MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਡੀ.ਸੀ. ਜਲੰਧਰ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਲੋਕ ਸੇਵਾ ਲਈ ਸੀਤਾ ਰਾਮ ਬਾਂਸਲ ਦਾ ਸਨਮਾਨ

* ਗਰਮੀਆਂ ’ਤੇ ਪਤੱਝੜ ਦੀਆਂ ਛੁੱਟੀਆਂ ਦੌਰਾਨ 46 ਦਿਨ ਸੇਵਾ ਕਰਕੇ ਇੱਕ ਮਿਸਾਲ ਪੈਦਾ ਕੀਤੀ

ਸ਼ਾਹਕੋਟ/ਮਲਸੀਆਂ, 30 ਸਤੰਬਰ (ਏ.ਐਸ. ਸਚਦੇਵਾ) ਸ਼੍ਰੀ ਘਨਸਿ਼ਆਮ ਥੋਰੀ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਵਾਲਿਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ ਵਿੱਚ ਨੌਕਰੀ ਦੌਰਾਨ ਸੀਤਾ ਰਾਮ ਬਾਂਸਲ ਨੇ ਮੈਰੀਟੋਰੀਅਸ ਸਕੂਲ ਜਲੰਧਰ ਦੇ ਕੋਵਿਡ ਕੇਅਰ ਸੈਂਟਰ, ਸਿਵਲ ਹਸਪਤਾਲ ਜਲੰਧਰ ਵਿੱਚ ਬਤੌਰ ਵਲੰਟੀਅਰ ਸੇਵਾਵਾਂ ਦਿੱਤੀਆਂ ਅਤੇ ਗਰਮੀਆਂ ਤੇ ਪਤੱਝੜ ਦੀਆਂ ਛੁੱਟੀਆਂ ਦੌਰਾਨ 46 ਦਿਨ ਸੇਵਾ ਕਰਕੇ ਇੱਕ ਮਿਸਾਲ ਪੈਦਾ ਕੀਤੀ। ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਿਦੇਸ਼ਾਂ ਤੋਂ ਆਉਣ ਵਾਲਿਆਂ ਲਈ  ਤਹਿਸੀਲ ਪੱਧਰੀ ਕੁਅਰੰਟਾਈਨ ਸੈਂਟਰ ਜੇ.ਐਨ.ਵੀ. ਤਲਵੰਡੀ ਮਾਧੋ ਵਿੱਚ ਸਹਾਇਕ ਨੋਡਲ ਅਫ਼ਸਰ ਦੇ ਫਰਜ਼ ਨਿਭਾਏ, ਜਿਸ ਦੌਰਾਨ ਕਰੋਨਾ ਪਾਜ਼ੀਟਿਵ ਹੋ ਗਏ। ਠੀਕ ਹੋਣ ਤੋਂ ਬਾਅਦ ਸਿਵਲ ਹਸਪਤਾਲ ਜਲੰਧਰ ਵਿੱਚ ਆਕਸੀਜਨ ਦੀ ਸਪਲਾਈ ਦੀ ਮਾਨੀਟ੍ਰਿੰਗ ਲਈ ਦੁਬਾਰਾ ਵਲੰਟੀਅਰ ਸੇਵਾ ਕੀਤੀ। ਦੇਸ਼ ਦੀ ਆਜ਼ਾਦੀ ਦੀਆਂ ਇਨਕਲਾਬੀ ਲਹਿਰਾਂ ਦੇ ਖੋਜੀ ਸ਼੍ਰੀ ਬਾਂਸਲ ਦਾ ਕਹਿਣਾ ਹੈ ਕਿ ਜਦੋਂ ਦੇਸ਼ ਵਾਸੀ ਕਿਸੇ ਮੁਸੀਬਤ ਵਿੱਚ ਹੋਣ ਤਾਂ ਉਨ੍ਹਾਂ ਦੀ ਸੇਵਾ ਕਰਨਾ ਹੀ ਸੱਚੀ ਦੇਸ਼ ਭਗਤੀ ਹੈ। ਜਿਕਰਯੋਗ ਹੈ ਕਿ ਸੀਤਾ ਰਾਮ ਬਾਂਸਲ ਅੱਜ ਕਲ੍ਹ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਜਿ਼ਲ੍ਹਾ ਹੁਸਿ਼ਆਰਪੁਰ ਵਿੱਚ ਬਤੌਰ ਅਧਿਆਪਕ ਕੰਮ ਕਰ ਰਹੇ ਹਨ।