MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਮਾਨੂੰਪੁਰ ਦੇ ਖੇਡ ਮੇਲੇ ਦੇ 65 ਕਿਲੋ ਵਿੱਚ ਹਰਿਆਣਾ (ਦਾਣਾ) ਨੇ ਕੰਗਣਵਾਲ ਨੂੰ ਹਰਾਇਆ

ਖਮਾਣੋਂ 01 ਨਵੰਬਰ (ਦਰਸ਼ਨ ਬੌਦਲੀ.) ਇੱਥੋਂ ਨਜਦੀਕੀ ਪਿੰਡ ਮਾਨੂੰਪਰ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਖੇਡ ਮੇਲਾ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਸੱਤੂ, ਡਿਪਟੀ ਮਾਨੂੰਪੁਰ ਅਤੇ ਜੋਗਾ  ਨੇ ਦੱਸਿਆ ਕਿ ਇਸ ਖੇਡ ਮੇਲੇ  ਵਿੱਚ ਵੱਖ ਵੱਖ ਭਾਰ ਵਰਗ ਦੇ ਮੈਚ ਕਰਵਾਏ ਗਏ। ਜਿਨ੍ਹਾਂ ਦੇ ਸਾਰੇ ਮੈਚ ਫਸਵੇਂ ਅਤੇ ਦੇਖਣਯੋਗ ਸਨ, ਜਿਨ੍ਹਾਂ ਦਾ ਦਰਸ਼ਕਾਂ ਨੇ ਖੂਬ ਮਜਾ ਲੁਟਿਆ। ਕਬੱਡੀ 52 ਕਿਲੋ ਵਿੱਚ ਢੀਂਡਸਾ ਨੇ  ਕੁੰਭ ਦੀ ਟੀਮ ਨੂੰ ਹਰਾ ਕੇ ਫਾਈਨਲ ਮੁਕਾਬਲਾ ਜਿੱਤਿਆ। ਕਬੱਡੀ 65 ਕਿਲੋ ਵਿੱਚ ਹਰਿਆਣਾ (ਦਾਣਾ) ਦੇ ਗੱਭਰੂਆਂ ਨੇ ਕੰਗਣਵਾਲ ਦੇ ਗੱਭਰੂਆਂ ਨੂੰ ਹਰਾ ਕੇ ਫਾਈਨਲ ਮੁਕਾਬਲੇ ਵਿੱਚ ਜਿੱਤ ਪ੍ਰਾਪਤ ਕੀਤੀ। ਇਸ ਟੂਰਨਾਮੈਂਟ ਵਿੱਚ ਬੈਸਟ ਰੇਡਰ ਗੁਰਸੇਵਕ  ਅਤੇ ਜਾਫੀ ਸੰਦੀਪ ਸੋਨੂੰ ਚੁਣੇ ਗਏ ਜਿਨ੍ਹਾਂ ਨੂੰ ਐਲ. ਈ. ਡੀ. ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਬੱਡੀ ਦੇ ਵੱਖ ਵੱਖ ਖਿਡਾਰੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਨ੍ਹਾਂ ਮੈਚਾਂ ਦੀ ਕੁਮੈਂਟਰੀ  ਅਮਨ ਮਹੌਣ ਅਤੇ ਹੈਪੀ ਰੁੜਕੀ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਦਰਸ਼ਕਾਂ ਦੀ ਵਾਹ ਵਾਹ ਖੱਟੀ।
ਇਸ ਮੌਕੇ ਜੇਤੂ ਖਿਡਾਰੀਆਂ ਨੂੰ ਇਨਾਮ ਦੇਣ ਲਈ ਬਤੌਰ ਮੁੱਖ ਮਹਿਮਾਨ ਬਾਬਾ ਜਸਵੀਰ ਸਿੰਘ ਹਰਗਣਾ ਵਾਲੇ, ਕਰਨਬੀਰ ਸਿੰਘ ਢਿੱਲੋਂ ਪ੍ਰਧਾਨ ਨਗਰ ਕੌਂਸਲ ਸਮਰਾਲਾ, ਮਨਪ੍ਰੀਤ ਸਿੰਘ ਜਲਣਪੁਰ, ਲੋਕ ਗਾਇਕ ਦੀਪ ਭੰਗੂ, ਧਰਮਵੀਰ ਸਿੰਘ ਸਰਪੰਚ ਆਦਿ ਤੋਂ ਇਲਾਵਾ ਧਾਰਮਿਕ, ਸਮਾਜਿਕ ਜਥੇਬੰਦੀਆਂ ਨੇ ਆਗੂਆਂ ਨੇ  ਸ਼ਿਰਕਤ ਕੀਤੀ।
ਇਸ ਕਬੱਡੀ ਕੱਪ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਸਤਨਾਮ ਸਿੰਘ ਸੱਤੂ ਮਾਨੂੰਪੂਰ, ਡਿਪਟੀ ਮਾਨੂੰਪੁਰ, ਜੋਗਾ ਉਟਾਲਾ, ਹਨੀ ਟ੍ਰਾਂਸਪੋਰਟਰ, ਲਾਡੀ ਉਟਾਲਾਂ, ਮਨੀ ਮਾਨੂੰਪੁਰ, ਜੋਗਾ ਮਾਨੂੰਪੁਰ  ਅਤੇ ਸਮੂਹ ਨਗਰ ਨਿਵਾਸੀਆਂ ਨੇ ਦਿਨ ਰਾਤ ਇੱਕ ਕਰ ਦਿੱਤੀ।