MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕਸ਼ਮੀਰ ਸੁਰੱਖਿਆ ਨੂੰ ਲੈ ਕੇ ਸਮੀਖਿਆ ਕਰਨ ਸ੍ਰੀਨਗਰ ਪਹੁੰਚੇ ਅਮਿਤ ਸ਼ਾਹ

ਸ੍ਰੀਨਗਰ, 23 ਅਕਤੂਬਰ (ਮਪ) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਹਲਕੀ ਬਾਰਿਸ਼ ਦਰਮਿਆਨ ਸ੍ਰੀਨਗਰ ਪਹੁੰਚੇ। ਉਪ ਰਾਜਪਾਲ ਮਨੋਜ ਸਿਨਹਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਗ੍ਰਹਿ ਮੰਤਰੀ ਜੋ ਅੱਜ ਤੋਂ ਜੰਮੂ-ਕਸ਼ਮੀਰ ਦੇ ਤਿੰਨ ਦਿਨਾਂ ਦੌਰੇ 'ਤੇ ਹਨ। ਏਕੀਕ੍ਰਿਤ ਮੁੱਖ ਦਫਤਰ ਦੀ ਮੀਟਿੰਗ ਵਿਚ ਜੰਮੂ-ਕਸ਼ਮੀਰ ਦੇ ਸੁਰੱਖਿਆ ਦ੍ਰਿਸ਼ ਦੀ ਸਮੀਖਿਆ ਕਰਨ ਤੋਂ ਇਲਾਵਾ ਪੰਚਾਇਤੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕਰਨਗੇ। ਦੋ ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਰੱਖਣ ਤੋਂ ਇਲਾਵਾ ਉਹ ਪ੍ਰਧਾਨ ਮੰਤਰੀ ਵਿਕਾਸ ਪ੍ਰੋਗਰਾਮ ਅਧੀਨ ਚੱਲ ਰਹੀਆਂ ਸਕੀਮਾਂ ਦੀ ਸਮੀਖਿਆ ਵੀ ਕਰਨਗੇ। ਇਸ ਤੋਂ ਇਲਾਵਾ ਸ਼੍ਰੀਨਗਰ ਤੋਂ ਸ਼ਾਰਜਾਹ ਲਈ ਇਹ ਪਹਿਲੀ ਸਿੱਧੀ ਉਡਾਣ ਹੈ। 5 ਅਗਸਤ 2019 ਨੂੰ ਜੰਮੂ-ਕਸ਼ਮੀਰ ਪੁਨਰਗਠਨ ਐਕਟ ਲਾਗੂ ਹੋਣ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਜੰਮੂ-ਕਸ਼ਮੀਰ ਦਾ ਇਹ ਪਹਿਲਾ ਦੌਰਾ ਹੈ। ਉਨ੍ਹਾਂ ਦੇ ਦੌਰੇ ਤੋਂ ਪਹਿਲਾਂ ਕਸ਼ਮੀਰ ਵਿਚ 20 ਦਿਨਾਂ ਵਿਚ 11 ਨਾਗਰਿਕ ਮਾਰੇ ਜਾ ਚੁੱਕੇ ਹਨ। ਵੱਖ-ਵੱਖ ਮੁਕਾਬਲਿਆਂ 'ਚ 17 ਅੱਤਵਾਦੀ ਮਾਰੇ ਗਏ ਹਨ। ਗੈਰ-ਕਸ਼ਮੀਰੀਆਂ ਤੇ ਗੈਰ-ਮੁਸਲਮਾਨਾਂ ਦੇ ਕਤਲਾਂ ਤੋਂ ਬਾਅਦ ਕਸ਼ਮੀਰ ਵਿਚ ਵੱਖ-ਵੱਖ ਰਾਜਾਂ ਤੋਂ ਮਜ਼ਦੂਰਾਂ ਦੀ ਹਿਜਰਤ ਕਈ ਦਿਨਾਂ ਤੋਂ ਜਾਰੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਰਾਜ ਭਵਨ ਸ਼੍ਰੀਨਗਰ ਵਿਖੇ ਅੱਜ ਦੁਪਹਿਰ 12.30 ਵਜੇ ਸੁਰੱਖਿਆ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ। ਉਹ ਸ਼ਾਮ 4.30 ਵਜੇ ਵੀਡੀਓ ਕਾਨਫਰੰਸ ਰਾਹੀਂ ਜੰਮੂ-ਕਸ਼ਮੀਰ ਦੇ ਯੂਥ ਕਲੱਬਾਂ ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ ਤੇ ਸ਼ਾਮ 6 ਵਜੇ ਵੀਸੀ ਰਾਹੀਂ ਸ੍ਰੀਨਗਰ-ਸ਼ਾਰਜਾਹ ਅੰਤਰਰਾਸ਼ਟਰੀ ਉਡਾਣ ਦਾ ਉਦਘਾਟਨ ਕਰਨਗੇ।