂ ਨੂੰ ਬਿਨਾਂ ਸ਼ਰਤ ਰੈਗੂਲਰ ਕਰਨ ਦੇ ਨਾਲ ਨਾਲ ਹੋਰ ਅਹਿਮ ਮੰਗਾਂ ਪ੍ਰਵਾਨ ਕਰਵਾਉਣ ਲਈ ਸਮੂਹ ਕਾਮਿਆਂ ਨੇ ਪਰਿਵਾਰਾਂ ਬੱਚਿਆਂ ਸਮੇਤ ਸ਼ਮੂਲੀਅਤ ਕੀਤੀ।
ਇਸ ਮੌਕੇ ਆਗੂਆਂ ਨੇ ਦੱਸਿਆ ਕਿ ਅਸੀਂ ਵੱਖ ਵੱਖ ਸਰਕਾਰੀ ਵਿਭਾਗਾਂ ਵਿਚ ਠੇਕਾ ਪ੍ਰਣਾਲੀ ਤਹਿਤ ਨਿਗੁਣੀਆਂ ਤਨਖਾਹਾਂ ਦੇ ਨਾਲ ਪਿਛਲੇ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਾਂ ਅਤੇ ਅਸੀਂ ਕੈਪਟਨ ਸਰਕਾਰ ਕੋਲ ਸਾਡੀ ਪ੍ਰਮੁੱਖ ਮੰਗ ਇਹ ਹੈ ਕਿ ਸਾਨੂੰ ਸੰਬੰਧਤ ਵਿਭਾਗਾਂ ਚ ਸ਼ਾਮਲ ਕਰਕੇ ਰੈਗੂਲਰ ਕੀਤਾ ਜਾਵੇ। ਜ਼ਿੰਦਗੀ ਜਿਉਣ ਦੀਆਂ ਲੋੜਾਂ ਮੁਤਾਬਿਕ ਤਨਖਾਹ ਨਿਸ਼ਚਿਤ ਕੀਤੀ ਜਾਵੇ।  ਸੇਵਾ ਦੇ ਨਾਲ ਸਮੇਂ ਵਾਪਰਨ ਵਾਲੇ ਹਾਦਸਿਆਂ ਦੇ ਸਮੇਂ ਯੋਗ ਮੁਆਵਜੇ ਦੀ ਅਦਾਇਗੀ ਕੀਤੀ ਜਾਵੇ । ਸੇਵਾਵਾਂ ਦੇ ਖੇਤਰ ’ਚ ਪੰਜਾਬ ਦੇ ਮਿਹਨਤਕਸ਼ ਲੋਕਾਂ ਦੇ  ਖ਼ੂਨ ਪਸੀਨੇ ਦੀ ਕਮਾਈ ਨਾਲ ਉਸਾਰਿਆ ਗਏ ਹਨ। ਉਹਨਾਂ ਨੂੰ ਕੇਂਦਰ ਸਰਕਾਰ ਦੀ ਤਰ੍ਹਾਂ ਲੋਕ ਵਿਰੋਧੀ ਨੀਤੀਆਂ ਲਾਗੂ ਕਰਕੇ ਅੱਜ ਸੂਬੇ ਦੀ ਕਪੈਟਨ ਸਰਕਾਰ ਵਲੋਂ ਲੋਕਾਂ ਦੀਆਂ ਬੁਨਿਆਦੀ ਇਨ੍ਹਾਂ ਸੇਵਾਵਾਂ ਦਾ ਨਿੱਜੀਕਰਨ ਕਰਕੇ ਧਨਾਢ ਕਾਰਪੋਰੇਟਰਾਂ ਘਰਾਣਿਆਂ ਦੇ ਹਵਾਲੇ ਕਰ ਰਹੀ ਹੈ। ਉਨ੍ਹਾਂ ਦੀਆਂ ਮੁਨਾਫ਼ੇ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਇਨ੍ਹਾਂ ਖੇਤਰਾਂ ’ਚ ਵਪਾਰ ਅਤੇ ਮੁਨਾਫ਼ੇ ਦੀਆਂ ਖੁੱਲ੍ਹਾਂ ਦਿੱਤੀਆਂ ਜਾ ਰਹੀਆਂ ਹਨ। ਤਿੱਖੀ ਰੱਤ ਨਿਚੋੜਨ ਲਈ ਖੇਤੀ ਅਤੇ ਲੇਬਰ ਕਾਨੂੰਨ ਤਬਦੀਲ ਕਰ ਦਿੱਤੇ ਗਏ ਹਨ,ਪੰਜਾਬ ਸਰਕਾਰ ਜੋਕਿ ਘਰ ਘਰ ਪੱਕਾ ਰੁਜਗਾਰ ਦੇਣ ਦੇ ਵਾਅਦੇ ਨਾਲ ਗੱਦੀ ’ਤੇ ਬਿਰਾਜਮਾਨ ਹੋਈ ਸੀ ਪ੍ਰੰਤੂ ਉਹ ਆਪਣੇ ਵਾਅਦਿਆਂ ਤੋਂ ਭੱਜ ਹੀ ਨਹੀਂ ਰਹੀ, ਬਲਕਿ ਵਾਅਦੇ ਪੂਰੇ ਕਰਨ ਦੀ ਮੰਗ ਕਰਦੇ  ਕਾਮਿਆਂ ’ਤੇ ਜਬਰ ਢਾਹ ਕੇ ਉਨ੍ਹਾਂ ਦੀ ਜੁਬਾਨ ਬੰਦ ਕਰਨ ਦੇ ਯਤਨ ਕਰ ਰਹੀ ਹੈ। ਗੱਲਬਾਤ ਰਾਹੀਂ ਮਸਲੇ ਹੱਲ ਕਰਨ ਤੋਂ ਭਗੌੜੀ ਹੋ ਚੁੱਕੀ ਹੈ। ਲਿੱਖਤੀ ਗੱਲਬਾਤ ਦਾ ਸਮਾਂ ਦੇ ਕੇ ਬਹਾਨਿਆਂ ਹੇਠ ਗੱਲਬਾਤ ਤੋਂ ਵੀ ਇਨਕਾਰੀ ਹੋ ਚੁੱਕੀ ਹੈ।  