ਬਗਦਾਦ ਵਿਚ ਬੰਬ ਧਮਾਕੇ ਦੌਰਾਨ 18 ਲੋਕਾਂ ਦੀ ਮੌਤ, ਕਈ ਜ਼ਖਮੀ
ਬਗਦਾਦ 21 ਜੁਲਾਈ (ਮਪ) ਇਰਾਕ ਦੀ ਰਾਜਧਾਨੀ ਬਗਦਾਦ ਦੇ ਇਕ ਉਪ ਨਗਰ ਵਿਚ ਸੜਕ ਕਿਨਾਰੇ ਕੀਤੇ ਗਏ ਬੰਬ ਧਾਮਕੇ ਵਿਚ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਗਈ। ਇਸ ਧਮਾਕੇ ਵਿਚ ਘੱਟ ਤੋਂ ਘੱਟ 20 ਹੋਰ ਲੋਕ ਜ਼ਖਮੀ ਵੀ ਹੋ ਗਏ ਹਨ। ਦੋ ਇਰਾਕੀ ਸੁਰੱਖਿਆ ਅਧਿਕਾਰੀਆਂ ਨੇ ਇਸਦੀ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆਂ ਕਿ ਹਮਲਾ ਸਦਰ ਸ਼ਹਿਰ ਦੇ ਭੀੜ ਵਾਲੇ ਬਾਜ਼ਾਰ ਵਿਚ ਹੋਇਆ। ਇਹ ਧਮਾਕਾ ਈਦ ਅਲ-ਅਜਹਾ ਦੀ ਛੁੱਟੀ ਤੋਂ ਇਕ ਦਿਨ ਪਹਿਲਾਂ ਹੋਇਆ ਹੈ, ਜਦੋਂ ਬਾਜ਼ਾਰ ਵਿਚ ਖਰੀਦਦਾਰਾਂ ਦੀ ਭੀੜ ਹੈ। ਰਾਜਧਾਨੀ ਵਿਚ ਹੋਏ ਇਸ ਧਮਾਕੇ ਦੀ ਤੁਰੰਤ ਕਿਸੇ ਨੇ ਜ਼ਿੰਮੇਦਾਰੀ ਨਹੀਂ ਲਈ ਹੈ ਪਰ ਇਸ ਤਰ੍ਹਾਂ ਦੇ ਹਮਲਿਆਂ ਨੂੰ ਪਹਿਲਾਂ ਇਸਲਾਮਿਕ ਸਟੇਟ ਅੰਜਾਮ ਦਿੰਦੇ ਹੋਏ ਆਇਆ ਹੈ। ਇਹ ਸਾਲ 'ਚ ਇਹ ਤੀਜੀ ਵਾਰ ਹੈ। ਜਦੋ ਭੀੜ ਵਾਲੇ ਬਾਜ਼ਾਰ ਵਿਚ ਇਸ ਤਰ੍ਹਾਂ ਦੇ ਧਮਾਕੇ ਕੀਤੇ ਗਏ ਹਨ। ਅਪ੍ਰੈਲ ਵਿਚ ਸਦਰ ਸ਼ਹਿਰ ਦੇ ਬਾਜ਼ਾਰ ਵਿਚ ਹੋਏ ਇਕ ਕਾਰ ਹਮਲੇ ਵਿਚ ਘੱਟ ਤੋਂ ਘੱਟ ਚਾਰ ਲੋਕ ਮਾਰੇ ਗਏ ਸਨ।