MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕਾਂਗਰਸ ਪਾਰਟੀ ਦੇ ਅੰਦਰੂਨੀ ਕਾਟੋ ਕਲੇਸ਼ ਤੋਂ ਤੰਗ ਆ ਕੇ ਹਰੀਸ਼ ਰਾਵਤ ਨੇ ਕੇਂਦਰੀ ਹਾਈ ਕਮਾਂਡ ਅੱਗੇ ਗੋਡੇ ਟੇਕੇ : ਜਗਦੀਪ ਚੀਮਾ 

ਸ੍ਰੀ ਫਤਿਹਗੜ੍ਹ ਸਾਹਿਬ 22 ਅਕਤੂਬਰ (ਹਰਪ੍ਰੀਤ ਕੋਰ ਟਿਵਾਣਾ) ਕਾਂਗਰਸ ਪਾਰਟੀ ਦੀ ਡੁੱਬਦੀ ਜਾ ਰਹੀ ਸ਼ਾਖ ਨੂੰ ਹੁਣ  ਕੋਈ ਵੀ ਨਹੀਂ ਬਚਾ ਸਕਦਾ, ਕਿਉਂਕਿ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਪਾਰਟੀ ਦੇ ਅੰਦਰੂਨੀ  ਕਾਟੋ ਕਲੇਸ਼ ਤੋਂ ਤੰਗ ਆ ਕੇ ਕੇਂਦਰੀ  ਕਾਂਗਰਸ ਹਾਈ ਕਮਾਂਡ  ਅੱਗੇ ਆਪਣੇ ਗੋਡੇ ਟੇਕ ਦਿੱਤੇ, ਅਤੇ ਹੁਣ ਨਵੇਂ ਲਗਾਏ ਗਏ  ਇੰਚਾਰਜ ਹਰੀਸ਼ ਚੌਧਰੀ ਪਾਰਟੀ ਨੂੰ ਸੰਭਾਲਣ ਵਿਚ ਨਾਕਾਮਯਾਬ ਸਾਬਤ ਹੋ ਕੇ ਰਹਿ ਜਾਣਗੇ ।   ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਫਤਿਹਗਡ਼੍ਹ ਸਾਹਿਬ ਦੇ ਪ੍ਰਧਾਨ ਤੇ ਹਲਕਾ ਉਮੀਦਵਾਰ ਜਗਦੀਪ ਸਿੰਘ ਚੀਮਾ ਨੇ ਪਿੰਡ  ਨਲੀਨਾ  ਕਲਾਂ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਆਗੂ  ਗੁਰਜਿੰਦਰ ਸਿੰਘ ਗੁਰੀ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਬਸਪਾ ਵਰਕਰਾਂ ਨਾਲ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਪਈ ਆਪੋ ਧਾਪੀ ਅਤੇ ਕੁਰਸੀ ਦੀ ਲੜਾਈ ਪਾਰਟੀ ਦੀ ਸ਼ਾਖ ਨੂੰ ਦਿਨ ਪ੍ਰਤੀ ਦਿਨ ਹੋਰ  ਨੀਚੇ ਲਿਜਾਂਦੀ ਜਾ ਰਹੀ ਹੈ, ਜਦੋਂ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਕਾਂਗਰਸ ਪਾਰਟੀ ਤੋਂ ਵੱਖਰੇ ਹੋਣ ਅਤੇ  ਆਪਣੀ ਵੱਖਰੀ ਪਾਰਟੀ ਹੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਲਾਲਸਾ ਨੇ ਪਾਰਟੀ ਦੇ ਗ੍ਰਾਫ ਨੂੰ ਇਸ ਕਦਰ ਨੀਵਾਂ ਕਰਕੇ ਰੱਖ ਦਿੱਤਾ ਹੈ ਕਿ ਮੁੜ ਕਦੇ ਵੀ ਕਾਂਗਰਸ ਪਾਰਟੀ ਉੱਭਰ ਨਹੀਂ ਸਕੇਗੀ । ਉਨ੍ਹਾਂ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਹੀ ਹੈ ਜੋ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ  ਨਿਢੋਲ ਹੋ ਕੇ ਕਰ ਰਿਹਾ ਹੈ ਅਤੇ ਕਰਦਾ ਰਹੇਗਾ । ਜਗਦੀਪ ਚੀਮਾ ਨੇ  ਕਿਹਾ ਕਿ ਹਲਕੇ ਵਿਚ ਉਨ੍ਹਾਂ ਵੱਲੋਂ   ਹਲਕਾ ਨਿਵਾਸੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੀ ਜਨਤਾ ਲਈ ਜਾਰੀ ਕੀਤੇ ਗਏ  13 ਨੁਕਾਤੀ ਪ੍ਰੋਗਰਾਮਾਂ  ਨੂੰ ਵੀ ਸਾਂਝਾ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ  ਪੰਜਾਬ ਦੀ ਜਨਤਾ ਨੂੰ ਹੋਰ ਵੀ ਸੁੱਖ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ । ਇਸ ਮੌਕੇ ਤੇ ਗੁਰਿੰਦਰ ਸਿੰਘ ਗੁਰੀ ਨਲੀਨਾ ਤੇ  ਨਗਰ ਨਿਵਾਸੀਆਂ ਵੱਲੋਂ ਜਗਦੀਪ ਸਿੰਘ ਚੀਮਾ ਦਾ ਸਿਰੋਪਾਓ  ਪਾ ਕੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਨੌਜਵਾਨ ਆਗੂ ਗੁਰਿੰਦਰ ਸਿੰਘ ਗੁਰੀ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਚਡ਼੍ਹਦੀ ਕਲਾ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਨਗੇ ਅਤੇ ਪਾਰਟੀ ਤੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ ਨੂੰ ਹਰ ਪੱਖ ਤੋਂ ਸਹਿਯੋਗ ਦੇਣਗੇ  । ਇਸ ਸਮੇਂ ਗੁਰਿੰਦਰ ਸਿੰਘ,ਅਜੀਤ ਸਿੰਘ, ਹਰਪ੍ਰੀਤ ਸਿੰਘ ਕਾਕਾ ਜੀ ਬੈੰ, ਸਾਬਕਾ ਵਾਈਸ ਚੇਅਰਮੈਨ ਜਥੇਦਾਰ ਸਵਰਨ ਸਿੰਘ, ਹਰਿੰਦਰ ਸਿੰਘ ਕੂਕੀ,  ਹਰਿੰਦਰ ਸਿੰਘ, ਰਣਧੀਰ ਸਿੰਘ, ਅਮਨਦੀਪ ਸਿੰਘ, ਸੁਭਾਸ਼ ਸਿੰਘ, ਜਗਤੇਸ਼ਵਰ ਜੋਤ ਸਿੰਘ, ਅਮਨਦੀਪ ਸਿੰਘ, ਨਿਰਮਲ ਸਿੰਘ, ਦੀਦਾਰ ਸਿੰਘ, ਗੁਰਮੀਤ ਸਿੰਘ, ਮਨਪ੍ਰੀਤ ਸਿੰਘ, ਜਗਤਾਰ ਸਿੰਘ, ਜਸਪ੍ਰੀਤ ਸਿੰਘ, ਹਰਵੀਰ ਸਿੰਘ, ਗੁਰਪ੍ਰੀਤ ਸਿੰਘ,  ਚਰਨਜੀਤ ਸਿੰਘ, ਕਰਨ ਸਿੰਘ ਹੈਰੀ, ਜਸਦੀਪ ਸਿੰਘ, ਹਰਮਨ ਸਿੰਘ, ਉਂਕਾਰ ਸਿੰਘ ਅਤੇ ਸਮੂਹ ਨਗਰ ਨਿਵਾਸੀ ਅਤੇ ਪਾਰਟੀ ਵਰਕਰ ਹਾਜ਼ਰ ਸਨ ।