MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸੁਰੱਖਿਆ ਛਤਰੀ ਵਜੋਂ ਕੰਮ ਕਰ ਰਹੀ ਪੰਜਾਬ ਪੁਲਿਸ ਦੇ ਖਿਲਾਫ ਨਵਜੋਤ ਸਿੱਧੂ ਦਾ ਬਿਆਨ ਮੰਦਭਾਗਾ

ਭਿੱਖੀਵਿੰਡ 30 ਦਸੰਬਰ [ਹਰਜਿੰਦਰ ਸਿੰਘ ਗੋਲ੍ਹਣ] ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਉਣ ਵਾਲੇ ਸਮੇਂ ਅੰਦਰ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਬਣਨ ਲਈ ਤਰਲੋਮੱਛੀ ਹੋ ਰਹੇ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਲਸ਼ਨ ਅਲਗੋਂ ਨੇ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਦੌਰਾਨ ਕੀਤਾ ਤੇ ਆਖਿਆ ਕੇ ਨਵਜੋਤ ਸਿੰਘ ਸਿੱਧੂ ਵੱਲੋਂ ਬੀਤੇ ਦਿਨੀਂ ਪੰਜਾਬ ਪੁਲਿਸ ਦੇ ਅਧਿਕਾਰੀ ਖ਼ਿਲਾਫ਼ ਹੋਸ਼ਾ ਬਿਆਨ ਦੇਣਾ ਮੰਦਭਾਗਾ ਹੈ। ਗੁਲਸ਼ਨ ਅੱਲਗੋਂ ਨੇ ਕਿਹਾ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਲੰਮਾ ਸਮਾਂ ਆਪਣੇ ਸ਼ੀਸ਼ ਮਹਿਲਾਂ ਵਿਚ ਬੈਠ ਕੇ ਲੰਗਾਅ ਦਿੱਤਾ, ਜਦੋਂ ਕਿ ਪੰਜਾਬ ਦੇ ਕੈਬਨਿਟ ਮੰਤਰੀ ਤੋਂ ਲੈ ਕੇ ਹਲਕੇ ਦੇ ਵਿਧਾਇਕ ਕੁਝ ਜ਼ਰੂਰੀ ਗੱਲਾਂ ਕਰਨ ਨੂੰ ਤਰਸਦੇ ਰਹੇ। ਉਹਨਾਂ ਨੇ ਕਿਹਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਬੇਸ਼ੱਕ ਜਨਤਾ ਨੂੰ ਕਈ ਤਰ੍ਹਾਂ ਦੇ ਲੁਬਾਣੇ ਲਾਲਚ ਦਿੱਤੇ ਜਾ ਰਹੇ ਹਨ, ਪਰ ਸੂਬਾ ਪੰਜਾਬ ਦੇ ਲੋਕ ਇਨ੍ਹਾਂ ਸੁਆਰਥੀ ਲੀਡਰਾਂ ਦੀਆਂ ਮੋਮੋਠਗਣੀਆਂ ਚਾਲਾਂ ਨੂੰ ਪੂਰੀ ਤਰਾਂ ਜਾਣ ਚੁੱਕੇ ਹਨ ਅਤੇ  ਆਉਣ ਵਾਲੇ ਸਮੇਂ ਅੰਦਰ ਵੋਟਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਨਰੋਏ ਪੰਜਾਬ ਦੀ ਸਿਰਜਣਾ ਕਰਦੇ ਹੋਏ ਪਰਾਤਨ ਸਮੇਂ ਦਾ ਪੰਜਾਬ ਦੇਖਣਗੇ | ਇਸ ਮੌਕੇ ਗੁਰਵਿੰਦਰ ਸਿੰਘ ਕਾਲੇ, ਸਰਪੰਚ ਨਰਿੰਦਰ ਸਿੰਘ ਕਲਸੀਆਂ, ਮਨਜਿੰਦਰ ਸਿੰਘ ਕਲਸੀਆਂ, ਸੁਖਚੈਨ ਸਿੰਘ ਮਾੜੀ ਗੋੜ ਸਿੰਘ, ਜੁਗਰਾਜ ਸਿੰਘ ਪਹੁਵਿੰਡ, ਦਿਲਬਾਗ ਸਿੰਘ, ਗੁਰਜੰਟ ਸਿੰਘ ਕਲਸੀ, ਬਿੱਟੂ ਦਿਆਲਪੁਰਾ ਆਦਿ ਨੇ ਵੀ ਨਵਜੋਤ ਸਿੰਘ ਸਿੱਧੂ ਦੇ ਬਿਆਨ ਦੀ ਆਲੋਚਨਾ ਕੀਤੀ।