MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਜ਼ਿਲ੍ਹਾ ਸੰਗਰੂਰ ਦੇ ਆਮ ਬਜ਼ਾਰਾਂ ਵਿੱਚ ਕਿਸੇ ਕਿਸਮ ਦੇ ਪਟਾਖੇ, ਅਤਿਸ਼ਬਾਜ਼ੀ ਆਦਿ ਨੰੂ ਬਣਾਉਣ, ਸਟੋਰ ਕਰਨ, ਖਰੀਦਣ ਅਤੇ ਵੇਚਣ ’ਤੇ ਹੋਵੇਗੀ ਪਾਬੰਦੀ  ਜ਼ਿਲ੍ਹਾ ਮੈਜਿਸਟਰੇਟ

* ਛੋਟੇ ਪਟਾਖਿਆਂ ਦੀ ਵੇਚ,ਖਰੀਦ ਲਈ ਨਿਰਧਾਰਤ ਕੀਤੇ ਸਥਾਨਾਂ ਤੋਂ ਬਿਨਾਂ ਕਿਸੇ ਹੋਰ ਸਥਾਨਾਂ ’ਤੇ ਪਟਾਖੇ ਨਹੀਂ ਵੇਚੇ ਜਾ ਸਕਣਗੇ- ਰਾਮਵੀਰ

ਸੰਗਰੂਰ, 3 ਨਵੰਬਰ (ਜਗਸੀਰ ਲੌਂਗੋਵਾਲ ) -ਜਿਲ੍ਹਾ ਮੈਜਿਸਟਰੇਟ ਸ਼੍ਰੀ ਰਾਮਵੀਰ ਨੇ ਫੌਜ਼ਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ.2 ) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਸੰਗਰੂਰ ਦੇ ਆਮ ਬਜ਼ਾਰਾਂ ਵਿੱਚ ਕਿਸੇ ਕਿਸਮ ਦੇ ਪਟਾਖੇ, ਅਤਿਸ਼ਬਾਜ਼ੀ ਆਦਿ ਨੰੂ ਬਣਾਉਣ, ਸਟੋਰ ਕਰਨ, ਖਰੀਦਣ ਅਤੇ ਵੇਚਣ ’ਤੇ ਪਾਬੰਦੀ ਹੋਵੇਗੀ।
ਜਾਰੀ ਹੁਕਮਾਂ ਅਨੁਸਾਰ ਜ਼ਿਲ੍ਰਾ ਪ੍ਰਸਾਸ਼ਨ ਵੱਲੋਂ ਛੋਟੇ ਪਟਾਖਿਆਂ ਦੀ ਵੇਚ ਖਰੀਦ ਲਈ ਨਿਰਧਾਰਤ ਕੀਤੇ ਸਥਾਨਾਂ ਤੋਂ ਬਿਨਾਂ ਕਿਸੇ ਹੋਰ ਸਥਾਨਾਂ ’ਤੇ ਪਟਾਖੇ ਵੇਚੇ ਵਰੀਦੇ ਨਹੀਂ ਜਾ ਸਕਣਗੇ। ਰਿਹਾਇਸ਼ੀ ਅਤੇ ਵਪਾਰਕ ਥਾਵਾਂ ’ਤੇ ਵੀ ਪਟਾਖੇ ਅਤੇ ਆਤਿਸ਼ਬਾਜੀ ਦੀ ਖਰੀਦ/ਵਿਕਰੀ ਨਹੀਂ ਕੀਤੀ ਜਾ ਸਕੇਗੀ। ਹੁਕਮਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਬ ਡਵੀਜਨ ਸੰਗਰੂਰ ਵਿਖੇ ਪਟਾਖੇ ਵੇਚਣ ਲਈ, ਸਰਕਾਰੀ ਰਣਬੀਰ ਕਾਲਜ ਸੰਗਰੂਰ ਨਿਰਧਾਰਤ ਕੀਤਾ ਗਿਆ ਹੈ। ਇਸੇ ਤਰਾਂ ਸਬ ਡਵੀਜਨ ਸੁਨਾਮ ਅਧੀਨ ਸ਼ਹੀਦ ਊਧਮ ਸਿੰਘ ਉਲੰਪਿਕ ਸਟੇਡੀਅਮ ਸੁਨਾਮ ਵਿਖੇ ਪਟਾਖੇ ਵੇਚੇ/ਖਰੀਦੇ ਜਾ ਸਕਣਗੇ। ਇਸ ਤੋਂ ਇਲਾਵਾ ਸਬ ਡਵੀਜਨ ਧੂਰੀ ਅਧੀਨ ਕੱਚੀ ਜਗਾ ਨੇੜੇ ਪਾਣੀ ਵਾਲੀ ਟੈਂਕੀ, ਅਨਾਜ ਮੰਡੀ ਮਾਰਕਿਟ ਕਮੇਟੀ ਧੂਰੀ ਵਿਖੇ, ਸਬ ਡਵੀਜ਼ਨ ਲਹਿਰਾ ਅਧੀਨ ਡਾ. ਭੀਮ ਰਾਓ ਅੰਬੇਦਕਰ ਖੇਡ ਸਟੇਡੀਅਮ, ਲਹਿਰਾਗਾਗਾ ਵਿਖੇ, ਸਬ ਡਵੀਜਨ ਭਵਾਨੀਗੜ੍ ਅਧੀਨ ਸ਼੍ਰੀ ਗੁਰੂ ਤੇਗ ਬਹਾਦੁਰ ਖੇਡ ਸਟੇਡੀਅਮ ਭਵਾਨੀਗੜ੍, ਸਬ ਡਵੀਜਨ ਦਿੜ੍ਬਾ ਵਿਖੇ ਸਟੇਡੀਅਮ ਗਾਮੜੀ ਰੋਡ ਦਿੜ੍ਬਾ, ਸਬ ਡਵੀਜਨ ਮੂਨਕ ਅਧੀਨ ਸ਼ਹੀਦ ਊਧਮ ਸਿੰਘ ਸਟੇਡੀਅਮ ਮੂਨਕ ਵਿਖੇ ਪਟਾਖੇ ਵੇਚੇ/ਖਰੀਦੇ ਜਾ ਸਕਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਕਮਾਂ ਮੁਤਾਬਿਕ ਨਿਰਧਾਰਿਤ ਥਾਵਾਂ ’ਤੇ ਪਟਾਖੇ ਸਵੇਰੇ 10 ਵਜੇ ਤੋਂ ਸ਼ਾਮ 7:00 ਤੱਕ ਵੇਚੇ ਜਾ ਸਕਣਗੇ। ਵਿੱਦਿਅਕ ਸੰਸਥਾਵਾਂ ਅਤੇ ਹਸਪਤਾਲਾਂ  ਦੇ 100 ਮੀਟਰ ਦੇ ਘੇਰੇ ਵਿੱਚ ਪਟਾਖੇ ਅਤੇ ਆਤਿਸ਼ਬਾਜੀ ਚਲਾਉਣ ਦੀ ਮਨਾਹੀ ਹੋਵੇਗੀ।  ਇਸ ਤੋਂ ਇਲਾਵਾ ਜਾਰੀ ਨਿਰਦੇਸ਼ਾਂ ਮੁਤਾਬਕ ਦੀਵਾਲੀ ਅਤੇ ਗੁਰਪੁਰਬ ਵਾਲੇ ਦਿਨ ਪਟਾਖੇ ਚਲਾਉਣ ਦਾ ਸਮਾਂ ਵੀ ਨਿਸਚਿਤ ਕੀਤਾ ਗਿਆ ਹੈ। ਦੀਵਾਲੀ ਵਾਲੇ ਦਿਨ ਪਟਾਖੇ ਆਮ ਥਾਵਾਂ ’ਤੇ ਰਾਤ 8 ਵਜੇਂ ਤੋਂ ਲੈ ਕੇ ਰਾਤ 10 ਵਜੇ ਤੱਕ ਚਲਾਏ ਜਾ ਸਕਣਗੇ। ਗੁਰਪੂਰਬ ਵਾਲੇ ਦਿਨ ਪਟਾਕੇ ਚਲਾਉਣ ਦਾ ਸਮਾਂ ਸਵੇਰੇ 4 ਵਜੇਂ ਤੋਂ ਸਵੇਰੇ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ ਰਾਤ 10 ਵਜੇ ਤੱਕ ਦਾ ਹੋਵੇਗਾ। ਕਿ੍ਰਸਮਿਸ ਅਤੇ ਨਵਾਂ ਸਾਲ ਮੌਕੇ ਪਟਾਖੇ ਚਲਾਉਣ ਦਾ ਸਮਾਂ ਰਾਤ 11:55 ਤੋਂ  12:30 ਤੱਕ ਹੋਵੇਗਾ ।
