MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਮਾਨਸਾ ਪੁਲਿਸ ਦੀ ਐਨ,ਡੀ,ਪੀ,ਐਸ,ਐਕਟ ਤਹਿਤ ਵੱਡੀ ਕਾਰਵਾਈ 35 ਕਿਲੋੋਗ੍ਰਾਮ ਭੁੱਕੀ ਚੂਰਾਪੋਸਤ ਸਮੇਤ ਮੋੋਟਰਸਾਈਕਲ,

* 290 ਨਸ਼ੀਲੀਆਂ ਗੋੋੋਲੀਆਂ ਅਤੇ 11 ਨਸ਼ੀਲੀਆਂ ਸੀਸ਼ੀਆਂ ਸਮੇਤ ਮੋੋਟਰਸਾਈਕਲ ਦੀ ਬਰਾਮਦਗ

ਮਾਨਸਾ, 12 ਜੁਲਾਈ (ਗੁਰਜੰਟ ਸਿੰਘ ਬਾਜੇਵਾਲੀਆ) ਡਾ, ਨਰਿੰਦਰ ਭਾਰਗਵ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੋੋਂ 5 ਮੁਲਜਿਮਾਂ ਨੂੰ ਕਾਬੂ ਕਰਕੇ ਉਹਨਾਂ ਵਿਰੁੱਧ 4 ਮੁਕੱਦਮੇ ਦਰਜ਼ ਰਜਿਸਟਰ ਕਰਵਾ ਕੇ ਬਰਾਮਦਗੀ ਕੀਤੀ ਗਈ ਹੈ। ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਨੇ ਹਰਦੇਵ ਸਿੰਘ ਉਰਫ ਜੱਗਾ ਪੁੱਤਰ ਟੇਕ ਸਿੰਘ ਵਾਸੀ ਸਰਦੂਲਗੜ ਅਤੇ ਸੁਭਾਸ਼ ਉਰਫ ਪੋੋਕਰ ਪੁੱਤਰ ਸਹੀ ਰਾਮ ਵਾਸੀ ਢਾਣੀ ਚੋੋਟਾਲਾ (ਹਰਿਆਣਾ) ਨੂੰ ਮੋੋਟਰਸਾਈਕਲ ਹੀਰੋੋ ਹਾਂਡਾ ਨੰਬਰੀ ਪੀਬੀ/05ਪੀ^5421 ਸਮੇਤ ਕਾਬੂ ਕਰਕੇ ਉਹਨਾਂ ਪਾਸੋੋਂ 35 ਕਿਲੋੋਗ੍ਰਾਮ ਭੁੱਕੀ ਚੂਰਾਪੋੋਸਤ ਬਰਾਮਦ ਕੀਤੀ, ਜਿਹਨਾਂ ਦੇ ਵਿਰੁੱਧ ਥਾਣਾ ਸਰਦੂਲਗੜ ਵਿਖੇ ਐਨ,ਡੀ,ਪੀ,ਐਸ,ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਅਤੇ ਮੋੋਟਰਸਾਈਕਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਮੁਲਜਿਮ ਹਰਦੇਵ ਸਿੰਘ ਉਰਫ ਜੱਗਾ ਵਿਰੁੱਧ ਪਹਿਲਾਂ ਵੀ ਭੁੱਕੀ ਚੂਰਾਪੋਸਤ ਦੇ 2 ਮੁਕੱਦਮੇ (ਮੁ:ਨੰ:72/2019 ਥਾਣਾ ਲੰਬੀ ਜਿਲਾ ਸ੍ਰੀ ਮੁਕਤਸਰ ਸਾਹਿਬ ਅਤੇ ਮੁ:ਨੰ:485/2019 ਥਾਣਾ ਸੰਗਰੀਆਂ, ਜਿਲਾ ਰਾਜਸਥਾਨ ਵਿਖੇ ਦਰਜ਼ ਰਜਿਸਟਰ ਹਨ, ਜਿਹਨਾਂ ਵਿੱਚੋੋ ਇਹ ਮੁਲਜਿਮ ਜਮਾਨਤ ਤੇ ਬਾਹਰ ਆਇਆ ਹੋੋਇਆ ਹੈ।
ਇਸੇ ਤਰਾ ਸੀ,ਆਈ,ਏ,ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਕੁਲਦੀਪ ਸਿੰਘ ਉਰਫ ਰਸੀਲਾ ਪੁੱਤਰ ਨਛੱਤਰ ਸਿੰਘ ਵਾਸੀ ਮਾਨਸਾ ਨੂੰ ਮੋੋਟਰਸਾਈਕਲ ਬਜਾਜ ਸੀਟੀ/100 ਨੰਬਰੀ ਪੀਬੀ/31ਵੀ-4606 ਸਮੇਤ ਕਾਬੂ ਕਰਕੇ ਉਸ ਪਾਸੋੋਂ 11 ਨਸ਼ੀਲੀਆਂ ਸੀਸ਼ੀਆਂ ਮਾਰਕਾ ਕੋੋਕਰੈਕਸ (ਕਫ ਸੀਰਪ) ਅਤੇ 110 ਨਸ਼ੀਲੀਆਂ ਗੋੋਲੀਆਂ ਮਾਰਕਾ ਕੈਰੀਸੋੋਮਾ ਬਰਾਮਦ ਹੋੋਣ ਤੇ ਉਸਦੇ ਵਿਰੁੱਧ ਥਾਣਾ ਸਿਟੀ+2 ਮਾਨਸਾ ਵਿਖੇ ਐਨ,ਡੀ,ਪੀ,ਐਸ,ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਅਤੇ ਮੋੋਟਰਸਾਈਕਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਇਹ ਮੁਲਜਿਮ ਦੀ ਨਸ਼ਿਆਂ ਦਾ ਧੰਦਾ ਕਰਦਾ ਹੈ, ਜਿਸ ਵਿਰੁੱਧ ਪਹਿਲਾਂ ਵੀ ਐਨ,ਡੀ,ਪੀ,ਐਸ,ਐਕਟ ਦੇ 3 ਮੁਕੱਦਮੇ ਦਰਜ਼ ਰਜਿਸਟਰ ਹਨ ਜੋੋ ਸਜਾ ਹੋੋਏ ਹਨ। ਜਿਹਨਾਂ ਵਿੱਚੋੋ ਥਾਣਾ ਸਰਦੂਲਗੜ ਵਿਖੇ ਦਰਜ਼ ਮੁਕੱਦਮਾਂ ਨੰ:59/2016 ਵਿੱਚ ਇਸ ਪਾਸੋੋਂ 50 ਨਸ਼ੀਲੀਆਂ ਸੀਸ਼ੀਆਂ ਅਤੇ 500 ਨਸ਼ੀਲੀਆਂ ਗੋੋਲੀਆਂ ਦੀ ਬਰਾਮਦਗੀ ਹੋੋਈ ਸੀ, ਜਿਸ ਮੁਕੱਦਮੇ ਵਿੱਚ ਇਹ ਮੁਲਜਿਮ 10 ਸਾਲ ਦੀ ਸਜਾ^ਜਾਬਤਾ ਹੈ ਅਤੇ 5 ਸਾਲ ਸਜਾ ਕੱਟ ਕੇ ਹੁੁਣ ਮਾਨਯੋੋਗ ਹਾਈਕੋੋਰਟ ਪਾਸੋੋਂ ਜਮਾਨਤ ਤੇ ਆਇਆ ਹੋੋਇਆ ਸੀ।
ਥਾਣਾ ਭੀਖੀ ਦੀ ਪੁਲਿਸ ਪਾਰਟੀ ਨੇ ਰਿੰਕੂ ਪੁੱਤਰ ਦਰਸ਼ਨ ਸਿੰਘ ਵਾਸੀ ਭੀਖੀ ਨੂੰ ਕਾਬੂ ਕਰਕੇ 100 ਨਸ਼ੀਲੀਆਂ ਗੋੋਲੀਆਂ ਮਾਰਕਾ ਐਲਪ੍ਰਾਸੇਫ ਬਰਾਮਦ ਕਰਕੇ ਉਸਦੇ ਵਿਰੁੱਧ ਥਾਣਾ ਭੀਖੀ ਵਿਖੇ ਐਨ,ਡੀ,ਪੀ,ਐਸ,ਐਕਟ ਦਾ ਮੁਕੱਦਮਾ ਦਰਜ਼ ਕਰਵਾਇਆ। ਥਾਣਾ ਸਦਰ ਬੁਢਲਾਡਾ ਦੀ ਪੁਲਿਸ ਪਾਰਟੀ ਨੇ ਜਸਵੀਰ ਸਿੰਘ ਉਰਫ ਸੀਰਾ ਪੁੱਤਰ ਲੀਲਾ ਸਿੰਘ ਵਾਸੀ ਭਾਦੜਾ ਨੂੰ ਕਾਬੂ ਕਰਕੇ 80 ਨਸ਼ੀਲੀਆਂ ਗੋੋਲੀਆਂ ਮਾਰਕਾ ਸੈਲਸੀਡੋੋਲ ਬਰਾਮਦ ਕਰਕੇ ਉਸਦੇ ਵਿਰੁੱਧ ਥਾਣਾ ਸਦਰ ਬੁਢਲਾਡਾ ਵਿਖੇ ਐਨ,ਡੀ,ਪੀ,ਐਸ,ਐਕਟ ਦਾ ਮੁਕੱਦਮਾ ਦਰਜ਼ ਕਰਵਾਇਆ ਗਿਆ ਹੈ।
ਉਕਤ ਮੁਕੱਦਮਿਆਂ ਵਿੱਚ ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤੇ ਜਾ ਰਹੇ ਹਨ। ਉਕਤ ਮੁਕੱਦਮਿਆਂ ਦੀ ਤਫਤੀਸ ਨੂੰ ਅੱਗੇ ਵਧਾਉਦੇ ਹੋੋਏ ਮੁਲਜਿਮਾਂ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ 29 ਐਨ,ਡੀ,ਪੀ,ਐਸ,ਐਕਟ ਤਹਿਤ ਹੋੋਰ ਮੁਲਜਿਮਾਂ ਨੂੰ ਨਾਮਜਦ ਕਰਕੇ ਗ੍ਰਿਫਤਾਰ ਕਰਕੇ ਮੁਕੱਦਮਿਆਂ ਵਿੱਚ ਅੱਗੇ ਹੋੋਰ ਪ੍ਰਗਤੀ ਕੀਤੀ ਜਾਵੇਗੀ। ਐਸ,ਐਸ,ਪੀ,ਮਾਨਸਾ ਡਾ, ਨਰਿੰਦਰ ਭਾਰਗਵ, ਆਈ,ਪੀ,ਐਸ,ਵੱਲੋੋਂ ਦੱਸਿਆ ਗਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।