MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕਿਸਾਨਾਂ ਦੇ ਲਾਠੀਚਾਰਜ ਦੇ ਵਿਰੋਧ ਵਿੱਚ ਡਾ. ਰਾਜ ਕੁਮਾਰ ਦੀ ਅਗਵਾਈ ਚ' ਫੁਕਿਆ  ਮੋਦੀ ਅਤੇ ਖੱਟੜ ਦਾ ਪੁਤਲਾ

ਹੁਸ਼ਿਆਰਪੁਰ 29 ਅਗਸਤ - ਪ੍ਰਸ਼ੋਤਮ-  ਹਰਿਆਣਾ ਪੁਲਿਸ ਨੇ ਸ਼ਨਿਵਾਰ ਨੂੰ ਸੀਐਮ ਮਨੋਹਰ ਲਾਲ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਕਰਨਾਲ ਵਿੱਚ ਬਸਤਾੜਾ ਟੋਲ ਪਲਾਜਾ ਤੇ ਲਾਠੀਚਾਰਜ ਕੀਤਾ। ਲਾਠੀਚਾਰਜ ਵਿੱਚ 30 ਤੋਂ ਜ਼ਿਆਦਾ ਕਿਸਾਨ ਜਖਮੀ ਹੋ ਗਏ ਅਤੇ ਇੱਕ ਕਿਸਾਨ ਸੁਸ਼ੀਲ ਕਾਜਲ ਦੀ ਲਾਠੀਚਾਰਜ ਵਿੱਚ ਗੰਭੀਰ ਜਖਮੀ ਹੋਣ ਨਾਲ ਸਥਿਤੀ ਨਾਜੁਕ ਸੀ। ਜਿਹਨਾਂ ਨੇ ਅੱਜ ਦਮ ਤੋੜ ਦਿੱਤਾ। ਇਸ ਜੁਲਮ ਦੇ ਖਿਲਾਫ ਆਵਾਜ ਉਠਾਉਂਦੇ ਹੋਏ ਅਤੇ ਕਿਸਾਨਾਂ ਦੇ ਇਸ ਸੰਘਰਸ਼ ਨੂੰ ਇੱਕ ਵਾਰ ਫਿਰ ਆਪਣਾ ਸਮਰਥਨ ਦਿੰਦੇ ਹੋਏ ਅੱਜ ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਨੇ ਪਿੰਡ ਅਜਨੌਹਾ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਪੁਤਲੇ ਫੂਕੇ। ਇਸ ਮੌਕੇ ਤੇ ਪਿੰਡ ਵਾਸੀਆਂ ਅਤੇ ਹੋਰਾਂ ਨੇ ਵੀ ਉਹਨਾਂ ਦਾ ਸਾਥ ਦਿੱਤਾ। ਡਾ. ਰਾਜ ਕੁਮਾਰ ਨੇ ਦੁੱਖ ਜਾਹਿਰ ਕਰਦਿਆ ਕਿਹਾ ਕਿ ਸਾਡੇ ਕਿਸਾਨ 9 ਮਹੀਨੇ ਤੋਂ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ, ਪਰੰਤੂ ਭਾਜਪਾ ਸਰਕਾਰ ਦੇ ਕੰਨ ਉੱਤ ਜੂੰ ਨਹੀਂ ਸਰਕ ਰਹੀ ਅਤੇ ਉਹ ਕਿਸਾਨਾਂ ਤੇ ਜੁਲਮ ਕਰਨ ਤੋਂ ਵੀ ਬਾਜ ਨਹੀਂ ਆ ਰਹੀ। ਉਹਨਾਂ ਕਿਹਾ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਕੇਂਦਰ ਸਰਕਾਰ ਤੋਂ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਨ ਕਰ ਰਹੇ ਹਨ ਅਤੇ ਆਪਣਾ ਪੂਰਾ ਸਮਰਥਨ ਕਿਸਾਨਾਂ ਨੂੰ ਦੇ ਰਹੇ ਹਨ।-