MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

26 ਜਨਵਰੀ ਤੋਂ ਪਹਿਲੇ ਵੱਡੀ ਸ਼ਾਜਿਸ਼ ਨਾਕਾਮ, ਦਿੱਲੀ, ਜੰਮੂ ਕਸ਼ਮੀਰ ਤੇ ਪੰਜਾਬ ਵਿਚ IED ਦੀ ਬਰਾਮਦ

ਨਵੀਂ ਦਿੱਲੀ  14 ਜਨਵਰੀ  (ਮਪ) 26 ਜਨਵਰੀ ਤੋਂ ਪਹਿਲੇ ਦੇਸ਼ ਨੂੰ ਦਹਿਲਾਣ ਵਾਲੀ ਸਾਜ਼ਿਸ਼ ਸਾਹਮਣੇ ਆ ਰਹੀ ਹੈ। ਅੱਜ ਦੇਸ਼ ਦੀ ਰਾਜਧਾਨੀ ਦਿੱਲੀ, ਪੰਜਾਬ ਤੇ ਜੰਮੂ-ਕਸ਼ਮੀਰ ਵਿਚ ਸੁਰੱਖਿਆ ਏਜੰਸੀਆਂ ਨੇ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੂਰਬੀ ਦਿੱਲੀ ਦੇ ਗਾਜ਼ੀਪੁਰ ਫੂੱਲ ਮੰਡੀ 'ਚ IED ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਬੰਬ ਨਿਰੋਧਕ ਦਸਤੇ ਨੇ ਇਸ ਨੂੰ ਨਕਾਰਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸ਼੍ਰੀਨਗਰ ਦੇ ਖਵਾਜਾ ਬਾਜ਼ਾਰ 'ਚ ਵੀ IED ਬਰਾਮਦ ਕੀਤਾ ਗਿਆ। ਇਸ ਤੋਂ ਪਹਿਲਾਂ ਪੰਜਾਬ ਵਿਚ ਆਰਡੀਐਕਸ ਦਾ ਵੱਡੀ ਖੇਪ ਬਰਾਮਦ ਕੀਤੀ ਗਈ। ਪੁਲਿਸ ਇਨ੍ਹਾਂ ਮਾਮਲਿਆਂ ਵਿਚ ਜਾਂਚ ਕਰ ਰਹੀਂ ਹੈ। ਇਨ੍ਹਾਂ ਤਿੰਨਾਂ ਅੱਲਗ- ਅੱਲਗ ਘਟਨਾਵਾਂ ਦੇ ਬਾਰੇ ਦੱਸਦੇ ਹਾਂ। ਸਪੈਸ਼ਲ ਟਾਸਕ ਫੋਰਸ ਨੇ ਅੰਤਰਰਾਸ਼ਟਰੀ ਭਾਰਤ-ਪਾਕਿ ਸਰਹੱਦ ਨੇੜੇ ਧਨੋਆ ਕਲਾ ਪਿੰਡ ਤੋਂ ਆਰਡੀਐਕਸ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ISI ਤੇ ਖਾਲਿਸਤਾਨੀ ਅੱਤਵਾਦੀਆਂ ਨੇ ਚੋਣਾਂ ਦੌਰਾਨ ਧਮਾਕੇ ਕਰਨ ਲਈ ਆਰਡੀਐਕਸ ਭੇਜਿਆ ਸੀ। ਆਰਡੀਐਕਸ 5 ਕਿਲੋ ਤੋਂ ਵੱਧ ਦੱਸਿਆ ਜਾ ਰਿਹਾ ਹੈ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਨਵਾਂਸ਼ਹਿਰ ਪੁਲਿਸ ਨੇ ਪਠਾਨਕੋਟ ਆਰਮੀ ਕੈਂਪ ਵਿਚ ਹੈਂਡ ਗ੍ਰਨੇਡ ਧਮਾਕੇ ਦੇ ਮਾਮਲੇ ਵਿਚ ਗ੍ਰਿਫ਼ਤਾਰ ਛੇ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ 2.5 ਕਿਲੋ ਆਰਡੀਐਕਸ ਅਤੇ ਏਕੇ-47 ਦੇ 12 ਕਾਰਤੂਸ ਬਰਾਮਦ ਕੀਤੇ ਸਨ। ਦੂਜੇ ਪਾਸੇ ਸ੍ਰੀਨਗਰ ਦੇ ਖਵਾਜਾ ਬਾਜ਼ਾਰ ਵਿਚ ਇੱਕ ਪ੍ਰੈਸ਼ਰ ਕੁੱਕਰ ਬੰਬ ਬਰਾਮਦ ਹੋਇਆ ਹੈ। ਪ੍ਰੈਸ਼ਰ ਕੁੱਕਰ ਦੇ ਅੰਦਰ ਆਈ.ਈ.ਡੀ ਲਗਾਈ ਗਈ ਸੀ। ਕੂਕਰ ਨੂੰ ਬੋਰੀ ਵਿਚ ਲੁਕੋ ਕੇ ਰੱਖਿਆ ਹੋਇਆ ਸੀ। ਅੱਤਵਾਦੀਆਂ ਦੀ ਇਸ ਸਾਜ਼ਿਸ਼ ਦਾ ਪਤਾ ਲੱਗਣ 'ਤੇ ਪੁਲਿਸ ਬੰਬ ਨਿਰੋਧਕ ਦਸਤੇ ਨਾਲ ਮੌਕੇ 'ਤੇ ਪਹੁੰਚ ਗਈ। ਇਸਨੂੰ ਅਯੋਗ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਦਿੱਲੀ ਦੇ ਗਾਜ਼ੀਪੁਰ ਦੀ ਫੂੱਲ ਮੰਡੀ 'ਚ ਇਕ ਲਾਵਾਰਿਸ ਬੈਗ 'ਚੋਂ ਆਈ.ਈ.ਡੀ. ਲਾਵਾਰਿਸ ਬੈਗ ਮਿਲਣ 'ਤੇ ਹਲਚਲ ਮਚ ਗਈ। ਬੈਗ ਵਿਚ ਬੰਬ ਹੋਣ ਦੀ ਸੂਚਨਾ ਮਿਲਣ ’ਤੇ ਜ਼ਿਲ੍ਹਾ ਪੁਲਿਸ, ਸਪੈਸ਼ਲ ਸੈੱਲ ਦੇ ਅਧਿਕਾਰੀਆਂ ਸਮੇਤ ਫਾਇਰ ਬ੍ਰਿਗੇਡ ਅਤੇ ਬੰਬ ਨਿਰੋਧਕ ਦਸਤਾ ਵੀ ਮੌਕੇ 'ਤੇ ਪਹੁੰਚ ਗਿਆ। ਬੰਬ ਨੂੰ ਨਕਾਰਾ ਕਰਨ ਲਈ ਜੇਸੀਬੀ ਨਾਲ ਟੋਆ ਪੁੱਟਿਆ ਗਿਆ। ਬੰਬ ਨੂੰ ਟੋਏ ਵਿਚ ਸੁੱਟਿਆ ਗਿਆ ਅਤੇ ਫਿਰ ਜ਼ੋਰਦਾਰ ਧਮਾਕਾ ਹੋਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।