MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸ੍ਰੀ ਪ੍ਰਮੋਦ ਕੁਮਾਰ ਮਿੰਟੂ ਨੂੰ ਇੰਡੀਅਨ ਓਵਰਸੀਜ ਕਾਂਗਰਸ ਯੌਰਪ ਦਾ ਪ੍ਰਧਾਨ ਬਣਨ ਤੇ ਮੁਬਾਰਕਾਂ


ਹਮਬਰਗ 25 ਅਗਸਤ (ਅਮਰਜੀਤ ਸਿੰਘ ਸਿੱਧੂ - ਮਾਨ) ਇੰਡੀਅਨ ਓਵਰਸੀਜ ਕਾਂਗਰਸ ਜਰਮਨ ਦੇ ਪ੍ਰਧਾਨ ਪ੍ਰਮੋਦ ਕੁਮਾਰ ਮਿੰਟੂ ਦੇ ਕੰਮ ਨੂੰ ਵੇਖਦਿਆਂ ਇੰਡੀਅਨ ਓਵਰਸੀਜ ਕਾਂਗਰਸ ਭਾਰਭ ਦੇ ਚੇਅਰਮੈਨ ਸ੍ਰੀ ਸੈਮ ਪਟਰੌਡਾ  ਵੱਲੋਂ ਸ੍ਰੀ ਪ੍ਰਮੋਦ ਕੁਮਾਰ ਮਿੰਟੂ ਨੂੰ ਯੌਰਪ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਨਿਯੁਕਤੀ ਤੇ ਅੱਜ ਸ: ਬਲਵਿੰਦਰ ਸਿੰਘ ਘੋਤੜਾ ਦੀ ਲੜਕੀ ਦੇ ਵਿਆਹ ਦੀ ਪਾਰਟੀ ਤੇ ਸਾਮਲ ਹੋਏ ਮੀਡੀਆ ਪੰਜਾਬ ਅਖਬਾਰ ਦੇ ਸੰਸਥਾਪਕ ਸ: ਬਲਦੇਵ ਸਿੰਘ ਬਾਜਵਾ, ਜਸਵੀਰ ਸਿੰਘ ਗਰੇਵਾਲ, ਰਾਜ ਸ਼ਰਮਾਂ, ਰੇਸ਼ਮ ਭਰੋਲੀ, ਸੁਖਜਿੰਦਰ ਸਿੰਘ ਗਰੇਵਾਲ, ਅਮਰਜੀਤ ਸਿੰਘ ਸਿੱਧੂ, ਪਾਲ ਸਿੰਘ ਪਰਮਾਰ ਨੇ ਪ੍ਰਮੋਦ ਕੁਮਾਰ ਮਿੰਟੂ ਨੂੰ ਪ੍ਰਧਾਨ ਬਣਨ ਤੇ ਮੁਬਾਰਕਾ ਦਿੱਤੀਆਂ। ਇਸ  ਮੌਕੇ ਤੇ ਪ੍ਰਮੋਦ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਚੜ੍ਹਦੀ ਕਲਾ ਲਈ ਸਾਰਿਆ ਦੇ ਨਾਲ  ਮਿਲ ਕੇ ਕੰਮ ਕਰਨਗੇ।