MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਅਹਿਮਦੀਆ ਮੁਸਲਿਮ ਜਮਾਤ ਨੇ ਨਵੀਂ ਰੀਸਰਚ ਵੈਬਸਾਈਟ ਲਾਂਚ ਕੀਤੀ

ਕਾਦੀਆਂ 10 ਜੁਲਾਈ (ਚੌਧਰੀ ਮਨਸੂਰ ਘਨੋਕੇ) ਅੰਤਰ-ਰਾਸ਼ਟਰੀ ਅਹਿਮਦੀਆ ਮੁਸਲਿਮ ਜਮਾਤ ਨੇ ਅਹਿਮਦੀਆ ਮੁਸਲਿਮ ਜਮਾਤ ਦੀ ਖੋਜ ਤੇ ਆਧਾਰਿਤ ਇੱਕ ਵੈਬ ਸਾਈਟ ਲਾਂਚ ਕੀਤੀ ਹੈ। ਅਹਿਮਦੀਪੀਡੀਆ ਡਾਟ ਉ ਆਰਜੀ ਦੇ ਨਾਂ ਤੋਂ ਇੱਹ ਸਾਈਟ ਅੰਤਰ ਰਾਸ਼ਟਰੀ ਅਹਿਮਦੀਆ ਮੁਸਲਿਮ ਜਮਾਤੇ ਦੇ ਪੰਜਵੇ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਨੇ ਮਸਜਿਦ ਮੁਬਾਰਕ ਟਿਲਫ਼ਰਡ ਯੂਕੇ ਤੋਂ ਲਾਂਚ ਕੀਤੀ ਹੈ। ਜਮਾਤੇ ਅਹਿਮਦੀਆ ਭਾਰਤ ਦੇ ਬੁਲਾਰੇ ਕੇ ਤਾਰਿਕ ਅਹਿਮਦ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਚ ਦੱਸਿਆ ਆਨ ਲਾਈਨ ਇਨਸਾਈਕਲੋਪੀਡੀਆ ਤੇ ਅਹਿਮਦੀਆ ਆਰਕੀਵ ਐਂਡ ਰੀਸਰਚ ਸੈਂਟਰ ਨੇ ਕੰਮ ਕੀਤਾ ਹੈ ਜੋ ਜਮਾਤੇ ਅਹਿਮਦੀਆ ਤੇ ਆਧਾਰਿਤ ਕਿਤਾਬਾਂ, ਇਤਿਹਾਸਿਕ ਪ੍ਰੋਗਰਾਮਾਂ ਅਤੇ ਜਮਾਤੇ ਅਹਿਮਦੀਆ ਦੀ ਸਿਖਿਆਂ ਬਾਰੇ ਮਹਤਵਪੂਰਨ ਸਾਮਗਰੀ ਮੁਹੈਆ ਕਰਵਾਏਗਾ। ਜਮਾਤੇ ਅਹਿਮਦੀਆ ਦੇ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਨੇ ਇਸਦੇ ਲਾਂਚ ਦੇ ਮੌਕੇ ਕਿਹਾ ਹੈ ਕਿ ਅਹਿਮਦੀਆ ਜਮਾਤ ਨਾਲ ਸਬੰਧਿਤ ਸਾਮਗਰੀ ਆਸਾਨੀ ਨਾਲ ਲੋਕਾਂ ਤੱਕ ਪਹੁੰਚ ਸਕੇਗੀ।