MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਤਿਨੋਂ ਕਾਲੇ ਕਾਨੂੰਨ ਰੱਦ ਕਰਨ ਬਦਲੇ ਗੁਰਦਵਾਰਾ ਸਾਹਿਬ ਬੋਂਦੀ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਜਿੱਥੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ, ਉੱਥੇ ਹੀ ਕਿਸਾਨਾਂ ਨੂੰ ਵੀ ਦਿੱਤੀ ਵਧਾਈ |

ਪੈਰਿਸ 21 ਨਵੰਬਰ ( ਭੱਟੀ ਫਰਾਂਸ ) ਗੁਰਦਵਾਰਾ ਸੱਚਖੰਡ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਬੋਂਦੀ ਦੀ ਪ੍ਰਬੰਧਕ ਕਮੇਟੀ​ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਹਵਾਲੇ ਨਾਲ਼ ਭਾਈ ਜਸਵਿੰਦਰ ਸਿੰਘ ਪਾਸਲਾ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਗਮਨ ਦਿਵਸ ਮੌਕੇ ਮੋਦੀ ਸਰਕਾਰ ਨੇ ਖੇਤੀ ਨਾਲ਼ ਸਬੰਧਿਤ ਤਿੰਨ ਦੇ ਤਿੰਨ, ਕਾਲੇ ਕਾਨੂੰਨ ਰੱਦ ਕਰਕੇ ਸਿੱਖਾਂ ਦੇ ਨਾਲ਼ ਨਾਲ਼ ਕਿਸਾਨਾਂ ਦਾ ਮੰਨ ਵੀ ਮੋਹ ਲਿਆ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਰਪੁਰਬ ਮੌਕੇ ਇਸਤੋਂ ਵੱਡੀ ਹੋਰ ਕੋਈ ਵਧਾਈ ਨਹੀਂ ਹੋ ਸਕਦੀ | ਸੋ ਅਸੀਂ ਫਿਰ ਇੱਕ ਵਾਰ ਜਿੱਥੇ ਸਮੂੰਹ ਜਗਤ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਗਮਨ ਦਿਵਸ ਦੀ ਸੰਗਤਾਂ ਨੂੰ ਵਧਾਈ ਦਿੰਦੇ ਹਾਂ, ਉੱਥੇ ਹੀ ਮੋਦੀ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਜਿਸਨੇ ਕਿਸਾਨਾਂ ਦੇ ਚੱਲੇ, ਲੰਬੇ ਸੰਘਰਸ਼ ਤੋਂ ਬਾਅਦ, ਥੱਕ ਹਾਰ ਕੇ ਤਿੰਨੋਂ ਕਾਲੇ ਕਾਨੂੰਨ ਖਤਮ ਕਰਣ ਦਾ ਐਲਾਨ ਕੀਤਾ ਹੈ , ਕਿਸਾਨ ਮੋਰਚੇ ਦੇ ਸਮੂੰਹ ਅੰਦੋਲਨਕਾਰੀਆਂ ਅਤੇ ਸਪੋਰਟਰਾਂ ਨੂੰ ਵੀ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਸਰਦੀ ਗਰਮੀ ਅਤੇ ਝੱਖੜਾਂ ਦੀ ਪ੍ਰਵਾਹ ਕੀਤੇ ਬਗੈਰ ਅੰਦੋਲਨ ਨੂੰ ਜਾਰੀ ਰੱਖਿਆ ਤੇ ਜਿੱਤ ਪ੍ਰਾਪਤ ਕੀਤੀ ਹੈ |​