MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਭਿੱਖੀਵਿੰਡ ਦੀ ਪਾਰਕ ਦਾ ਕੀਤਾ ਉਦਘਾਟਨ, ਸਰਪੰਚ ਸਤਨਾਮ ਸਿੰਘ ਨੇ ਕੀਤਾ ਧੰਨਵਾਦ



ਭਿੱਖੀਵਿੰਡ 12 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ) ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਵਿਧਾਇਕ ਸੁਖਪਾਲ ਸਿੰਘ ਭੁੱਲਰ, ਯੂਥ ਆਗੂ ਰਾਜਬੀਰ ਸਿੰਘ ਭੁੱਲਰ ਵੱਲੋਂ ਭਾਰੀ ਪੁਲਿਸ ਫੋਰਸ ਦੇ ਪਹਿਰੇ ਹੇਠ ਵਿਧਾਨ ਸਭਾ ਹਲਕਾ ਖੇਮਕਰਨ ਨਾਲ ਸਬੰਧਤ ਵੱਖ ਵੱਖ ਪਿੰਡਾਂ ਵਿੱਚ ਕਰਵਾਏ ਗਏ ਸਰਵਪੱਖੀ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ। ਦੱਸਣਯੋਗ ਕਿ ਆਬਾਦੀ ਬਾਬਾ ਸੋਢੀ ਦੇ ਸਰਪੰਚ ਸਤਨਾਮ ਸਿੰਘ ਵੱਲੋਂ ਪਿੰਡ ਭਿੱਖੀਵਿੰਡ ਦੇ ਬੱਚਿਆਂ ਲਈ ਲੱਖਾਂ ਰੁਪਏ ਖਰਚ ਕੇ ਬਣਾਈ ਸੁੰਦਰ ਪਾਰਕ ਦਾ ਉਦਘਾਟਨ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਡਿੰਪਾ, ਵਿਧਾਇਕ ਸੁਖਪਾਲ ਸਿੰਘ ਭੁੱਲਰ, ਯੂਥਆਗੂ ਰਾਜਬੀਰ ਸਿੰਘ ਭੁੱਲਰ ਵੱਲੋਂ ਨਗਰ ਪੰਚਾਇਤ ਭਿੱਖੀਵਿੰਡ ਪ੍ਰਧਾਨ ਬੱਬੂ ਸ਼ਰਮਾ, ਐਸਪੀ ਜਗਜੀਤ ਸਿੰਘ ਵਾਲੀਆ, ਸਰਪੰਚ ਮਨਦੀਪ ਸਿੰਘ ਸੰਧੂ, ਸਰਪੰਚ ਗੁਰਮੁਖ ਸਿੰਘ, ਸਰਪੰਚ ਗੋਰਾ ਸਾਂਧਰਾ, ਸਰਪੰਚ ਹਰਜਿੰਦਰ ਸਿੰਘ ਕਾਲੇ, ਸਰਪੰਚ ਬਲਜੀਤ ਸਿੰਘ ਫਰੰਦੀਪੁਰ, ਸਰਪੰਚ ਗੁਰਜੰਟ ਸਿੰਘ ਭਗਵਾਨਪੁਰਾ, ਸਰਪੰਚ ਪਰਦਮਨ ਸਿੰਘ,   ਕੌਂਸਲਰ ਨੀਰਜ ਭਿੱਖੀਵਿੰਡ, ਕੌਂਸਲਰ ਕੋਮਲ ਬਾਹਬਾ, ਜੀਓਜੀ ਅਮਰਜੀਤ ਸਿੰਘ, ਨੰਬਰਦਾਰ ਬਲਜੀਤ ਸਿੰਘ ਸਮੇਤ ਗਰਾਮ ਪੰਚਾਇਤ ਮੈਂਬਰਾ ਦੀ ਹਾਜ਼ਰੀ ਵਿੱਚ ਉਦਘਾਟਨੀ ਸਿੱਲ ਤੋਂ ਪਰਦਾ ਹਟਾਕੇ ਵਧਾਈ ਦਿੰਦਿਆਂ ਸੰਸਦ ਮੈਂਬਰ ਡਿੰਪਾ ਨੇ ਕਿਹਾ ਸਰਪੰਚ ਸਤਨਾਮ ਸਿੰਘ ਵੱਲੋਂ ਜਿੱਥੇ ਸੁੰਦਰ ਪਾਰਕ ਬਣਾ ਕੇ ਨੌਜਵਾਨ ਬੱਚਿਆਂ ਦੇ ਖੇਡਣ ਲਈ ਯੋਗ ਉਪਰਾਲਾ ਕੀਤਾ ਹੈ ਉਥੇ ਆਬਾਦੀ ਬਾਬਾ ਸੋਢੀ ਦੇ ਪਿੰਡ ਵਿਚਲੇ ਵਿਕਾਸ ਕਾਰਜ ਵੀ ਸ਼ਲਾਘਾਯੋਗ ਹਨ । ਸਰਪੰਚ ਸਤਨਾਮ ਸਿੰਘ ਆਦਿ ਗਰਾਮ ਪੰਚਾਇਤ ਮੈਂਬਰਾਂ ਨੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਵਿਧਾਇਕ ਸੁਖਪਾਲ ਸਿੰਘ ਭੁੱਲਰ, ਰਾਜਬੀਰ ਸਿੰਘ ਭੁੱਲਰ ਸਮੇਤ ਇਲਾਕੇ ਦੇ ਪੰਚਾਂ-ਸਰਪੰਚਾਂ ਅਤੇ ਮੋਹਤਬਾਰ ਦਾ ਪਾਰਕ ਉਦਘਾਟਨ ਸਮਾਗਮ ਵਿਚ ਪਹੁੰਚਣ ਤੇ ਧੰਨਵਾਦ ਕੀਤਾ।