MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਬਲਦੇਵ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਪਿੰਡ ਫਰੌਰ 'ਚ ਲਗਵਾਇਆ 17ਵਾਂ ਖੂਨਦਾਨ ਕੈਂਪ 100 ਯੂਨਿਟ ਕੀਤੇ ਇਕੱਤਰ


ਖਮਾਣੋਂ, 04 ਦਸੰਬਰ (ਦਰਸ਼ਨ ਸਿੰਘ ਬੌਂਦਲੀ) ਇੱਥੋਂ ਨਜਦੀਕੀ ਪਿੰਡ ਫਰੌਰ ਵਿਖੇ ਬਲਦੇਵ ਸਪੋਰਟਸ ਐਂਡ ਵੈਲਫੇਅਰ ਕਲੱਬ ਫਰੌਰ ਵੱਲੋਂ ਨਹਿਰੂ ਯੁਵਾ ਕੇਂਦਰ ਫ਼ਤਹਿਗੜ੍ਹ ਸਾਹਿਬ ਅਤੇ ਬਲੱਡ ਡੋਨਰ ਕੌਂਸਲ ਮੋਰਿੰਡਾ ਦੇ ਸਹਿਯੋਗ ਨਾਲ ਸਵਰਗੀ ਬਲਦੇਵ ਸਿੰਘ ਇਟਲੀ ਦੀ ਯਾਦ ਵਿੱਚ 17ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਆਹੁਦੇਦਾਰ ਨਾਇਬ ਸਿੰਘ ਸਮਾਜਸੇਵੀ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਵਿੱਚ ਪੀ.ਜੀ.ਆਈ ਚੰਡੀਗੜ੍ਹ ਤੋਂ ਡਾਕਟਰਾਂ ਦੀ ਆਈ ਟੀਮ ਪੀ.ਜੀ.ਆਈ ਬਲੱਡ ਬੈਂਕ ਟੀਮ, ਡਾ. ਦੀਪਿਕਾ ਅਗਰਵਾਲ, ਡਾ. ਬਿੰਟੋ ਅਵਸਥੀ ਨੇ ਖੂਨ ਇਕੱਤਰ ਕੀਤਾ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਗੁਰਪ੍ਰੀਤ ਸਿੰਘ ਜੀ. ਪੀ ਹਲਕਾ ਵਿਧਾਇਕ ਬਸੀ ਪਠਾਣਾਂ ਵੀ ਪੁੱਜੇ। ਇਸ ਮੌਕੇ ਉਨ੍ਹਾਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ, ਜਿਸ ਨਾਲ ਕਈ ਵਿਅਕਤੀਆਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਕਲੱਬ ਵੱਲੋਂ ਹਰ ਸਾਲ ਕੀਤਾ ਜਾਣ ਵਾਲਾ ਇਹ ਉਪਰਾਲਾ ਸ਼ਲਾਘਾਯੋਗ ਹੈ। ਭਵਿੱਖ ਵਿੱਚ ਵੀ ਅਜਿਹੇ ਕੈਂਪ ਹਰੇਕ ਇਲਾਕੇ ਵਿੱਚ ਲਗਾਏ ਜਾਣੇ ਅਤਿ ਜ਼ਰੂਰੀ ਹਨ। ਇਸ ਮੌਕੇ ਸੁਰਿੰਦਰ ਸਿੰਘ ਰਾਮਗੜ੍ਹ ਚੇਅਰਮੈਨ ਮਾਰਕੀਟ ਕਮੇਟੀ ਖਮਾਣੋਂ, ਨਰਿੰਦਰ ਕੁਮਾਰ ਬਡਲਾ ਉਪ ਚੇਅਰਮੈਨ ਬਲਾਕ ਸੰਮਤੀ ਖਮਾਣੋਂ, ਗੁਰਿੰਦਰ ਸਿੰਘ ਸੋਨੀ ਐਮੱ.ਸੀ., ਪੰਡਿਤ ਹਰੀ ਚੰਦ, ਕੁਲਦੀਪ ਮਦਾਨ, ਅਸ਼ੋਕ ਕੁਮਾਰ,ਨੇਤਰ ਸਿੰਘ, ਅਮਰ ਚੰਦ, ਸੰਜੀਵ ਸਰੀਨ ਚੇਅਰਮੈਨ ਬਲੱਡ ਡੌਨਰ ਮੋਰਿੰਡਾ, ਬਤਰਾ, ਗੁਰਮੀਤ ਸਿੰਘ ਕੂਕਾ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ ਬਰਵਾਲੀ ਕਲਾਂ, ਸੋਨੂੰ ਘੁਮਾਣ, ਬਚਨ ਸਿੰਘ, ਡਾਕਟਰ ਦੇਵਿੰਦਰ ਸਿੰਘ, ਰਿੰਕੂ ਛਾਬੜਾ, ਸੰਜੀਵ ਕਾਲੜਾ, ਦੀਪਕ ਵਰਮਾ, ਸਰਬਜੀਤ ਚੀਮਾ, ਹਰਭਜਨ ਸਿੰਘ ਪ੍ਰਧਾਨ ਸੀ.ਟੀ.ਯੂ ਐਸੱ.ਸੀ. ਵਰਕਰ ਯੂਨੀਅਨ, ਸਤਵਿੰਦਰ ਸਿੰਘ, ਗੁਰਜੀਤ ਸਿੰਘ, ਅਮਨਦੀਪ ਸਿੰਘ, ਅਨਲ ਚੰਦਨ ਚੰਡੀਗੜ੍ਹ, ਗੁਰਿੰਦਰ ਸਿੰਘ ਵਕੀਲ, ਨੱਥੂ ਰਾਮ ਨੰਗਲਾਂ, ਰਾਜਵੀਰ ਸਿੰਘ ਬਰਮ ਤੋਂ ਇਲਾਵਾ ਹੋਰ ਵੀ ਸ਼ਖਸ਼ੀਅਤਾਂ ਹਾਜਰ ਸਨ। ਜ਼ਿਕਰਯੋਗ ਹੈ ਕਿ ਇਸ ਮੌਕੇ ਔਰਤਾਂ ਨੇ ਵੀ ਖੂਨਦਾਨ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਅਤੇ ਖੂਨਦਾਨ ਕੀਤਾ। ਖੂਨਦਾਨ ਕਰਨ ਵਾਲਿਆਂ ਨੂੰ ਰਿਫੈਰਸ਼ਮੈਂਟ ਦਿੱਤੀ ਗਈ ਅਤੇ ਸਰਟੀਫਿਕੇਟ ਵੰਡੇ ਗਏ ਅਤੇ ਅੱਧਾ ਕਿੱਲੋ ਦੇਸੀ ਘੀ ਹੌਂਸਲਾ ਅਫਜ਼ਾਈ ਵਜੋਂ ਦਿੱਤਾ ਗਿਆ।
ਇਸ ਮੌਕੇ ਸਮਾਜ ਸੇਵੀ ਨਾਇਬ ਸਿੰਘ ਨੇ ਨੌਜਵਾਨਾਂ ਵੱਲੋਂ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਕੈਂਪਾਂ ਦੀ ਬਦੌਲਤ ਹੀ ਸੈਂਕੜੇ ਹੀ ਕੀਮਤੀ ਜਾਨਾਂ ਬਚਾਈਆਂ ਜਾ ਰਹੀਆਂ ਹਨ। ਅੱਜ ਦੇ ਸਮੇਂ ਅਜਿਹੇ ਖੂਨਦਾਨ ਕੈਂਪਾਂ ਦੀ ਅਤਿਅੰਤ ਜਰੂਰਤ ਹੈ।