MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਅਮਰੀਕੀ - ਮੈਕਸਿਕੋ ਦੀਵਾਰ ਲਈ ਫ਼ੰਡ ਨਾ ਮਿਲਣ 'ਤੇ ਟਰੰਪ ਨੇ ਵਿਚਾਲੇ ਹੀ ਛੱਡੀ ਮੀਟਿੰਗ

ਵਾਸ਼ਿੰਗਟਨ 10 ਜਨਵਰੀ (ਮਪ) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਉਨ੍ਹਾਂ ਦੀ ਵਿਵਾਦਿਤ ਅਮਰੀਕੀ - ਮੈਕਸਿਕੋ ਸਰਹੱਦ ਦੀਵਾਰ ਯੋਜਨਾ ਲਈ 5.7 ਅਰਬ ਡਾਲਰ ਦੀ ਰਾਸ਼ੀ ਵੰਡਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਸਿਖਰ ਡੈਮੋਕਰੇਟਿਕ ਨੇਤਾਵਾਂ ਨੈਂਸੀ ਪੇਲੋਸੀ ਅਤੇ ਚੱਕ ਸ਼ੂਮਰ ਦੇ ਨਾਲ ਬੈਠਕ ਵਿਚਾਲੇ ਹੀ ਛੱਡ ਕੇ ਚਲੇ ਗਏ। ਟਰੰਪ ਨੇ ਟਵੀਟ ਕਰ ਇਸ ਗੱਲ ਦੀ ਜਾਣਕਾਰੀ ਦਿਤੀ ਅਤੇ ਕਿਹਾ ਕਿ ਸੀਨੀਅਰ ਡੈਮੋਕਰੇਟਸ ਨੇਤਾਵਾਂ ਨੂੰ ਉਨ੍ਹਾਂ ਨੇ 'ਬਾਏ ਬਾਏ' ਬੋਲ ਬੈਠਕ ਵਿਚਕਾਰ ਛੱਡ ਦਿਤੀ। ਇਸ ਤੋਂ ਪਹਿਲਾਂ ਟਰੰਪ ਨੇ ਵਿਰੋਧੀ ਪਾਰਟੀ ਦੇ ਪੈਸੇ ਵੰਡਣ ਲਈ ਰਾਜੀ ਨਾ ਹੋਣ ਦੀ ਹਾਲਤ ਵਿਚ ਰਾਸ਼ਟਰੀ ਐਮਰਜੈਂਸੀ ਲਾਗੂ ਕਰਨ ਦੀ ਧਮਕੀ ਦਿਤੀ ਸੀ ਤਾਂਕਿ ਉਹ ਗ਼ੈਰਕਾਨੂੰਨੀ ਇਮੀਗ੍ਰੈਂਟਸ ਨੂੰ ਦੇਸ਼ ਵਿਚ ਆਉਣ ਤੋਂ ਰੋਕਣ ਲਈ ਦੀਵਾਰ ਬਣਾਉਣ ਦੀ ਅਪਣੀ ਯੋਜਨਾ ਨੂੰ ਲਾਗੂ ਕਰ ਸਕਣ। ਟਰੰਪ ਨੇ ਪ੍ਰਤਿਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਅਤੇ ਸੀਨੇਟ ਵਿਚ ਘੱਟ ਗਿਣਤੀ ਦੇ ਆਗੂ ਚੱਕ ਸ਼ੂਮਰ ਨੂੰ ਪੁੱਛਿਆ ਕਿ ਜੇਕਰ ਅਧੂਰੇ ਤੌਰ 'ਤੇ ਬੰਦ ਪਏ ਸਰਕਾਰੀ ਕਾਰੋਬਾਰ ਨੂੰ ਫਿਰ ਤੋਂ ਸ਼ੁਰੂ ਕਰ ਦਿਤਾ ਜਾਵੇ ਤਾਂ ਕੀ ਉਹ ਅਗਲੀ 30 ਦਿਨਾਂ ਵਿਚ ਸਰਹੱਦ ਦੀਵਾਰ ਲਈ ਰਾਸ਼ੀ ਵੰਡਟ ਜਾਣ ਦੇ ਕਦਮ ਦਾ ਸਮਰਥਨ ਕਰਣਗੇ। ਪੇਲੋਸੀ ਨੇ ਜਦੋਂ ਇਸ ਦਾ ਜਵਾਬ ਨਾ ਦਤਾ ਤਾਂ ਟਰੰਪ ਨਰਾਜ਼ ਹੋ ਗਏ। ਨਰਾਜ਼ ਟਰੰਪ ਨੇ ਟਵੀਟ ਕੀਤਾ ਕਿ ਮੈਂ ਚੱਕ ਅਤੇ ਨੈਂਸੀ ਦੇ ਨਾਲ ਬੈਠਕ ਵਿਚਾਲੇ ਛੱਡ ਕੇ ਆ ਗਿਆ। ਸਮੇਂ ਦੀ ਪੂਰੀ ਬਰਬਾਦੀ ਸੀ। ਮੈਂ ਪੁੱਛਿਆ ਕਿ ਜੇਕਰ ਅਸੀਂ ਕਾਰੋਬਾਰ ਫ਼ਿਰ ਤੋਂ ਸ਼ੁਰੂ ਕਰ ਦਈਏ ਤਾਂ 30 ਦਿਨ ਵਿਚ ਕੀ ਤੁਸੀਂ ਦੀਵਾਰ ਜਾਂ ਸਟੀਲ ਰੋਧੀ ਸਮੇਤ ਸਰਹੱਦ ਸੁਰੱਖਿਆ ਨੂੰ ਮਨਜ਼ੂਰੀ ਦੇਵੋਗੇ ? ਨੈਂਸੀ ਨੇ ਕਿਹਾ ਕਿ ਨਹੀਂ। ਮੈਂ ਅਲਵਿਦਾ ਕਹਿ ਦਿਤਾ। ਹੋਰ ਕੁੱਝ ਨਹੀਂ ਕੀਤਾ ਜਾ ਸਕਦਾ ਸੀ।