MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜਪੁਰ ਰੈਲੀ ‘ਚ ਸ਼ਾਮਲ ਹੋਵੇਗਾ ਭਾਜਪਾ ਐਸ.ਸੀ. ਮੋਰਚਾ ਦਾ ਵੱਡਾ ਜੱਥਾ - ਲੱਕੀ ਸਰਵਟਾ

* ਕਿਹਾ - ਗੇਮ ਚੇਂਜਰ ਸਿੱਧ ਹੋਵੇਗੀ ਫਿਰੋਜਪੁਰ ਰੈਲੀ

ਫਗਵਾੜਾ 2 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚਾ ਦੇ ਜਿਲ੍ਹਾ ਜਨਰਲ ਸਕੱਤਰ ਲੱਕੀ ਸਰਵਟਾ ਨੇ ਅੱਜ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਜਨਵਰੀ ਨੂੰ ਫਿਰੋਜਪੁਰ ਵਿਖੇ ਹੋਣ ਜਾ ਰਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਸ਼ਾਲ ਰੈਲੀ ‘ਚ ਸ਼ਾਮਲ ਹੋਣ ਲਈ ਜਿਲ੍ਹਾ ਕਪੂਰਥਲਾ ਤੋਂ ਭਾਜਪਾ ਐਸ.ਸੀ. ਮੋਰਚਾ ਦਾ ਵੱਡਾ ਜੱਥਾ ਰਵਾਨਾ ਹੋਵੇਗਾ। ਉਹਨਾਂ ਕਿਹਾ ਕਿ ਫਿਰੋਜਪੁਰ ਰੈਲੀ ਨੂੰ ਲੈ ਕੇ ਜਿਲ੍ਹਾ ਕਪੂਰਥਲਾ ਦੇ ਭਾਜਪਾ ਵਰਕਰਾਂ ਅਤੇ ਸਮਰਥਕਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਯਕੀਨੀ ਤੌਰ ਤੇ ਇਹ ਰੈਲੀ ਗੇਮ ਚੇਂਜਰ ਸਾਬਿਤ ਹੋਵੇਗੀ। ਉਹਨਾਂ ਕਿਹਾ ਕਿ ਵਿਰੋਧੀ ਧਿਰਾਂ ਵਲੋਂ ਭਾਜਪਾ ਨੂੰ ਬਦਨਾਮ ਕਰਨ ਦੇ ਜੋ ਮਨਸੂਬੇ ਘੜੇ ਗਏ ਸੀ ਉਹ ਸਭ ਫੇਲ ਹੋ ਚੁੱਕੇ ਹਨ ਅਤੇ ਪੰਜਾਬੀਆਂ ਨੂੰ ਸਮਝ ਆ ਚੁੱਕੀ ਹੈ ਕਿ ਜੇਕਰ ਪੰਜਾਬ ਦਾ ਭਲਾ ਕੋਈ ਸਿਆਸੀ ਪਾਰਟੀ ਕਰ ਸਕਦੀ ਹੈ ਤਾਂ ਉਹ ਸਿਰਫ ਭਾਜਪਾ ਹੀ ਹੈ। ਇਹੋ ਵਜ੍ਹਾ ਹੈ ਕਿ ਪੰਜਾਬ ਦਾ ਭਲਾ ਚਾਹੁਣ ਵਾਲੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਭਾਜਪਾ ‘ਚ ਹੜ ਆਇਆ ਹੋਇਆ ਹੈ। ਉਹਨਾਂ ਵਿਸ਼ਵਾਸ ਪ੍ਰਗਟਾਇਆ ਕਿ ਫਿਰੋਜਪੁਰ ਰੈਲੀ ਅਤੇ ਉਸ ਤੋਂ ਬਾਅਦ ਹੋਰ ਬਹੁਤ ਸਾਰੇ ਵੱਡੇ ਚਿਹਰੇ ਭਾਜਪਾ ਵਿਚ ਸ਼ਾਮਲ ਹੋਣਗੇ ਅਤੇ 2022 ਦੀਆਂ ਪੰਜਾਬ ਵਿਧਾਨਸਭਾ ਚੋਣਾਂ ‘ਚ ਭਾਜਪਾ ਇਤਿਹਾਸਕ ਜਿੱਤ ਦੇ ਨਾਲ ਸੂਬੇ ਦੀ ਸੱਤਾ ਹਾਸਲ ਕਰੇਗੀ। ਜਿਸ ਤੋਂ ਬਾਅਦ ਪੰਜਾਬ ਨੂੰ ਕਰਜਾ ਮੁਕਤ ਅਤੇ ਦੇਸ਼ ਦਾ ਨੰਬਰ ਵਨ ਸੂਬਾ ਬਣਾਇਆ ਜਾਵੇਗਾ।