MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਵੱਖ-ਵੱਖ ਪਾਰਟੀ ਲੀਡਰ ਲੋਕਾਂ ਨੂੰ ਭਿਖਾਰੀ ਬਨਾਉਣ ਦੀ ਬਜਾਏ ਕੁਝ ਕਰਕੇ ਵਿਖਾਓਣ : ਸਕੱਤਰ ਸਿੰਘ ਡਲੀਰੀ

ਭਿੱਖੀਵਿੰਡ 20 ਅਗਸਤ (ਹਰਜਿੰਦਰ ਸਿੰਘ ਗੋਲ੍ਹਣ) ਰਾਜ ਸੱਤਾ ਤੇ ਬਿਰਾਜਮਾਨ ਕਾਂਗਰਸ ਤੇ ਅਕਾਲੀ ਪਾਰਟੀ ਸਮੇਤ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਲੀਡਰ ਲੋਕਾਂ ਨੂੰ ਲਾਲਚ ਦੇਣ ਦੀ ਬਜਾਏ ਕੁਝ ਕਰਕੇ ਵਿਖਾਉਣ ਤਾਂ ਜੋ ਜਨਤਾ ਦਾ ਭਲਾ ਹੋ ਸਕੇ ! ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਾਣਾ ਮੰਡੀ ਭਿੱਖੀਵਿੰਡ ਦੇ ਸਾਬਕਾ ਪ੍ਰਧਾਨ ਅਤੇ ਕੌਂਸਲਰ ਸਕੱਤਰ ਸਿੰਘ ਡਲੀਰੀ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਕੀਤਾ, ਤੇ ਆਖਿਆ ਦੇਸ਼ ਭਾਰਤ ਦੀ ਆਜ਼ਾਦੀ ਤੋਂ ਬਾਅਦ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਵੋਟਾਂ ਦੌਰਾਨ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਲੀਡਰ ਲੋਕਾਂ ਨੂੰ ਲੁਭਾਉਣੇ ਲਾਲਚ ਦੇ ਕੇ ਗੁਮਰਾਹ ਕਰਕੇ ਵੋਟਾਂ ਬਟੋਰ ਲੈਂਦੇ, ਪਰ ਜਦੋਂ ਵੋਟਰ ਸਹੂਲਤਾਂ ਮੰਗਦੇ ਤਾਂ ਇਹਨਾ ਲੀਡਰਾਂ ਦੇ ਮੂੰਹ ਬਦਲ ਜਾਂਦੇ ਹਨ। ਪ੍ਰਧਾਨ ਸਕੱਤਰ ਸਿੰਘ ਡਲੀਰੀ ਨੇ ਵੱਖ-ਵੱਖ ਪਾਰਟੀ ਲੀਡਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇ ਕੇ ਮੰਗਤੇ (ਭਿਖਾਰੀ) ਨਾ ਬਣਾਓਣ ਸਗੋਂ ਬੁਨਿਆਦੀ ਸਹੂਲਤਾਂ ਸਿਹਤ ਸੇਵਾਵਾਂ, ਸਿੱਖਿਆ, ਬਿਜਲੀ, ਪਾਣੀ, ਬਜ਼ੁਰਗਾਂ ਨੂੰ ਪੈਨਸ਼ਨ ਅਤੇ ਪੜ੍ਹੇ-ਲਿਖੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਕੇ ਆਪਣਾ ਫਰਜ਼ ਅਦਾ ਕਰਨ ਤਾਂ ਜੋ ਮੁਸੀਬਤਾਂ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਮਿਲ ਸਕੇ  ! ਇਸ ਮੌਕੇ ਚਾਚਾ ਬਲਵੀਰ ਸਿੰਘ ਡਲੀਰੀ, ਲਖਬੀਰ ਸਿੰਘ ਭੈਣੀ, ਆੜ੍ਹਤੀ ਅਮਰਜੀਤ ਸਿੰਘ, ਪਹਿਲਵਾਨ ਹਰਦੀਪ ਸਿੰਘ ਸਮੇਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖਰੇ ਖੋਟੇ ਲੀਡਰ ਦੀ ਪਹਿਚਾਣ ਕਰਕੇ ਆਪਣੀ ਵੋਟ ਦਾ ਇਸਤੇਮਾਲ ਕਰਨ !