MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਐੱਸ. ਐੱਸ. ਡੀ. ਕਾਲਜ ਬਰਨਾਲਾ ਵਿਖੇ 13ਵਾਂ ਖੂਨਦਾਨ ਕੈਂਪ ਲਗਾਇਆ

 ਜਿਸ ਵਿੱਚ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ (ਆਈ. ਏ. ਐਸ) ਡਿਪਟੀ ਕਮਿਸ਼ਨਰ ਅਤੇ ਵਰਜੀਤ ਵਾਲੀਆ (ਆਈ. ਏ. ਐਸ.) ਐਸ. ਡੀ. ਐਮ ਦੁਆਰਾ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਨਾਲ ਐਸ. ਡੀ. ਐਮ. ਵਰਜੀਤ ਵਾਲੀਆ ਦੁਆਰਾ ਵਿਸ਼ੇਸ ਮਹਿਮਾਨ ਵਜੋ ਸ਼ਿਰਕਤ ਕੀਤੀ।

ਬਰਨਾਲਾ 26 , ਅਗਸਤ /-ਕਰਨਪ੍ਰੀਤ ਧੰਦਰਾਲ /-ਐੱਸ. ਐੱਸ. ਡੀ. ਕਾਲਜ  ਦੇ ਜਨਰਲ  ਸਕੱਤਰ ਸਿਰੀ ਸ਼ਿਵ ਦਰਸ਼ਨ ਸ਼ਰਮਾ ਦੇ ਜਨਮ ਦਿਵਸ ਨੂੰ ਸਮਰਪਤ   ਐੱਸ. ਐੱਸ. ਡੀ. ਕਾਲਜ  ਵਿਖੇ 13ਵਾਂ ਖੂਨਦਾਨ ਕੈਂਪ ਲਗਾਇਆ  ਜਿਸ ਵਿਚ  ਸਿਰੀ  ਤੇਜ ਪ੍ਰਤਾਪ ਸਿੰਘ ਫੂਲਕਾ (ਆਈ. ਏ. ਐਸ) ਡਿਪਟੀ ਕਮਿਸ਼ਨਰ ਅਤੇ ਵਰਜੀਤ ਵਾਲੀਆ (ਆਈ. ਏ. ਐਸ.) ਐਸ. ਡੀ. ਐਮ ਦੁਆਰਾ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਨਾਲ ਐਸ. ਡੀ. ਐਮ. ਵਰਜੀਤ ਵਾਲੀਆ ਦੁਆਰਾ ਵਿਸ਼ੇਸ ਮਹਿਮਾਨ ਵਜੋ ਸ਼ਿਰਕਤ ਕੀਤੀ। ਡਿਪਟੀ ਕਮਿਸਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਜੀ ਦੁਆਰਾ ਕਿਹਾ ਗਿਆ ਕਿ ਐਸ. ਡੀ. ਸਭਾ ਵੱਲੋਂ ਐਸ. ਐਸ. ਡੀ. ਕਾਲਜ ਵਿਖੇ 13ਵਾਂ ਵਿਸ਼ਾਲ ਖੂਨ ਦਾਨ ਕੈਂਪ ਲਗਾ ਕੇ ਇੱਕ ਮਿਸਾਲ ਕਾਇਮ ਕੀਤੀ ਗਈ, ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇਗਾ। ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਨਾਲ ਵਰਜੀਤ ਸਿੰਘ ਵਾਲੀਆ ਵੱਲੋਂ ਸੰਬੋਧਨ ਕਰਦਿਆਂ ਕਿਹਾ ਕਿ ਐਸ. ਡੀ. ਸਭਾ ਬਰਨਾਲੇ ਸਹਿਰ ਵਿੱਚ ਵੱਖ ਵੱਖ ਗਤੀਵਿਧੀਆਂ ਜਿਵੇ ਵੈਕਸੀਨੇਸ਼ਨ ਕੈਂਪ, ਖੁਨਦਾਨ ਕੈਂਪ, ਵਾਤਾਵਰਣ ਲਈ ਬੂਟੇ ਲਗਾਉਣਾ ਵਰਗੇ ਅਜੋਕਾ ਸਮਾਜ ਲਈ ਕੰਮ ਕਰਦੀ ਰਹਿੰਦੀ ਹੈ, ਜਿਹੜਾ ਕਿ ਸਲਾਘਾਯੋਗ ਕਦਮ ਹੈ।
ਇਸ ਮੌਕੇ ਮੁੱਖ ਮਹਿਮਾਨ ਜੀ ਅਤੇ ਵਿਸ਼ੇਸ ਮਹਿਮਾਨ ਜੀ ਦੁਆਰਾ ਕਾਲਜ ਵਿੱਚ 100 ਦੇ ਕਰੀਬ ਬੂਟੇ ਲਗਾਏ ਅਤੇ ਵਿਸ਼ੇਸ ਕਿਸਮ ਦਾ ਬੂਟਾ ਲਗਾਉਣ ਦੀ ਮੰਗ ਐੱਸ. ਡੀ. ਸਭਾ ਸੰਸਥਾਵਾਂ ਦੇ ਚੇਅਰਮੈਨ ਕੀਤੀ ਗਈ ਜੋ ਪ੍ਰਸ਼ਾਸਨ ਦੁਆਰਾ ਲਗਾਉਣ ਵਾਲੇ ਵਿੱਤ ਲਗਾਇਆ ਗਿਆ। ਸ੍ਰੀ ਸਿਵ ਸਿੰਗਲਾ ਜੀ ਨੇ ਕਿਹਾ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਇਹ ਮਹਿਸੂਸ ਕੀਤਾ ਮਾਣਯੋਗ ਡਿਪਟੀ ਕਮਿਸ਼ਨਰ ਅਤੇ ਐਸ. ਡੀ. ਐਮ ਸਾਹਿਬ ਦਾ ਧੰਨਵਾਦ ਕੀਤਾ ਪ੍ਰਿੰਸੀਪਲ ਸ੍ਰ ਲਾਲ ਸਿੰਘ ਨੇ ਸਮੂਹਿਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਾਲਜ ਦੇ ਸਟਾਫ ਨੇ ਵੱਖਰੇ ਤੌਰ ਤੇ ਕਾਲਜ ਦੇ ਸਟਾਫ ਵੱਲੋਂ ਵੀ ਖੂਨ ਦਾਨ ਕੀਤਾ ਗਿਆ।