MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪੰਜਾਬ ਕਿ੍ਰਕਟ ਐਸੋਸੀਏਸ਼ਨ ਵੱਲੋਂ  -ਅੰਡਰ 25 ਮੈਚ ਵਿੱਚ ਜ਼ਿਲ੍ਹਾ ਬਰਨਾਲਾ ਦੀ ਟੀਮ ਦੀ ਰਹੀ ਝੰਡੀ, ਬਠਿੰਡਾ ਨੂੰ 25 ਦੌਡ਼ਾਂ ਨਾਲ ਹਰਾਇਆ

ਬਰਨਾਲਾ,4 ,ਅਕਤੂਬਰ /ਕਰਨਪ੍ਰੀਤ ਧੰਦਰਾਲ /-  - ਪੰਜਾਬ ਕਿ੍ਰਕਟ ਐਸੋਸੀਏਸ਼ਨ ਵੱਲੋਂ ਅੰਡਰ 25 ਵਰਗ ਦੇ ਕਿ੍ਰਕਟ ਟੂਰਨਾਮੈਂਟ ਦੌਰਾਨ ਬਰਨਾਲਾ ਲੜਕਿਆਂ ਦੀ ਟੀਮ ਨੇ ਬਠਿੰਡਾ ਨੂੰ 25 ਰਨਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਜਿਸ ’ਤੇ ਪੰਜਾਬ ਕਿ੍ਰਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਜੇਤੂ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਹੋਰ ਮਿਹਨਤ ਲਈ ਪ੍ਰੇਰਿਆ।
 ਇਸ ਸਬੰਧੀ ਜਾਣਕਾਰੀ ਦਿੰਦਿਆ ਐਸੋਸੀਏਸ਼ਨ ਦੇ ਪ੍ਰਧਾਨ ਵਿਵੇਕ ਸਿੰਧਵਾਨੀ ਅਤੇ  ਸੈਕਟਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਚੱਲ ਰਹੇ ਕਿ੍ਰਕਟ ਮੈਚ ਵਿੱਚ ਬਰਨਾਲਾ ਜ਼ਿਲੇ ਦੀ ਟੀਮ ਨੇ ਪਹਿਲੀ ਟਾਸ ਜਿੱਤਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਜਿਸ ਵਿੱਚ ਟੀਮ ਨੇ ਸ਼ਾਨਦਾਰ ਪਾਰੀ ਖੇਡਦਿਆਂ ਕੁੱਲ 206 ਦੌੜਾਂ ਬਣਾਂਈਆਂ। ਇਸ ਦੌਰਾਨ ਵੈਭਵ ਸਹਿਦੇਵ 104 ਦੌੜਾਂ ਬਣਾ ਕੇ ਨਾਟ ਆਊਟ ਰਹੇ। ਇਸ ਦੇ ਨਾਲ ਹੀ ਹਰਸਦੀਪ ਸਿੰਘ ਨੇ 36 ਦੌੜਾਂ ਦਾ ਯੋਗਦਾਨ ਪਾਇਆ। ਇਸ ਪਿੱਛੋਂ ਬਠਿੰਡਾ ਦੀ ਟੀਮ ਨੇ 181 ਦੌੜਾਂ ’ਤੇ ਆਲ ਆਊਟ ਹੋ ਗਈ। ਜਿਸ ਦੌਰਾਨ ਸ਼ਾਨਦਾਰ ਗੇਂਦ ਬਾਜੀ ਕਰਦਿਆਂ ਸਾਹਿਲ ਨੇ 4 ਵਿਕਟਾਂ, ਹਰਸਦੀਪ ਤੇ ਕੁਮਾਰ ਨੇ 2-2 ਵਿਕਟਾਂ ਲਈਆਂ। ਇਸ ਸ਼ਾਨਦਾਰ ਪ੍ਰਾਪਤੀ ਉਪਰ ਐਸੋਸੀਏਸ਼ਨ ਦੇ ਪ੍ਰਧਾਨ ਵਿਵੇਕ ਸਿੰਧਵਾਨੀ, ਜਰਨਲ ਸਕੱਤਰ ਰੁਪਿੰਦਰ ਗੁਪਤਾ, ਖਜਾਨਚੀ ਸੰਜੈ ਗਰਗ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਆਦਿ ਨੇ ਖੁਸ਼ੀ ਦਾ ਇਜ਼ਹਾਰ ਕਰਦਿਆ ਕਿਹਾ ਕਿ ਪੇਂਡੂ ਖੇਤਰ ਵਿੱਚ ਕਿ੍ਰਕਟ ਨੂੰ ਬੁਲੰਦੀਆਂ ਉਪਰ ਲੈ ਕੇ ਜਾਣਾ ਅਤੇ ਨੌਵਜਾਨ ਮੁੰਡੇ ਕੁੜੀਆਂ ਵਿੱਚ ਖੇਡ ਰੂਚੀਆ ਪੈਦਾ ਕਰਨ ਲਈ ਪਦਮ ਸ੍ਰੀ ਰਜਿੰਦਰ ਗੁਪਤਾ ਵੱਲੋਂ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਇਸ ਮੌਕੇ ਮੈਨੇਜਮੈਂਟ ਵੱਲੋਂ ਸਾਡੇ ਖਿਡਾਰੀਆਂ ਸਮੇਤ ਜੇਤੂ ਖਿਡਾਰੀਆਂ ਦੀ ਹੌਸਲਾ ਅਫਜਾਈ ਵੀ ਕੀਤੀ। ਸ੍ਰੀ ਗੁਪਤਾ ਨੇ ਦੱਸਿਆ ਕਿ 5 ਅਕਤੂਬਰ ਨੂੰ ਬਰਨਾਲਾ ਅਤੇ ਪਟਿਆਲਾ ਦੀਆਂ ਟੀਮਾਂ ਦੇ ਮੁਕਾਬਲੇ ਹੋਣਗੇ।