MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਬਾਬਾ ਸੁਖਚੈਨ ਸਿੰਘ ਦਰਾਜਕੇ ਵਾਲੇ ਚਲਾਣਾ ਕਰ ਗਏਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਜਗਤਾਰ ਸਿੰਘ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆ ਨੇ ਕੀਤਾ ਦੁੱਖ ਪ੍ਰਗਟ

 

ਭਿੱਖੀਵਿੰਡ 4 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ) ਸੱਚਖੰਡ ਵਾਸੀ ਬਾਬਾ ਖ਼ੁਸਾ ਸਿੰਘ ਦਰਾਜਕੇ ਵਾਲਿਆਂ ਦੇ ਚਰਨ-ਸੇਵਕ ਬਾਬਾ ਸੁਖਚੈਨ ਸਿੰਘ ਦਰਾਜਕੇ ਬੀਤੀ ਰਾਤ ਅਚਾਨਕ ਅਕਾਲ ਚਲਾਣਾ ਕਰ ਗਏ । ਉਨ੍ਹਾਂ ਦਾ ਅੰਤਮ ਸੰਸਕਾਰ ਡੇਰਾ ਬਾਬਾ ਖੁਸ਼ਾ ਸਿੰਘ ਅੰਦਰ ਬਾਅਦ ਦੁਪਿਹਰ ਵਿਖੇ ਕਰ ਦਿੱਤਾ ਗਿਆ । ਬਾਬਾ ਸੁਖਚੈਨ ਸਿੰਘ ਦਰਾਜਕੇ ਵਾਲਿਆਂ ਦੀ ਅਚਾਨਕ ਹੋਈ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਦਲ ਪੰਥ ਬਾਬਾ ਬਿਧੀ ਚੰਦ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਜਗਤਾਰ ਸਿੰਘ ਭਿੱਖੀਵਿੰਡ, ਬਾਬਾ ਬਿਧੀ ਚੰਦ ਸੰਪਰਦਾਇ ਬਾਬਾ ਗੁਰਬਚਨ ਸਿੰਘ, ਬੀਬੀ ਕੌਲਾਂ ਭਲਾਈ ਕੇਂਦਰ ਟਰੱਸਟ ਅੰਮ੍ਰਿਤਸਰ ਦੇ ਸੇਵਾਦਾਰ ਭਾਈ ਹਰਮਿੰਦਰ ਸਿੰਘ, ਬਾਬਾ ਚਰਨ ਸਿੰਘ ਦਿਆਲਪੁਰਾ, ਬਾਬਾ ਜੋਗਾ ਸਿੰਘ ਦਰਾਜਕੇ, ਆਮ ਆਦਮੀ ਪਾਰਟੀ ਹਲਕਾ ਖੇਮਕਰਨ ਇੰਚਾਰਜ ਸਰਵਨ ਸਿੰਘ ਧੁੰਨ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਗਿੱਲ ਅਮਰਕੋਟ, ਪੰਥ ਪ੍ਰਸਿੱਧ ਢਾਡੀ ਮਿਲਖਾ ਸਿੰਘ ਮੌਜੀ, ਢਾਡੀ ਗੁਰਦੇਵ ਸਿੰਘ ਤੋਹਫਾ, ਢਾਡੀ ਪ੍ਰਭਜੀਤ ਸਿੰਘ, ਗੁਰਦੁਆਰਾ ਸ਼ਹੀਦ ਸਿੰਘਾਂ ਮਾੜੀ ਗੌੜ ਸਿੰਘ ਦੇ ਮੁੱਖ ਗ੍ਰੰਥੀ ਭਾਈ ਮਨਿੰਦਰਪਾਲ ਸਿੰਘ, ਭਾਈ ਮਨਜਿੰਦਰ ਸਿੰਘ, ਭਾਈ ਰਸਾਲ ਸਿੰਘ, ਬਾਬਾ ਮੌਜਦਾਸ ਕੰਬੋਕੇ, ਸਰਪੰਚ ਗੁਰਵਿੰਦਰ ਸਿੰਘ ਦਰਾਜਕੇ, ਕਾਮਰੇਡ ਮੇਜਰ ਸਿੰਘ ਭਿੱਖੀਵਿੰਡ, ਕਾਮਰੇਡ ਚਮਨ ਲਾਲ ਦਰਾਜਕੇ, ਕਾਮਰੇਡ ਕਾਬਲ ਸਿੰਘ ਪਹਿਲਵਾਨਕੇ, ਰੰਗਲਾ ਪੰਜਾਬ ਫਰੈਂਡਜ਼ ਕਲੱਬ ਭਿੱਖੀਵਿੰਡ ਆਗੂ ਗੁਲਸ਼ਨ ਅਲਗੋਂ, ਹਰਵਿੰਦਰ ਸਿੰਘ ਬੁਰਜ, ਗੁਰਵਿੰਦਰ ਸਿੰਘ ਸੰਧੂ ਕਾਲੇ, ਮੰਗਾ ਸਿੰਘ ਦਰਾਜਕੇ, ਸਰਪੰਚ ਬਗੀਚਾ ਸਿੰਘ,  ਭਾਈ ਬੂਟਾ ਸਿੰਘ ਦਰਾਜਕੇ, ਪਿਆਰਾ ਸਿੰਘ ਸੁਮੇਤ ਆਦਿ ਨੇ ਬਾਬਾ ਜੀ ਦੇ ਨਿੱਜੀ ਸੇਵਕ ਬਾਬਾ ਅਮਰ ਸਿੰਘ ਜੱਗਾ, ਭਾਈ ਬੂਟਾ ਸਿੰਘ ਨਾਲ ਦੁੱਖ ਪ੍ਰਗਟ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।