MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸਿੱਖ ਕੌਮ ਦੇ ਸੂਰਬੀਰ ਯੋਧੇ ਰਾਣਾ ਸਿੰਘ ਨਿਊਯਾਰਕ ਦੇ ਸਦੀਵੀ ਵਿਛੋੜੇ ਕਾਰਨ ਵਰਲਡ ਸਿੱਖ ਪਾਰਲੀਮੈਂਟ ਸਮੇਤ ਯੂਰੋਪ ਭਰ ਤੋਂ ਅਜਾਦੀ ਪਸੰਦ ਸਿਖਾਂ ਦੇ ਮਨਾਂ ਵਿੱਚ ਛਾਈ ਸੋਗ ਦੀ ਲਹਿਰ----ਹਰਜੀਤ ਸਿੰਘ ਹੌਲੈਂਡ

ਪੈਰਿਸ / ਲ਼ੰਡਨ 28 ਨਵੰਬਰ ( ਭੱਟੀ ਫਰਾਂਸ ) ਲ਼ੰਡਨ, ਫਰਾਂਸ ਅਤੇ ਹੌਲੈਂਡ ਤੋਂ ਮੀਡੀਆ ਪੰਜਾਬ ਨੂੰ ਮਿਲੀ ਇੱਕ ਸ਼ੋਕ ਭਰੀ ਖਬਰ ਮੁਤਾਬਿਕ ਸਿੱਖ ਕੌਮ ਦੇ ਨੌਜਵਾਨ ਸੰਘਰਸ਼ੀ ਯੋਧੇ ਰਾਣਾ ਸਿੰਘ ਨਿਊਯਾਰਕ ਵਾਲੇ ਜੋ ਕਿ ਇੰਗਲੈਂਡ (UK) ਵਿੱਚ ਆਏ ਹੋਏ ਸਨ ਅਤੇ ਬੀਤੇ ਕੱਲ ਜਦ ਉਹ ਇੰਗਲੈਂਡ ਵਿੱਚ ਨਿਕਲ ਰਹੇ ਨਗਰ ਕੀਰਤਨ ਵਿੱਚ ਹਿਸਾ ਲੈ ਕੇ ਸੰਗਤ ਦੇ ਨਾਲ਼ ਨਾਲ਼ ਚੱਲ ਰਹੇ ਸਨ ਤਾਂ ਉਨ੍ਹਾਂ ਨੇ ਮੀਡੀਏ ਨਾਲ਼ ਗੱਲਬਾਤ ਸਾਂਝੀ ਕਰਦੇ ਹੋਏ ਕਿਹਾ ਕਿ ਹੁਣ ਸਿੱਖ ਪੰਥ ਦੇ ਅਜਾਦ ਹੋਣ ਦਾ ਵਕਤ ਆ ਗਿਆ ਹੈ | ਸਿੱਖ ਕੌਮ ਨੂੰ ਰਾਣਾ ਜੀ ਵਲੋਂ ਦਿੱਤੇ ਇਸ ਸੰਦੇਸ਼ ਤੋਂ ਥੋੜੀ ਦੇਰ ਬਾਅਦ ਹੀ ਉਹ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ, ਜਿਸ ਨਾਲ ਸਿੱਖ ਕੌਮ ਨੂੰ ਕਦੇ ਵੀ ਪੂਰਾ ਨਾਂ ਹੋਣ ਵਾਲਾ ਬਹੁਤ ਵੱਡਾ ਘਾਟਾ ਪਿਆ ਹੈ । 
                              ਇਸ ਅਣਖੀ ਅਤੇ ਕੌਮੀ ਯੋਧੇ ਦੇ ਸਵਰਗ ਸਿਧਾਰ ਜਾਣ ਉੱਪਰ ਜਿੱਥੇ ਯੂਰੋਪ ਭਰ ਦੇ ਸਿੱਖਾਂ ਦੀਆਂ ਧਾਰਮਿਕ ਅਤੇ ਅਜਾਦੀ ਪਸੰਦ ਜਥੇਬੰਦੀਆਂ ਨੇ ਰਾਣਾਂ ਜੀ ਦੀ ਬੇਵਕਤੀ ਮੌਤ ਉੱਪਰ ਦੁੱਖ ਪ੍ਰਗਟਾਇਆ ਹੈ ਉੱਥੇ ਹੀ ਵਰਲਡ ਸਿੱਖ ਪਾਰਲੀਮੈਂਟ ਦੀ ਸਮੁੱਚੀ ਟੀਮ ਨੇ ਵੀ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰ ਦੇ ਨਾਲ ਖੜ੍ਹੇ ਹਨ । ਵਰਲਡ ਸਿੱਖ ਪਾਰਲੀਮੈਂਟ ਦੀ ਸਮੁੱਚੀ ਟੀਮ ਨੇ ਇਹ ਵੀ ਕਿਹਾ ਕਿ ਭਾਈ ਰਾਣਾ ਸਿੰਘ ਦੁਆਰਾ ਕੌਮ ਨੂੰ ਅਜਾਦੀ ਦੀ ਮੰਜ਼ਲ ਵੱਲ ਲੈ ਜਾਣ ਵਾਲੇ ਕੀਤੇ ਕੰਮਾਂ ਕਰਕੇ ਭਵਿੱਖ ਵਿੱਚ ਵੀ ਉਨ੍ਹਾਂ ਨੂੰ ਹਮੇਸ਼ਾ ਚੇਤੇ ਰੱਖਿਆ ਜਾਵੇਗਾ ।
                              ਇੱਕ ਹੋਰ ਜਾਣਕਾਰੀ ਮੁਤਾਬਿਕ ਹੌਲੈਂਡ ਤੋਂ ਵੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਭਾਈ ਜਸਵਿੰਦਰ ਸਿੰਘ ਹਾਲੈਂਡ, ਭਾਈ ਕੁਲਦੀਪ ਸਿੰਘ ਬੈਲਜੀਅਮ, ਭਾਈ ਹਰਜਿੰਦਰ ਸਿੰਘ ਕਾਲਾ ਬੈਲਜੀਅਮ ਭਾਈ ਹਰਜੀਤ ਸਿੰਘ ਹਾਲੈਂਡ ਆਦਿ ਨੇ ਕਿਹਾ ਕਿ ਸੂਰਬੀਰ ਯੋਧੇ ਰਾਣਾਂ ਨਿਊਯਾਰਕ ਵਲੋਂ ਸਦੀਵੀ ਵਿਛੋੜਾ ਦੇ ਜਾਣ  ਕਾਰਨ ਯੋਰਪ ਭਰ ਦੇ ਸਿੱਖਾਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ ਦੂਸਰਾ ਉਹ ਸਾਰੇ ਜਣੇ ਇਸ ਦੁੱਖ ਦੀ ਘੜੀ ਵਿੱਚ ਰਾਣਾਂ ਪ੍ਰੀਵਾਰ ਪਰਿਵਾਰ ਦੇ ਨਾਲ ਖੜੇ ਹਨ। ਭਾਈ ਹਰਜੀਤ ਸਿੰਘ ਹੌਲੈਂਡ ਨੇ ਇਹ ਵੀ ਕਿਹਾ ਕਿ ਜਿੱਥੇ ਭਾਈ ਰਾਣਾ ਸਿੰਘ ਦੁਆਰਾ ਕੌਮ ਨੂੰ ਅਜਾਦੀ ਦੀ ਮੰਜ਼ਲ ਵੱਲ ਲੈ ਜਾਣ ਵਾਲੇ ਕੰਮਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ਉੱਥੇ ਹੀ ਭਾਈ ਰਾਣਾ ਸਿੰਘ ਜੀ ਨੇ ਆਪਣੇ ਕੰਮਾਂ ਕਾਰਾਂ ਨੂੰ ਛੱਡ ਕੇ ਜਿਹੜੀ ਡਿਊਟੀ ਸਿੱਖ ਕੌਮ ਦੀ ਅਜਾਦੀ ਵਾਸਤੇ ਨਿਭਾਈ ਹੈ, ਉਹ ਕਦੇ ਵੀ ਸਾਡੇ ਮਨਾਂ ਵਿੱਚੋਂ ਨਹੀਂ ਨਿਕਲੇਗੀ |