MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਲੋਕ ਗਾਇਕ ਡਾ: ਜੋਰਕ ਸ਼ੂਟਮਨ ਦੇ ਦਿਹਾਂਤ ਤੇ ਅਫਸੋਸ - ਗਿਆਨ ਸਿੰਘ

ਹਮਬਰਗ 24 ਅਗਸਤ (ਅਮਰਜੀਤ ਸਿੰਘ ਸਿੱਧੂ) ਪਿੱਛਲੇ ਦਿਨੀਂ ਜਰਮਨ ਦੇ ਰਹਿਣ ਵਾਲੇ ਸਾਝੀ ਵਾਲਤਾ ਦੇ ਹਾਮੀ, ਉਘੇ ਲੋਕ ਗਾਇਕ ਡਾ:ਜੋਰਕ ਸ਼ੂਟਮਨ ਦਾ ਦਿਹਾਂਤ ਰੋ ਗਿਆ। ਉਘੇ ਬਿਜਨਸਮੈਨ ਤੇ ਸਮਾਜ ਸੇਵੀ ਸ: ਗਿਆਨ ਸਿੰਘ ਜਰਮਨ ਅਤੇ ਹਿੰਦ - ਪਾਕ ਦੋਸਤੀ ਮੰਚ ਵੱਲੋਂ ਡਾਕਟਰ ਸ਼ੂਟਮਨ ਦੀ ਮੌਤ ਤੇ ਅਫਸੋਸ ਜਾਹਰ ਕੀਤਾ ਗਿਆ। ਗੱਲਬਾਤ ਕਰਦਿਆਂ ਗਿਆਨ ਸਿੰਘ ਨੇ ਦੱਸਿਆ ਕਿ ਕਿ ਡਾਕਟਰ ਸਾਹਿਬ ਜਾਤਾਂ ਧਰਮਾਂ ਦੇਸ਼ਾਂ ਤੋਂ ਉਪਰ ਉੱਠ ਕੇ ਮਨੁੱਖਤਾ ਦੀ ਭਲਾਈ ਤੇ ਆਪਸੀ ਸਾਂਝ ਪੈਦਾ ਕਰਨ ਵਾਲੇ ਇਨਸਾਨ ਸਨ। ਜਿਹਨਾਂ ਦੀ ਮੌਤ ਤੇ ਉਘੇ ਲੇਖਕ ਸ: ਸਤਨਾਮ ਸਿੰਘ ਮਾਣਕ ਵੱਲੋਂ ਸ਼ੋਕ ਸੰਦੇਸ਼ ਭੇਜਿਆ ਗਿਆ। ਡਾਟਰ ਸਾਹਿਬ ਪਿਛਲੇ ਵਰਿਆਂ ਵਿਚ ਬਾਘਾ ਬਾਰਡਰ ਤੇ ਹਿੰਦ - ਪਾਕ ਮੰਚ ਵਲੋਂ ਕਰਵਾਏ ਜਾਂਦੇ ਸਮਾਗਮ ਵਿਚ ਸ਼ਮੂਲੀਅਤ ਕਰਕੇ ਆਪਣੇ ਸੰਗੀਤ ਨਾਲ ਲੋਕਾਂ ਦਾ ਮੰਨੋਰੰਜਨ ਕਰਦੇ ਹੋਏ ਸ਼ਾਤੀ ਦਾ ਪੈਗ਼ਾਮ ਦੇ ਚੁੱਕੇ ਹਨ। ਡਾ:ਸਾਹਿਬ ਦੀ ਮੌਤ ਤੇ ਉਘੇ ਲੇਖਕ ਸ: ਸਤਨਾਮ ਸਿੰਘ ਮਾਣਕ ਵੱਲੋਂ ਸ਼ੋਕ ਸੰਦੇਸ਼ ਭੇਜਦਿਆਂ ਦੁੱਖ ਪ੍ਰਗਟ ਕੀਤਾ ਗਿਆ।