MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਵਲੋਂ ਕੀਤੀ ਚੋਣ-

ਮੋਰਿੰਡਾ, 24 ਜੁਲਾਈ ( ਭਟੋਆ) ਅੱਜ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਰਜਿ. ਵਲੋਂ ਲੇਬਰ ਭਵਨ ਮੋਰਿੰਡਾ ਵਿਖੇ ਜੋਨ ਪ੍ਰਧਾਨ ਮਲਾਗਰ ਸਿੰਘ ਖਮਾਣੋਂ ਦੀ ਪ੍ਰਧਾਨਗੀ ਹੇਠ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ, ਪੀ.ਡਬਲਿਊ.ਡੀ. ਭਵਨ ਤੇ ਮਾਰਗ ਉਸਾਰੀ ਡਵੀਜਨ ਮੁਹਾਲੀ, ਸਬ-ਡਵੀਜਨ ਮੋਰਿੰਡਾ, ਡਰੇਨਜ਼ ਤੇ ਵਾਟਰ ਵਰਕਸ ਕਜੌਲੀ ਦੇ ਸਮੂਹ ਫੀਲਡ ਮੁਲਾਜਮ ਸ਼ਾਮਿਲ ਹੋਏ। ਇਸ ਮੌਕੇ ਮੋਰਿੰਡਾ ਤੇ ਮੁਹਾਲੀ ਸ਼ਾਖਾ ਦੇ ਅਹੁਦੇਦਾਰਾਂ ਦੀ ਸਰਵਸੰਮਤੀ ਨਾਲ ਚੋਣ ਕੀਤੀ ਗਈ। ਬਲਜਿੰਦਰ ਸਿੰਘ ਕਜੌਲੀ ਨੂੰ ਪ੍ਰਧਾਨ, ਹਰਨੇਕ ਸਿੰਘ ਮਹੇਸ਼ਪੁਰਾ ਤੇ ਸੁਖਦੇਵ ਸਿੰਘ ਕੁੱਬਾਹੇੜੀ ਨੂੰ ਸੀਨੀਅਰ ਮੀਤ ਪ੍ਰਧਾਨ, ਨੈਬ ਸਿੰਘ ਤੇ ਜਗਤਾਰ ਸਿੰਘ ਚਲਾਕੀ ਨੂੰ ਮੀਤ ਪ੍ਰਧਾਨ, ਅਮਰੀਕ ਸਿੰਘ ਨੂੰ ਜਨਰਲ ਸਕੱਤਰ, ਤਰਲੋਚਨ ਸਿੰਘ ਵਿੱਤ ਸਕੱਤਰ, ਸੁਖਵਿੰਦਰ ਸਿੰਘ ਖਮਾਣੋਂ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਇਸ ਮੌਕੇ ਯੂਨੀਅਨ ਵਲੋਂ ਫੈਸਲਾ ਕੀਤਾ ਗਿਆ ਕਿ ਡੈਮੋਕਰੇਟਿਕ ਇੰਪਲਾਈਜ ਫੈਡਰੇਸ਼ਨ ਦੀ ਅਗਵਾਈ ਵਿੱਚ 29 ਜੁਲਾਈ ਨੂੰ ਯੂ.ਟੀ. ਤੇ ਪੰਜਾਬ ਮੁਲਾਜਮ, ਪੈਨਸ਼ਨਰ ਸਾਂਝਾ ਮੰਚ ਦੀ ਪਟਿਆਲਾ ਰੈਲੀ ਵਿੱਚ ਸਮੂਹ ਫੀਲਡ ਮੁਲਾਜਮ ਸ਼ਾਮਿਲ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀਦਾਰ ਸਿੰਘ ਢਿੱਲੋਂ, ਬਲਜੀਤ ਸਿੰਘ, ਹਰਮੀਤ ਸਿੰਘ ਡੇਕਵਾਲਾ, ਸਰੂਪ ਸਿੰਘ, ਸਤਵੰਤ ਸਿੰਘ ਨਥਮਲਪੁਰ, ਮਲਕੀਤ ਸਿੰਘ, ਪਿਆਰਾ ਸਿੰਘ ਆਦਿ ਮੌਜੂਦ ਸਨ।