MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਇਟਲੀ ਜਲੰਧਰ ਜ਼ਿਲ੍ਹੇ ਦੇ ਵਿਅਕਤੀ ਦੀ ਮੌਤ ਤੋਂ ਬਾਅਦ ਸੋਗ ਦੀ ਲਹਿਰ

ਮਿਲਾਨ ਇਟਲੀ 28 ਨਵੰਬਰ (ਸਾਬੀ ਚੀਨੀਆ)  ਸਤਲੁਜ ਦਰਿਆ ਦੇ ਕੰਢੇ ਤੇ ਵੱਸੇ ਹੋਏ ਮਸ਼ਹੂਰ ਕਸਬਾ ਮਹਿਤਪੁਰ ਦੇ ਵਸਨੀਕ ਸ਼ਿੰਗਾਰਾ ਸਿੰਘ ਨਾਮੀ ਵਿਅਕਤੀ ਦੀ ਇਟਲੀ ਵਿੱਚ ਮੌਤ ਹੋ ਜਾਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਵੇਰਵਿਆਂ ਅਨੁਸਾਰ ਮ੍ਰਿਤਕ ਸ਼ਿੰਗਾਰਾ ਸਿੰਘ ਨੂੰ ਪਿਛਲੇ ਦਿਨੀਂ ਆਪਣੇ ਘਰ ਵਿਚ ਹੀ ਹਾਰਟ ਅਟੈਕ ਆਇਆ  ਸੀ ਤੇ ਬਾਅਦ ਵਿਚ ਨੇਡ਼ਲੇ ਸ਼ਹਿਰ ਆਂਸੀਓ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ ਸੀ ਜਿੱਥੇ ਕੁਝ ਦਿਨਾਂ ਦੇ ਇਲਾਜ ਤੋਂ ਬਾਅਦ ਉਨ੍ਹਾਂ ਦੀ ਅਚਾਨਕ ਮੌਤ ਹੋ  ਜਾਣ ਤੋਂ ਬਾਅਦ ਇਲਾਕੇ ਵਿਚ ਵੱਸਦੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਵੇਖੀ ਜਾ ਰਹੀ ਹੈ  ਦੱਸਣਯੋਗ ਹੈ ਕਿ ਮ੍ਰਿਤਕ ਸ਼ਿੰਗਾਰਾ ਸਿੰਘ 1998 ਵਿਚ ਇਟਲੀ ਆਇਆ ਸੀ ਤੇ ਉਹ ਪਿਛਲੇ ਵੀਹ ਸਾਲਾਂ ਤੋਂ ਰੋਮ ਨੇੜੇ ਇਕ ਖੇਤੀ ਫਾਰਮ ਤੇ ਕੰਮ ਕਰ ਰਿਹਾ ਸੀ ਉਨ੍ਹਾਂ ਦੀ ਮ੍ਰਿਤਕ ਦੇਹ ਅੰਤਿਮ ਰਸਮਾਂ ਲਈ ਕਸਬਾ ਮਹਿਤਪੁਰ ਲੈਕੇ ਜਾਣ ਵਾਸਤੇ ਸਾਰੀਆਂ ਲੋੜਦੀਆ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਦੱਸਣਯੋਗ ਹੈ ਕਿ ਮਿ੍ਤਕ ਸ਼ਿੰਗਾਰਾ ਸਿੰਘ ਇਟਲੀ ਦੇ ਮਸ਼ਹੂਰ ਕਵੀਸ਼ਰੀ ਭਾਈ ਅਜੀਤ ਸਿੰਘ ਥਿੰਦ ਦੇ ਵੱਡੇ ਭਰਾ ਸਨ ਜਿੰਨ੍ਹਾਂ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਇਟਲੀ ਅਤੇ ਯੌਰਪ ਦੇ ਕਈ ਹੋਰਨਾ ਦੇਸ਼ਾ ਦੇ ਸਿੱਖ ਆਗੂਆਂ ਵੱਲੋ ਭਾਈ ਅਜੀਤ ਸਿੰਘ ਥਿੰਦ ਤੇ ਓੁਨਾ ਦੇ ਪਰਵਾਿਰਕ ਮੈਂਬਰਾਂ ਨਾਲ ਸ਼ਿੰਗਾਰਾ ਸਿੰਘ ਦੀ ਅਚਾਨਕ ਹੋਈ ਮੌਤ ਤੇ  ਦੁੱਖ ਸਾਂਝਾ ਕੀਤਾ ਗਿਆ ਹੈ ।