ਹੁਕਮ ’ਚ ਦੱਸਿਆ ਗਿਆ ਹੈ ਕਿ ਦੀਵਾਲੀ/ਗੁਰਪਰਬ/ਿਸਮਿਸ/ਨਵਾਂ ਸਾਲ ਦੇ ਤਿਉਹਾਰਾਂ ਦੇ ਦਿਨਾਂ ਵਿੱਚ ਆਮ ਪਬਲਿਕ ਵੱਲੋਂ ਪਟਾਖੇ, ਆਤਿਸ਼ਬਾਜੀ ਅਤੇ ਅਜਿਹੀਆਂ ਹੋਰ ਕਈਂ ਤਰ੍ਹਾਂ ਦੀਆਂ ਸਮੱਗਰੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਨਾਲ ਸ਼ੋਰ ਸਰਾਬਾ ਪੈਦਾ ਹੁੰਦਾ ਹੈ। ਤਿਉਹਾਰਾਂ ਦੇ ਸਮੇਂ ਪਟਾਖੇ ਚਲਾਉਣ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਦੀ ਸੰਭਾਵਨਾ ਬਣੀ ਰਹਿੰਦੀ ਹੈ, ਇਸ ਲਈ ਜਨ ਹਿਤ ਨੂੰ ਧਿਆਨ ’ਚ ਰੱਖਦੇ ਹੋਏ ਸੰਭਾਵਿਤ ਖਤਰੇ ਤੋਂ ਬਚਣ ਲਈ ਜ਼ਿਲ੍ਹਾ ਸੰਗਰੂਰ ਅੰਦਰ ਪਟਾਖੇ, ਆਤਿਸ਼ਬਾਜੀ ਆਦਿ ਬਣਾਉਣ, ਸਟੋਰ ਕਰਨ ਅਤੇ ਖਰੀਦਣ ਤੇ ਵੇਚਣ ਨੰੂ ਨਿਯਮਤ ਕਰਨਾ ਅਤਿ ਜਰੂਰੀ ਹੈ। ਇਸ ਤੋਂ ਇਲਾਵਾ ਦੇਸ਼ ਅੰਦਰ ਅਤੇ ਵਿਦੇਸ਼ਾਂ ਨੰੂ ਬੰਦਰਗਾਹਾਂ ਰਾਹੀ ਗੈਰ ਕਾਨੰੂਨੀ ਤੌਰ ’ਤੇ ਧਮਾਕੇਖੇਜ਼ ਸਮੱਗਰੀ ਬਰਾਮਦ ਹੋ ਰਹੀ ਹੈ ਜਿਸ ਵਿੱਚ ਪੋਟਾਸ਼ੀਅਮ ਕਲੋਰੋਟ ਕੈਮੀਕਲ ਹੁੰਦਾ ਹੈ, ਜੋ ਕਿ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਹੈ ਇਸ ਨਾਲ ਵੱਡਾ ਧਮਾਕਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਅਤੇ ਜਾਨੀ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਦੀਵਾਲੀ ਦੇ ਤਿਉਹਾਰ ਤੇ ਮੱਦੇਨਜ਼ਰ ਵਿਦੇਸ਼ਾਂ ਤੋਂ ਆਉਂਦੀ ਧਮਾਕੇਖੇਜ਼ ਸਮੱਗਰੀ ਬਣਾਉਣ, ਸਟੋਰ ਕਰਨ, ਵਿਕਰੀ ਅਤੇ ਵਰਤੋਂ ਨੰੂ ਰੋਕਣ ਲਈ ਲੋੜੀਂਦੇ ਉਪਰਾਲੇ ਕੀਤੇ ਜਾਣੇ ਜਰੂਰੀ ਹਨ।