MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਲਾਸ ਏਂਜਲਸ  ਵਿੱਚ  ਹੋਈ ਪ੍ਰਤਿਯੋਗਤਾ ਚ’ ਪਹਿਲੀ ਭਾਰਤੀ ਅਮਰੀਕੀ ਸ਼੍ਰੀ ਸੈਣੀ ਨੇ ‘ਮਿਸ ਵਰਲਡ’ਅਮਰੀਕਾ 2021 ਦਾ ਖਿਤਾਬ ਜਿੱਤਿਆ



ਵਾਸ਼ਿੰਗਟਨ, 5 ਅਕਤੂਬਰ (ਰਾਜ ਗੋਗਨਾ )—ਅਮਰੀਕਾ ਦੇ ਲਾਸ ਏਂਜਲਸ ਚ’ ਮਿਸ ਵਰਲਡ ਅਮਰੀਕਾ ਦੇ ਹੋਏ ਮੁਕਾਬਲੇ ਦੋਰਾਨ  ਮਿਸ ਵਰਲਡ ਅਮਰੀਕਾ ਦਾ ਤਾਜ ਭਾਰਤੀ ਮੂਲ ਦੀ ਸ਼੍ਰੀ ਸੈਣੀ ਦੇ ਸਿਰ ਸਜਿਆ। ਅਤੇ ਉਸ ਨੂੰ ਇਹ ਤਾਜ ਡਾਇਨਾ ਹੇਡਨ ਨੇ  ਪਹਿਣਾਇਆ।ਜੋ ਅਮਰੀਕਾ ਦੇ ਲਾਸ ਏਂਜਲਸ ਵਿੱਚ ਮਿਸ ਵਰਲਡ ਅਮਰੀਕਾ ਦੇ ਮੁੱਖ ਦਫਤਰ ਵਿੱਚ ਇਹ ਮੁਕਾਬਲਾ ਆਯੋਜਿਤ ਕੀਤਾ ਗਿਆ ਸੀ।ਅਮਰੀਕਾ ਦੇ ਵਾਸ਼ਿੰਗਟਨ ਰਾਜ ਦੀ ਰਹਿਣ ਵਾਲੀ  ਸ਼੍ਰੀ ਸੈਣੀ ਮਿਸ ਵਰਲਡ ਅਮਰੀਕਾ 2021 ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਅਮਰੀਕੀ ਬਣ ਗਈ ਹੈ।ਅਤੇ ਉਹ ਤਾਜ ਪ੍ਰਾਪਤ ਕਰਨ ਵਾਲੇ ਸਭ ਤੋਂ ਵਿਲੱਖਣ ਮੁਕਾਬਲੇਬਾਜ਼ਾਂ ਵਿੱਚੋਂ ਉਹ ਇੱਕ ਹੈ।ਡਾਇਨਾ ਹੇਡਨ ਨੇ ਸ਼੍ਰੀ ਸੈਣੀ ਨੂੰ ਤਾਜ ਪਹਿਨਾਇਆ, ਜੋ ਲਾਸ ਏਂਜਲਸ ਵਿੱਚ ਮਿਸ ਵਰਲਡ ਅਮਰੀਕਾ ਦੇ ਮੁੱਖ ਦਫਤਰ ਵਿੱਚ ਇਹ ਮੁਕਾਬਲਾ ਆਜੋਯਿਤ ਕੀਤਾ ਗਿਆ ਸੀ।ਸੈਣੀ ਹੁਣ ਗਲੋਬਲ ਮੰਚ 'ਤੇ ਅਮਰੀਕਾ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਭਾਰਤੀ ਅਮਰੀਕੀ ਪ੍ਰਤੀਯੋਗੀ ਹੈ। ਉਸ ਨੇ ਆਪਣੀ ਤਾਜਪੋਸ਼ੀ ਦੇ ਪਲ ਤੋਂ ਬਾਅਦ ਕਿਹਾ, “ਮੈਂ ਬਹੁਤ ਖੁਸ਼ ਹਾਂ ਅਤੇ ਬਹੁਤ ਘਬਰਾ ਵੀ ਗਈ ਹਾਂ।ਅਤੇ  ਮੈਂ ਆਪਣੀਆਂ ਭਾਵਨਾਵਾਂ ਨੂੰ  ਆਪਣੇ ਸ਼ਬਦਾਂ ਵਿੱਚ  ਬਿਆਨ ਨਹੀਂ ਕਰ ਸਕਦੀ। "ਮਿਸ ਵਰਲਡ ਅਮਰੀਕਾ ਦੀ ਇਸ ਖ਼ਬਰ ਨੂੰ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਨੇ ਵੀ ਇਸ ਖਬਰ ਨੂੰ ਇੱਕ ਸੁਰਖੀ ਦੇ ਨਾਲ ਸਾਂਝਾ ਕੀਤਾ ਜਿਸ ਵਿੱਚ ਲਿਖਿਆ ਹੈ:" ਸ਼੍ਰੀ, ਸੈਣੀ ਜੋ ਇਸ ਵੇਲੇ ਮਿਸ ਵਰਲਡ ਅਮਰੀਕਾ ਹੈ  ਅਤੇ ਐਮਡਬਲਯੂਏ ਨੈਸ਼ਨਲ ਬਿਊਟੀ ਵਿਦ ਏ ਪਰਪਜ਼ ਅੰਬੈਸਡਰ' ਦੇ ਵੱਕਾਰੀ ਅਹੁਦੇ 'ਤੇ ਹੈ, ਜੋ ਉਸ ਨੇ ਹਾਸਲ ਕੀਤਾ ਹੈ।ਇੱਥੇ ਜਿਕਰਯੋਗ ਹੈ ਕਿ 1996 ਚ’ ਜਨਮੀ (25) ਸਾਲਾ  ਸੈਣੀ ਦਾ ਪਿਛੋਕੜ ਭਾਰਤ ਦੇ ਸੂਬੇ ਪੰਜਾਬ ਨਾਲ ਹੈ। ਅਤੇ ਇਸ ਤੋਂ ਪਹਿਲਾਂ ਉਹ  ਵਾਸ਼ਿੰਗਟਨ ਰਾਜ ਲਈ ‘ਮਿਸ ਵਰਲਡ‘ ਅਤੇ ਅਮਰੀਕਾ ਦੇ  ਨਿਊਜਰਸੀ ਸੂਬੇ ਦੇ ਫੋਰਡਸ ਸਿਟੀ ਵਿੱਚ ਆਯੋਜਿਤ ਹੋਏ ਇੱਕ ਮੁਕਾਬਲੇ ਵਿੱਚ ਮਿਸ ਇੰਡੀਆ ਵਰਲਡਵਾਈਡ 2018 ਦਾ ਖਿਤਾਬ ਵੀ ਉਸ ਨੇ ਹੀ ਜਿੱਤਿਆ ਸੀ।