MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਟੋਕੀਓ ਓਲੰਪਿਕ : ਭਾਰਤੀ ਮਹਿਲਾ ਹਾਕੀ ਟੀਮ ਨੂੰ ਸਖਤ ਚੁਣੌਤੀ ਦੇਵੇਗੀ ਬ੍ਰਿਟੇਨ

ਟੋਕੀਓ   5 ਅਗਸਤ (ਮਪ) ਸਾਰੀਆਂ ਉਮੀਦਾਂ ਨੂੰ ਪੂਰਾ ਕਰਨ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਹੁਣ ਸ਼ੁੱਕਰਵਾਰ ਨੂੰ ਇੱਥੇ ਗ੍ਰੇਟ ਬ੍ਰਿਟੇਨ ਵਿਰੁੱਧ ਕਾਂਸੀ ਤਮਗੇ ਦੇ ਪਲੇਅ ਆਫ ਵਿਚ ਓਲੰਪਿਕ ਵਿਚ ਪਹਿਲੀ ਵਾਰ ਟਾਪ-3 ਵਿਚ ਸਥਾਨ ਬਣਾ ਕੇ ਹੋਰ ਅੱਗੇ ਵਧਣ ਉਤਰੇਗੀ। ਪੁਰਸ਼ ਟੀਮ ਨੇ ਵੀਰਵਾਰ ਨੂੰ ਕਾਂਸੀ ਤਮਗਾ ਪਲੇਅ ਆਫ ਮੁਕਾਬਲੇ ਵਿਚ ਜਰਮਨੀ ਨੂੰ 5-4 ਨਾਲ ਹਰਾ ਕੇ 41 ਸਾਲ ਬਾਅਦ ਓਲੰਪਿਕ ਤਮਗਾ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਭਾਰਕੀ ਮਹਿਲਾ ਹਾਕੀ ਟੀਮ ਓਲੰਪਿਕ ਵਿਚ ਅਜੇ ਤਕ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਦੇਸ਼ ਦੀ ਖੁਸ਼ੀ ਦੋਹਰੀ ਕਰਨਾ ਚਾਹੇਗੀ ਪਰ ਭਾਰਤੀ ਟੀਮ ਲਈ ਇਹ ਇੰਨਾ ਸੌਖਾ ਨਹੀਂ ਹੋਵੇਗਾ ਕਿਉਂਕਿ ਉਸ ਨੂੰ ਪੂਲ ਗੇੜ ਵਿਚ ਸਾਬਕਾ ਚੈਂਪੀਅਨ ਗ੍ਰੇਟ ਬ੍ਰਿਟੇਨ ਹੱਥੋਂ 1-4 ਨਾਲ ਹਾਰ ਝੱਲਣੀ ਪਈ ਸੀ। 5 ਸਾਲ ਪਹਿਲਾਂ ਰੀਓ ਓਲੰਪਿਕ ਵਿਚ ਗ੍ਰੇਟ ਬ੍ਰਿਟੇਨ ਦੀ ਟੀਮ ਆਪਣੇ ਸੋਨ ਤਮਗੇ ਦੇ ਪ੍ਰਦਰਸ਼ਨ ਨੂੰ ਦੁਹਰਾ ਤਾਂ ਨਹੀਂ ਸਕੀ ਪਰ ਉਹ ਇੱਥੋਂ ਘੱਟ ਤੋਂ ਘੱਟ ਪੋਡੀਅਮ ਸਥਾਨ ਨਾਲ ਆਪਣੀ ਮੁਹਿੰਮ ਖਤਮ ਕਰਨਾ ਚਾਹੇਗੀ।