MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਅਸਾਮ-ਮਿਜ਼ੋਰਮ ਹੱਦ ਤੇ ਕੇਂਦਰੀ ਦਸਤੇ ਦੀ ਤਾਇਨਾਤੀ, ਸੂਬਾਈ ਪੁਲਿਸ ਦੇ ਜਵਾਨ ਰਹੇ 100 ਮੀਟਰ ਹੱਦਾਂ ਦੇ ਅੰਦਰ

ਗੁਹਾਟੀ  29 ਜੁਲਾਈ  (ਮਪ) ਅਸਾਮ-ਮਿਜ਼ੋਰਮ ਹੱਦ 'ਤੇ ਇਸ ਹਫਤੇ ਦੀ ਸ਼ੁਰੂਆਤ 'ਚ ਹਿੰਸਾ ਤੇ ਸੱਤ ਲੋਕਾਂ ਦੀ ਮੌਤ ਤੋਂ ਬਾਅਦ ਵੀਰਵਾਰ ਨੂੰ ਸਥਿਤੀ ਸ਼ਾਂਤ ਤੇ ਕਾਬੂ ਵਿਚ ਰਹੀ। ਲੈਲਾਪੁਰ 'ਚ ਅੰਤਰਰਾਜੀ ਹੱਦ 'ਤੇ ਕੇਂਦਰੀ ਦਸਤਿਆਂ ਨੂੰ ਤਾਇਨਾਤ ਕੀਤਾ ਗਿਆ, ਜਦਕਿ ਸੂਬਾਈ ਪੁਲਿਸ ਦੇ ਜਵਾਨ ਆਪਣੀਆਂ-ਆਪਣੀਆਂ ਹੱਦਾਂ ਦੇ 100 ਮੀਟਰ ਅੰਦਰ ਰਹੇ। ਇਸ ਵਿਵਾਦ 'ਚ ਅਸਾਮ ਪੁਲਿਸ ਦੇ ਛੇ ਜਵਾਨਾਂ ਸਮੇਤ ਕੁਲ ਸੱਤ ਲੋਕਾਂ ਦੀ ਜਾਨ ਜਾ ਚੁੱਕੀ ਹੈ। ਕਛਾਰ ਦੇ ਜ਼ਿਲ੍ਹਾ ਅਧਿਕਾਰੀ ਨੇ ਕਿਹਾਕਿ ਲੋਕਾਂ ਨੂੰ ਹੱਦ ਵੱਲ ਜਾਣ ਦੀ ਇਜਾਜ਼ਤ ਨਹੀਂ ਹੈ, ਇਸ 'ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ ਕਿਉਂਕਿ ਇਹ ਇਸ ਸਮੇਂ ਸੰਘਰਸ਼ ਵਾਲਾ ਇਲਾਕਾ ਹੈ। ਉਨ੍ਹਾਂ ਕਿਹਾ ਕਿ ਹਿੰਸਾ ਭੜਕਾਉਣ ਤੋਂ ਬਾਅਦ ਤੋਂ ਹੀ ਕੁਝ ਥਾਵਾਂ 'ਤੇ ਕੁਝ ਜਥੇਬੰਦੀਆਂ ਵਲੋਂ ਲਗਾਈ ਗਈ ਆਰਥਿਕ ਨਾਕੇਬੰਦੀ ਦਾ ਅਸਰ ਅੰਸ਼ਕ ਰਿਹਾ ਹੈ। ਬਰਾਕ ਘਾਟੀ ਦੇ ਤਿੰਨ ਜ਼ਿਲਿ੍ਹਆਂ 'ਚ ਰਹਿਮ ਵਾਲੇ ਵਿਦਿਆਰਥੀਆਂ ਤੇ ਮਿਜ਼ੋ ਲੋਕਾਂ ਲਈ ਵੀ ਸੁਰੱਖਿਆ ਕਰੜੀ ਕਰ ਦਿੱਤੀ ਗਈ ਹੈ। ਅਸਾਮ ਜਾਤੀ ਪ੍ਰਰੀਸ਼ਦ ਪਾਰਟੀ ਦੇ ਬੁਲਾਰੇ ਨੇ ਕਿਹਾਿ ਕ ਪਾਰਟੀ ਦੇ ਪ੍ਰਧਾਨ ਲੁਰਿਨਜਯੋਤੀ ਗੋਗੋਈ ਦੀ ਅਗਵਾਈ 'ਚ ਇਕ ਵਫ਼ਦ ਸਿਲਚਰ ਦਾ ਦੌਰਾ ਕਰੇਗਾ ਤੇ ਜ਼ਖਮੀ ਪੁਲਿਸ ਮੁਲਾਜ਼ਮਾਂ ਨਾਲ ਮੁਲਾਕਾਤ ਕਰੇਗਾ। ਇਸ ਦੌਰਾਨ ਕਛਾਰ ਦੇ ਇੰਚਾਰਜ ਮੰਤਰੀ ਅਸ਼ੋਕ ਸਿੰਘਲ ਤੇ ਵਾਤਾਵਰਨ ਤੇ ਜੰਗਲਾਤ ਮੰਤਰੀ ਪਰਿਮਲ ਸ਼ੁਕਲਾ ਵੈਦਿਆ ਨੇ ਬੁੱਧਵਾਰ ਰਾਤ ਸਿਲਚਰ ਮੈਡੀਕਲ ਕਾਲਜ ਤੇ ਹਸਪਤਾਲ 'ਚ ਜ਼ਕਮੀਆਂ ਦਾ ਹਾਲ ਜਾਣਿਆ ਤੇ 35 ਜ਼ਖਮੀ ਪੁਲਿਸ ਵਾਲਿਆਂ ਤੇ ਦੋ ਨਾਗਰਿਕਾਂ ਨੂੰ ਇਕ ਲੱਖ ਰੁਪਏ ਦਾ ਚੈਕ ਤੇ ਫਲਾਂ ਦਾ ਬਾਕਸ ਸੌਂਪਿਆ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਹੱਦ ਪਾਰ ਤੋਂ ਮਿਜ਼ੋਰਮ ਪੁਲਿਸ ਮੁਲਾਜ਼ਮਾਂ ਤੇ ਨਾਗਰਿਕਾਂ ਵਲੋਂ ਕਥਿਤ ਤੌਰ 'ਤੇ ਕੀਤੇ ਗਏ ਹਮਲੇ 'ਚ ਪੰਜ ਪੁਲਿਸ ਮੁਲਾਜ਼ਮ ਤੇ ਇਕ ਨਾਗਰਿਕ ਦੀ ਮੌਤ ਹੋ ਗਈ ਤੇ 50 ਹੋਰ ਜ਼ਖਮੀ ਹੋ ਗਏ, ਜਦਕਿ ਇਕ ਹੋਰ ਪੁਲਿਸ ਮੁਲਾਜ਼ਮ ਨੇ ਮੰਗਲਵਾਰ ਨੂੰ ਦਮ ਤੋੜ ਦਿੱਤਾ। ਅਸਾਮ ਦੇ ਕਛਾਰ ਤੇ ਹੈਲਾਕਾਂਡੀ ਜ਼ਿਲਿ੍ਹਆਂ 'ਚ ਮਿਜ਼ੋਰਮ ਦੇ ਨਾਲ ਹੱਦ 'ਤੇ ਤਣਾਅ ਅਕਤੂਬਰ 2020 ਤੋਂ ਘਰਾਂ ਨੂੰ ਸਾੜਨ ਤੇ ਜ਼ਮੀਨ 'ਤੇ ਕਬਜ਼ੇ ਦੀਆਂ ਲਗਾਤਾਰ ਘਟਨਾਵਾਂ ਦੇ ਨਾਲ ਵੱਧ ਰਿਹਾ ਹੈ। ਦੋਵੇਂ ਸੂਬੇ, ਅਸਾਮ ਕਛਾਰ, ਹੈਲਾਕਾਂਡੀ ਤੇ ਕਰੀਮਗੰਜ ਜ਼ਿਲ੍ਹਿਆਂ ਤੇ ਮਿਜ਼ੋਰਮ ਦੇ ਕੋਲਾਸਿਬ, ਮਮਿਤ ਤੇ ਆਇਜ਼ੋਲ 'ਚ 164.6 ਕਿਲੋਮੀਟਰ ਦੀ ਹੱਦ ਸਾਂਝਾ ਕਰਦੇ ਹਨ।