MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਾਂਗਰਸ ਦਾ ਪ੍ਰਦਰਸ਼ਨ, ਟਰੈਕਟਰ ਚਲਾ ਕੇ ਸੰਸਦ ਪੁੱਜੇ ਰਾਹੁਲ ਗਾਂਧੀ, ਹਿਰਾਸਤ ਵਿਚ ਸੁਰਜੇਵਾਲਾ

ਨਵੀਂ ਦਿੱਲੀ, 26 ਜੁਲਾਈ (ਮਪ) ਕਾਂਗਰਸੀ ਆਗੂ ਰਾਹੁਲ ਗਾਂਧੀ ਸੋਮਵਾਰ ਨੂੰ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਤੇ ਕਿਸਾਨਾਂ ਦੇ ਸਮਰਥਨ 'ਚ ਟਰੈਕਟਰ ਚਲਾ ਕੇ ਸੰਸਦ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣਾ ਪਵੇਗਾ। ਦਿੱਲੀ ਪੁਲਿਸ ਨੇ ਸੀਆਰਪੀਸੀ ਦੀ ਧਾਰਾ 144 ਉਲੰਘਣਾ ਕਰ ਕੇ ਟਰੈਕਟਰ ਮਾਰਚ ਕੱਢਣ ਤੇ ਕਾਂਗਰਸ ਜਨਰਲ ਸਕੱਤਰ ਰਣਦੀਪ ਸੂਰਜੇਵਾਲਾ, ਯੁਵਾ ਕਾਂਗਰਸ ਮੁਖੀ ਸ੍ਰੀਨਿਵਾਸ ਬੀਵੀ ਤੇ ਕੁਝ ਪਾਰਟੀ ਵਰਕਰਾਂ ਨੂੰ ਹਿਰਾਸਤ 'ਚ ਲੈ ਲਿਆ। ਕਾਂਗਰਸੀ ਆਗੂ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਇਹ ਕਾਨੂੰਨ 2-3 ਵੱਡੇ ਉਦਯੋਗਪਤੀਆਂ ਦੇ ਪੱਖ 'ਚ ਹਨ। ਇਹ ਕਿਸਾਨਾਂ ਦੇ ਫਾਇਦੇ ਲਈ ਨਹੀਂ ਹੈ। ਇਹ ਕਾਲੇ ਕਾਨੂੰਨ ਹਨ। ਸਰਕਾਰ ਕਿਸਾਨਾਂ ਦੀ ਆਵਾਜ਼ ਦਬਾ ਰਹੀ ਹੈ ਤੇ ਸੰਸਦ 'ਚ ਚਰਚਾ ਨਾ ਹੋਣ ਦੇ ਰਹੇ ਹਨ। ਮੈਂ ਕਿਸਾਨਾਂ ਦੇ ਸੰਦੇਸ਼ ਨੂੰ ਪਾਰਲੀਮੈਂਟ ਤਕ ਲੈ ਕੇ ਆਇਆ ਹਾਂ। ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਮਰਥਨ ਦਿੰਦਿਆਂ ਵਾਇਨਾਡ ਦੇ ਸੰਸਦ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਮੰਣਦੀ ਹੈ ਕਿ ਕਿਸਾਨ ਬਹੁਤ ਖ਼ੁਸ਼ ਹਨ ਤੇ ਜੋ ਬਾਹਰ ਬੈਠੇ ਹਨ ਉਹ ਅੱਤਵਾਦੀ ਹਨ ਪਰ ਹਕੀਕਤ 'ਚ ਕਿਸਾਨਾਂ ਦੇ ਅਧਿਕਾਰ ਖੋਹੇ ਜਾ ਰਹੇ ਹਨ।