MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਨਰਿੰਦਰ ਮੋਦੀ ਆਪਣੀ ਪੰਜਾਬ ਫੇਰੀ ਦੌਰਾਨ ਪੰਜਾਬ ਦੇ ਸਮੁੱਚੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦਾ ਐਲਾਨ ਕਰਨ : ਜਗਦੀਪ ਚੀਮਾ 

ਡੇਰਾ ਮੀਰ ਮੀਰਾਂ ਵਿਖੇ ਦੱਸ ਪਿੰਡਾਂ ਦੇ ਜ਼ੋਨ ਦੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ  



ਫਤਿਹਗੜ੍ਹ ਸਾਹਿਬ 3 ਜਨਵਰੀ (ਹਰਪ੍ਰੀਤ ਕੋਰ ਟਿਵਾਣਾ) ਦੇਸ਼ ਦੇ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਆਪਣੀ ਪੰਜਾਬ ਫੇਰੀ ਦੌਰਾਨ  ਪੰਜਾਬ ਦੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕਰਕੇ ਜਾਣ, ਕਿਉਂਕਿ  ਜਿੱਥੇ ਖੇਤੀ ਅੱਜ ਘਾਟੇ ਵਾਲਾ ਸੌਦਾ ਬਣ ਕੇ ਰਹਿ ਗਈ ਹੈ ਉਥੇ ਹੀ  ਆਰਥਿਕ ਮੰਦਹਾਲੀ ਵਿੱਚੋਂ ਗੁਜ਼ਰਨ ਕਾਰਨ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਫਤਿਹਗਡ਼੍ਹ ਸਾਹਿਬ ਦੇ ਪ੍ਰਧਾਨ ਅਤੇ ਹਲਕਾ ਉਮੀਦਵਾਰ ਜਗਦੀਪ ਸਿੰਘ ਚੀਮਾ ਨੇ ਪਿੰਡ  ਡੇਰਾ ਮੀਰ ਮੀਰਾਂ ਵਿਖੇ  10 ਪਿੰਡਾਂ ਦੇ ਜ਼ੋਨ ਦੀ ਮੀਟਿੰਗ ਭਰਵੀਂ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ  । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਆਪਣੀ ਪਾਰਟੀ  ਹੈ ਅਤੇ ਸਰਕਾਰ ਆਉਣ ਤੇ ਕਿਸਾਨਾਂ  ਨੂੰ ਵਿਸ਼ੇਸ਼ ਰਿਆਇਤਾਂ ਪ੍ਰਦਾਨ ਕੀਤੀਆਂ ਜਾਣਗੀਆਂ  । ਇਸ ਮੌਕੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਸਾਂਝੇ ਤੌਰ ਤੇ ਸੱਤਾ ਵਿੱਚ ਆ ਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਅੱਗੇ ਆਵੇਗੀ  । ਇਸ ਮੌਕੇ ਬੋਲਦਿਆਂ ਜ਼ਿਲ੍ਹਾ ਖਜ਼ਾਨਚੀ ਕੁਲਵਿੰਦਰ ਸਿੰਘ ਡੇਰਾ ਨੇ ਕਿਹਾ ਕਿ  ਕਾਂਗਰਸ ਸਰਕਾਰ ਵਿੱਚ ਅੱਜ ਆਪੋ ਧਾਪੀ ਪੈਣ ਕਾਰਨ ਖੇਰੂੰ ਖੇਰੂੰ ਹੋ ਕੇ ਰਹਿ ਗਈ ਹੈ  ਜਿਸ ਕਾਰਨ ਹੁਣ ਇਹ ਸੱਤਾ ਵਿੱਚ ਆਉਣ ਦੇ ਸੁਪਨੇ ਭੁੱਲ ਜਾਣ  । ਇਸ ਮੌਕੇ ਤੇ  10 ਪਿੰਡਾਂ ਦੇ ਜ਼ੋਨ ਦੀ ਮੀਟਿੰਗ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਵਰਕਰਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਨਾਲ ਰੈਲੀ ਦਾ ਰੂਪ ਧਾਰਨ ਕਰ ਲਿਆ  ।  