MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸੰਯੁਕਤ ਕਿਸਾਨ ਮੋਰਚਾ ਸੂਬਾ ਮੈਰੀਲੈਂਡ ਯੂ.ਐਸ.ਏ ਨੇ ਕਾਲ਼ੇ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਫੈਸਲੇ ਦੀ ਕੀਤੀ ਪ੍ਰਸੰਸਾ 

• ਮੋਰਚੇ ਚ ਸ਼ਾਮਲ ਹਰ ਕਿਸਾਨੀ ਯੋਧਿਆਂ ਅਤੇ ਸ਼ਹੀਦਾਂ ਨੂੰ ਸਲਾਮ ਕਰਦੇ ਹਾਂ- ਸ਼ੰਮੀ

ਮੈਰੀਲੈਂਡ , 20 ਨਵੰਬਰ (ਰਾਜ ਗੋਗਨਾ)— ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਯੂ.ਐਸ.ਏ ਦੇ ਮੁੱਖੀ ਸ੍ਰ ਬਲਜਿੰਦਰ ਸ਼ੰਮੀ ਸਿੰਘ ਨੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੇ ਕਾਲੇ ਖੇਤੀ ਨੂੰ ਵਾਪਸ ਲਏ ਜਾਣ ਦਾ ਐਲਾਨ ਕਰ ਕੇ ਇਕ ਵੱਡਾ ਫੈਸਲਾ  ਲਿਅਾ ਹੈ ੳੁਨ੍ਹਾਂ ਕਿਹਾ ਕਿ ਲਗਭਗ ਇੱਕ ਸਾਲ ਤੋਂ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਕਿਸਾਨਾਂ ਦੇ ਸੰਘਰਸ਼ ਦਾ ਮੁੱਲ ਪੈ ਗਿਆ ਹੈ ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਦੀ ਇਹ ਜਿੱਤ ਇਤਿਹਾਸ ਦੇ ਪੰਨਿਆਂ ਤੇ ਲਿਖੀ ਜਾਵੇਗੀ ਜਿਸ ਨੂੰ ਸਦੀਆਂ ਤਕ ਯਾਦ ਰੱਖਿਆ ਜਾਵੇਗਾ  ਸ੍ਰ ਸ਼ੰਮੀ ਨੇ ਕਿਹਾ ਕਿ ਮੋਰਚੇ ਵਿੱਚ ਸ਼ਾਮਲ ਯੋਧਿਆਂ ਨੇ ਅਥਾਹ ਤੰਗੀਆਂ ਝੱਲੀਆਂ ਅਤੇ ਅੱਠ ਸੌ ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਉਨ੍ਹਾਂ ਕਿਹਾ ਕਿ ਉਹ ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਯੂ.ਐਸ.ਏ ਵੱਲੋਂ ਹਰ ਕਿਸਾਨੀ ਜੋਧੇ ਅਤੇ ਸ਼ਹੀਦਾਂ ਨੂੰ ਸਲਾਮ ਪੇਸ਼ ਕਰਦੇ ਹਨ  ਕਿਉਂਕਿ ਸੰਘਰਸ਼ ਤੋਂ ਬਿਨਾਂ ਜਿੱਤ ਸੰਭਵ ਨਹੀਂ ਸੀ ਉਨ੍ਹਾਂ ਦੱਸਿਆ ਕਿ ਪਰਵਾਸੀਆਂ ਵਿੱਚ ਵੀ ਇਸ ਜਿੱਤ ਕਾਰਨ ਖ਼ੁਸ਼ੀ ਦੀ ਲਹਿਰ ਹੈ ਬਲਜਿੰਦਰ ਸਿੰਘ ਸ਼ੰਮੀ ਦੇ ਬਿਅਾਨ ਦੀ ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਯੂ. ਐੱਸ. ਏ ਦੇ ਆਗੂਆਂ ਪ੍ਰਿਤਪਾਲ ਸਿੰਘ, ਗੁਰਿੰਦਰ ਸੇਠੀ ,ਸਰਬਜੀਤ ਢਿੱਲੋਂ , ਰਾਜਿੰਦਰ ਸਿੰਘ ਗੋਗੀ ,ਬਲਜੀਤ ਗਿੱਲ, ਸੁਰਿੰਦਰ ਸਿੰਘ ਬੱਬੂ ,ਕਰਮਜੀਤ ਸਿੰਘ, ਸ਼ਿਵਰਾਜ ਸਿੰਘ ਗੁਰਾਇਆ ,ਸਰਬਜੀਤ ਸਿੰਘ ,ਗੁਰਮੇਲ ਸਿੰਘ ,ਬਲਜੀਤ ਸਿੰਘ, ਸੰਦੀਪ ਸਿੰਘ ਰੰਧਾਵਾ, ਇੰਦਰਜੀਤ ਸਿੰਘ ਜਲਾਲ ,ਜੌਨੀ ਸਦਾਨਾ ,ਮਲਕੀਤ ਸਿੰਘ ਬੱਗਾ , ਗੁਰਤੇਜ ਤੇਜੀ ,ਮਨਿੰਦਰਪਾਲ ਮਣੀ, ਧਰਮਪਾਲ ਸਿੰਘ ਨੇ ਵੀ ਪ੍ਰੋੜ੍ਹਤਾ ਕੀਤੀ।