MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਬਾਬਾ ਸੋਹਣੇ ਸ਼ਾਹ ਦਾ ਸਾਲਾਨਾ ਜੋੜ ਮੇਲਾ ਮਨਾਇਆ

ਭਿੱਖੀਵਿੰਡ 23 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ) ਪੀਰ ਬਾਬਾ ਸੋਹਣੇ ਸ਼ਾਹ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਪਿੰਡ ਚੂੰਘ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ !ਜੋੜ ਮੇਲੇ ਦੀ ਸ਼ੁਰੂਆਤ ਕਰਨ ਮੌਕੇ ਮੁੱਖ ਸੇਵਾਦਾਰ ਗੁਰਦੇਵ ਸਿੰਘ, ਸਾਬਕਾ ਸਰਪੰਚ ਹਰਜੀਤ ਸਿੰਘ ਚੂੰਗ, ਪਰਮਜੀਤ ਸਿੰਘ, ਸੋਹਣ ਸਿੰਘ, ਜਸਬੀਰ ਸਿੰਘ, ਗੁਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਠੇਕੇਦਾਰ ਹਰਪ੍ਰੀਤ ਸਿੰਘ, ਮਨੀ, ਸੁਖਮਨ ਸਿੰਘ, ਹਰਮਨ ਸਿੰਘ, ਕਾਕਾ ਸਵਰਾਜ ਸਿੰਘ, ਗੁਰਅੰਸ ਸਿੰਘ, ਸਰਵਨ ਸਿੰਘ ਆਦਿ ਵੱਲੋਂ ਬਾਬਾ ਸੋਹਣੇ ਸ਼ਾਹ ਦੀ ਮਜ਼ਾਰ ਤੇ ਚਾਦਰ ਚੜ੍ਹਾ ਕੇ ਕੀਤੀ ਗਈ! ਸਾਬਕਾ ਸਰਪੰਚ ਹਰਜੀਤ ਸਿੰਘ ਚੂੰਗ, ਮੁੱਖ ਸੇਵਾਦਾਰ ਰਘਬੀਰ ਸਿੰਘ ਨੇ  ਬਾਬਾ ਜੀ ਦੇ ਸਲਾਨਾ ਜੋੜ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਪੀਰਾਂ ਫਕੀਰਾਂ ਦੇ ਮੇਲੇ ਸੰਗਤਾਂ ਦੇ ਸਹਿਯੋਗ ਨਾਲ ਹੀ ਮਨਾਏ ਜਾਂਦੇ ਹਨ। ਮੇਲੇ ਮੌਕੇ ਕਬੱਡੀ ਦੀਆਂ ਪ੍ਰਸਿਧ ਟੀਮਾਂ ਵਿਚਕਾਰ ਮੁਕਾਬਲੇ ਕਰਵਾਏ ਗਏ, ਮੁਕਾਬਲਿਆਂ ਦੌਰਾਨ ਫਸਟ ਅਤੇ ਸੈਕਿੰਡ ਰਹੀਆਂ ਟੀਮਾਂ ਨੂੰ ਟਰਾਫੀ ਅਤੇ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਮੇਲੇ ਦੌਰਾਨ ਸੰਗਤਾਂ ਦੀ ਸੇਵਾ ਲਈ ਲੰਗਰ ਵੀ ਲਗਵਾਏ ਗਏ।