ਇਸ ਮੌਕੇ ਤੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਰਵੀ ਚੀਮਾ   ਹਰਲਾਲਪੁਰ ਨੇ ਕਿਹਾ ਕਿ ਅੱਜ ਹਲਕੇ ਦਾ ਇਕ ਇੱਕ ਵਰਕਰ ਸ਼੍ਰੋਮਣੀ ਅਕਾਲੀ ਦਲ ਨਾਲ  ਚੱਟਾਨ ਵਾਂਗ ਖਡ਼੍ਹਾ ਹੈ ਅਤੇ  ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਦੀਪ ਸਿੰਘ ਚੀਮਾ ਨੂੰ ਆਪਣੇ ਵੱਲੋਂ ਪੂਰਨ ਸਮਰਥਨ ਦੇਵੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ  ਜ਼ਿਲ੍ਹਾ ਖਜ਼ਾਨਚੀ ਕੁਲਵਿੰਦਰ ਸਿੰਘ ਡੇਰਾ, ਰਣਜੀਤ ਸਿੰਘ ਰਵੀ ਚੀਮਾ ਹਰਲਾਲਪੁਰ, ਦਿਲਬਾਗ ਸਿੰਘ ਬਾਗਾ, ਮਨਮੋਹਨ ਸਿੰਘ ਮਕਾਰੋਂਪੁਰ, ਨਰਿੰਦਰ ਸਿੰਘ ਰਸੀਦਪੁਰ,  ਰਿੰਪੀ ਗਰੇਵਾਲ,  ਸਰਬਜੀਤ ਸਿੰਘ ਸੁਹਾਗਹੇਡ਼ੀ, ਕੁਲਦੀਪ ਸਿੰਘ ਸਾਬਕਾ ਸਰਪੰਚ , ਦਲਵੀਰ ਸਿੰਘ ਭਾਸ਼ਾ, ਗੁਰਵਿੰਦਰ ਸਿੰਘ  ਫ਼ਿਰੋਜ਼ਪੁਰ, ਗੁਰਨਾਮ ਸਿੰਘ ਪੱਪੀ ਬਾਗ ਸਿਕੰਦਰ, ਸੁਰਿੰਦਰ ਸਿੰਘ, ਸਰਮੁਖ ਸਿੰਘ,  ਸੁਰਿੰਦਰ ਸੱਲ ਪਿੰਡ ਜੰਡਾਲੀ, ਸੋਹਣ ਸਿੰਘ, ਬਖਸ਼ੀਸ਼ ਸਿੰਘ,  ਗਿਆਨੀ ਬਲਦੇਵ ਸਿੰਘ  ਸਹਿਜ਼ਾਦਪੁਰ,  ਮੋਹਨ ਸਿੰਘ, ਕੁਲਦੀਪ ਸਿੰਘ ਖਾਨਪੁਰ, ਭੁਪਿੰਦਰ ਸਿੰਘ ਔਜਲਾ,  ਸੋਨੀ ਬਾਗ ਸਿਕੰਦਰ,  ਪੱਪਾ ਡਾਇਰੈਕਟਰ ਬਾਗ ਸਿਕੰਦਰ, ਅਮਰੀਕ ਸਿੰਘ ਲੰਬੜਦਾਰ ਜੰਡਾਲੀ, ਪਰਮਜੀਤ ਸਿੰਘ ਡਾਇਰੈਕਟਰ, ਕੁਲਵਿੰਦਰ ਸਿੰਘ ਪੰਚ, ਬਲਵਿੰਦਰ ਸਿੰਘ ਪੰਚ, ਪਰਮਜੀਤ ਸਿੰਘ  ਜੁਆਇੰਟ ਡਾਇਰੈਕਟ,  ਬਲਵਿੰਦਰ ਸਿੰਘ ਪੰਚ, ਬਲਜਿੰਦਰ ਸਿੰਘ ਲੰਬੜਦਾਰ, ਕੁਲਜੀਤ ਸਿੰਘ ਕਾਲਾ, ਇੰਦਰਜੀਤ ਸਿੰਘ,  ਜਗਜੀਤ ਸਿੰਘ ਬਲੱਗਣ, ਹਰਦੀਪ ਸਿੰਘ, ਜਸਬੀਰ ਸਿੰਘ, ਤੇਜਾ ਸਿੰਘ, ਸੰਤੋਖ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਪੰਚ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਵਰਕਰ ਸਾਹਿਬਾਨ ਹਾਜ਼ਰ ਸਨ ।