MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਉੱਘੇ ਸਮਾਜ ਸੇਵਕ ਤੇ ਮਿਸ਼ਨਰੀ ਦੁਰਗਾ ਦਾਸ ਜੱਸਲ ਦਾ ਦਿਹਾਂਤ



ਹੁਸ਼ਿਆਰਪੁਰ 2 ਅਕਤੂਬਰ - ਪ੍ਰਸ਼ੋਤਮ- ਰਵਿਦਾਸੀਆ ਸਮਾਜ ਨੂੰ ਕਦੇ ਨਾ ਪੂਰਾ ਹੋਣ ਪਿਆ ਜਦੋ ਉੱਘੇ ਸਮਾਜ ਸੇਵਕ ਤੇ ਮਿਸ਼ਨਰੀ ਦੁਰਗਾ ਦਾਸ ਜੱਸਲ ਦੁਨੀਆਂ ਨੂੰ ਅਲਵਿਦਾ ਕਹਿ ਗਏ। ਜਿਨ੍ਹਾਂ ਦਾ ਸੰਸਕਾਰ ਸ਼ਨੀਵਾਰ ਨੂੰ ਉਨ੍ਹਾਂ ਦੇ ਗ੍ਰਹਿ ਹੁਸ਼ਿਆਰਪੁਰ ਦੇ ਪਿੰਡ ਆਦਮੋਵਾਲ ਵਿਖੇ ਹਜਾਰਾਂ ਨਮ ਅੱਖਾਂ ਨੇ ਸਰਧਾਂਜਲੀਆਂ ਦੇ ਕੇ ਕੀਤਾ ਗਿਆ। ਉਨ੍ਹਾਂ ਵਾਰੇ ਰਵਿਦਾਸੀਆ ਧਰਮ ਪ੍ਰਚਾਰਕ ਕਮੇਟੀ ਦੇ ਸਟਾਰ ਪ੍ਰਚਾਰਕ ਬਲਰਾਜ ਸਿੱਧੂ ਨੇ ਦੱਸਿਆ ਕਿ ਦੁਰਗਾ ਦਾਸ ਨਾਲ ਬਹੁਤ ਹੀ ਨਜਦੀਕੀ ਸਬੰਧ ਰਹੇ ਤੇ ਦੁਰਗਾ ਦਾਸ ਬਹੁਤ ਹੀ ਪੜੇ ਲਿਖੇ ਇਨਸ਼ਾਨ ਸਨ ਤੇ ਰਵਿਦਾਸੀਆ ਸਮਾਜ ਦੇ ਸਮਾਜਿਕ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਦੇ ਸਨ । ਜੋ ਕਿ ਅੱਜਕਲ੍ਹ ਦਿੱਲੀ ਵਿੱਚ ਆਪਣੇ ਪਰਿਵਾਰ ਨਾਲ ਰਹਿਦੇ ਸਨ। ਜੋ ਕਿ ਪਿਛਲੇ ਕੁਝ ਸਮੇ ਤੋ ਬੀਮਾਰ ਰਹਿਦੇ ਸਨ ਜਿਨ੍ਹਾਂ ਦੀ 1  ਅਕਤੂਬਰ  ਸ਼ੁਕਰਵਾਰ ਨੂੰ ਮੌਤ ਹੋ ਗਈ। ਜਿਨ੍ਹਾਂ ਦਾ ਸੰਸਕਾਰ ਉਨ੍ਹਾਂ ਦੇ ਪਿੰੰਡ ਆਦਮੋਵਾਲ ਵਿਖੇ ਕੀਤਾ ਗਿਆ ਜਿਨ੍ਹਾਂ ਨੂੰ ਬੇਟੇ ਬਿਮਲ ਜੱਸਲ ਵਲੋ ਅਗਨੀ ਦਿਖਾ ਕੇ ਸੰਸਕਾਰ ਕੀਤਾ ਗਿਆ।