ਇਸ ਲਈ ਸੰਘਰਸ਼ ਕਰਨਾ ਠੇਕਾ ਕਾਮਿਆਂ ਦਾ ਸ਼ੌਕ ਨਹੀਂ ਸਗੋਂ ਮਜਬੂਰੀ ਹੈ। ਇਸ ਦੌਰਾਨ ਆਗੂਆਂ ਵਲੋਂ ਐਲਾਨ ਕੀਤਾ ਗਿਆ ਕਿ ਸਮੂਹ ਠੇਕਾ ਮੁਲਾਜਮ ਅੱਜ ਤੋਂ ਹੀ ਕਮਰਕੱਸੇ ਕਰਕੇ ਚੱਲ ਰਹੇ ਸੰਘਰਸ਼ ਦੀ ਸਫਲਤਾ ’ਚ ਜੁਟ ਜਾਣ ਅਤੇ  ਮੰਤਰੀਆਂ ਦੇ ਪਿੰਡਾਂ ’ਚ ਆਉਣ ’ਤੇ ਵਿਰੋਧ ਪ੍ਰਦਰਸ਼ਨ ਕਰਕੇ ਉਨ੍ਹਾਂ ਨੂੰ ਮੰਗਾਂ ਪ੍ਰਵਾਨ ਕਰਨ ਲਈ ਮਜਬੂਰ ਕਰਨ।  ਇਸ ਹਾਲਤ ’ਚ ਜਦੋਂ ਇਹ ਸਰਕਾਰ ਕੀਤੇ ਵਾਅਦਿਆਂ ਤੋਂ ਭੱਜ ਚੁੱਕੀ ਹੈ ਅਤੇ ਉਸ ਸਮੇਂ ਠੇਕਾ ਮੁਲਾਜਮਾਂ ਕੋਲ ਸੰਘਰਸ਼ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਹੈ। ਆਗੂਆਂ ਨੇ ਆਖਿਆ ਕਿ ਅੱਜ ਦਾ ਇਹ ਨੈਸ਼ਨਲ ਹਾਈਵੇ ਜਾਮ ਸੰਘਰਸ਼ ਦਾ ਅੰਤ ਨਹੀਂ ਹੈ ਸਗੋਂ ਇਹ ਸਰਕਾਰ ਲਈ ਇਕ ਸੁਨੇਹ ਹੈ ਕਿ ਉਸਨੂੰ ਕੰਧ ’ਤੇ ਲਿੱਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਅੱਗੇ ਤੋਂ ਇਸ ਜਾਮ ਤੋਂ ਸਬਕ ਨਾ ਲਿਆ ਤਾਂ ਭਵਿੱਖ ’ਚ ਸੰਘਰਸ਼ ਨੂੰ ਹੋਰ ਤੇਜ ਕਰਨਾ ਕਾਮਿਆਂ ਦੀ ਮਜਬੂਰੀ ਹੈਵੇਗੀ, ਜਿਸਦੀ ਜਿੰਮੇਵਾਰ ਸਰਕਾਰ ਹੋਵੇਗੀ। ਇਸ ਮੌਕੇ ਭਰਾਤਰੀ ਜਥੇਬੰਦੀਆਂ ਤੋਂ ਕਿਸਾਨ ਸੰਯੁਕਤ ਮੋਰਚਾ ਗੁਰਨਾਮ ਸਿੰਘ ਚਡੂਨੀ ਟੈਕਨੀਕਲ ਸਰਵਿਸਿਜ ਯੂਨੀਅਨ ਪੰਜਾਬ ਤੋਂ ਆਗੂ ਜਗਦੇਵ ਸਿੰਘ  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਆਗੂ ਸੁਦਾਗਰ ਸਿੰਘ ਕੁਡਾਣੀ ,ਡੀ.ਟੀ.ਐੱਫ ਰਾਜੇਸ਼ ਕੁਮਾਰ, ਲੋਕ ਸੰਘਰਸ਼  ਕਮੇਟੀ ਕੁਲਵੰਤ ਸਿੰਘ ਤਰਕ   ਖੇਤ ਮਜਦੂਰ ਯੂਨੀਅਨ ਤੋ ਆਗੂ ਮਲਕੀਤ ਸਿੰਘ ਤੋਂ ਮਾਡਲ ਐਂਡ ਸਟੀਲ ਵਰਕਰ ਯੂਨੀਅਨ ਹਰਜਿੰਦਰ ਸਿੰਘ  ਨੇ ਸਬੋਧਨ ਕੀਤਾ।