MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਬ੍ਰਿਟਿਸ਼ ਕੋਲੰਬੀਆ ਤੌਂ ਕੈਨੇਡੀਅਨ ਸੰਸਦ ਮੈਂਬਰ *ਬਰੈਡ ਵਿਸ* ਵਲੋਂ ਪੰਜਾਬੀਆਂ ਲਈ ਇੱਕ ਇਤਿਹਾਸਕ ਉਪਰਾਲਾ, ਉਹਨਾ ਨੇ ਕੈਨੇਡੀਅਨ ਸੰਸਦ ਵਿੱਚ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦੀ ਮੰਗ ਸੰਬੰਧੀ ਫਲਾਈ ਅੰਮ੍ਰਿਤਸਰ (ਗੈਰ ਸਰਕਾਰੀ ਅਭਿਆਨ) ਦੀ ਪਟੀਸ਼ਨ ਨੂੰ ਸਪਾਂਸਰ ਕੀਤਾ ਹੈ

ਨਿਊਯਾਰਕ/ ਅੋਟਵਾ, 20 ਜਨਵਰੀ (ਰਾਜ ਗੋਗਨਾ/ ਕੁਲਤਰਨ ਪਧਿਆਣਾ )-ਜੇਕਰ ਤੁਸੀਂ ਵੀ ਕੈਨੇਡਾ ਦੀ ਸੰਸਦ ਵਿੱਚ ਸਿੱਧੀਆਂ ਉਡਾਣਾਂ ਦੀ ਮੰਗ ਲਈ ਸਹਿਯੋਗ ਚਾਹੁੰਦੇ ਹੋ, ਤਾਂ ਕ੍ਰਿਪਾ ਕਰਕੇ ਹਾਊਸ ਆਫ਼ ਕਾਮਨਜ਼ (ਸੰਸਦ) ਦੀ ਵੈੱਬਸਾਈਟ 'ਤੇ ਜਾ ਕੇ ਪਟੀਸ਼ਨ ਉੱਤੇ ਦਸਤਖਤ ਜ਼ਰੂਰ ਕਰ ਸਕਦੇ ਹੋ। ਸਾਨੂੰ ਕੈਨੇਡਾ ਵੱਸਦੇ ਸਾਰੇ ਪੰਜਾਬੀਆਂ ਦੇ ਸਹਿਯੋਗ ਦੀ ਲੋੜ ਹੈ। ਜੇਕਰ ਤੁਸੀਂ ਹਵਾਈ ਸਫਰ ਰਾਹੀਂ ਸਿੱਧਾ ਪੰਜਾਬ ਵਿੱਚ  ਅੰਮ੍ਰਿਤਸਰ ਹਵਾਈ ਅੱਡੇ ਜਾਣਾ ਚਾਹੁੰਦੇ ਹੋ ਅਤੇ ਆਪਣੇ ਪੈਸਾ, ਸਮਾਂ ਅਤੇ ਕੈਨੇਡਾ ਤੋਂ ਪੰਜਾਬ ਵਾਇਆ ਦਿੱਲੀ ਸਫਰ ਕਰਨ ਦੇ ਝੰਜਟ ਤੋਂ ਰਾਹਤ ਚਾਹੁੰਦੇ ਹੋ ਤਾਂ ਇਸ ਪਟੀਸ਼ਨ ‘ਤੇ ਦਸਤਖਤ ਕਰਕੇ ਪਾਰਲੀਮੈਂਟ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਵਿਚ ਆਪਣਾ ਵੱਧ ਤੋਂ ਵੱਧ ਸਹਿਯੋਗ ਦਿਓ।ਕੈਨੇਡੀਅਨ ਨਾਗਰਿਕ (ਭਾਵੇਂ ਕੈਨੇਡਾ ਦੇ ਅੰਦਰ ਜਾਂ ਬਾਹਰ ਰਹਿ ਰਹੇ ਹੋਣ) ਜਾਂ ਕੈਨੇਡਾ ਦੇ ਵਸਨੀਕ, ਆਪਣੇ ਕੀਮਤੀ ਸਮੇਂ ਵਿਚੋਂ ਸਿਰਫ਼ 1-2 ਮਿੰਟਾਂ ਵਿੱਚ ਹੀ ਇਹ ਈ-ਪਟੀਸ਼ਨ ਸਾਈਨ ਕਰਨ ਲਈ ਨਾਲ ਦਿੱਤੇ ਲਿੰਕ 'ਤੇ ਕਲਿੱਕ ਕਰੋ।  ਦਸਤਖਤ ਕਰਨ ਲਈ ਕੋਈ ਉਮਰ ਸੀਮਾ ਨਹੀਂ ਹੈ ਅਤੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਦਸਤਖਤ ਕਰ ਸਕਦਾ ਹੈ। ਕ੍ਰਿਪਾ ਕਰਕੇ ਪਰਿਵਾਰ ਦੇ ਸਾਰੇ ਮੈਂਬਰਾਂ ਲਈ ਵੱਖਰੇ ਈ-ਪਟੀਸ਼ਨ ਫਾਰਮ ਭਰੋ। ਇਸ ਸੰਦੇਸ਼ ਨੂੰ ਵੱਧ ਤੌਂ ਵੱਧ ਪਰਿਵਾਰਿਕ ਮੈਂਬਰਾਂ, ਦੋਸਤਾਂ, ਸਕਿਆ ਸਨੇਹੀ-ਸੰਬੰਧੀਆਂ ਨੂੰ ਭੇਜੋ।ਜੇ ਹੁਣ ਨਹੀਂ ਤਾਂ ਫਿਰ ਕਦੇ ਵੀ ਨਹੀਂ,  ਕਦੋਂ ਤੱਕ ਅਸੀਂ ਸਭ ਦਿੱਲੀ ਤੋਂ ਯਾਤਰਾ ਕਰਨ ਦੀ ਪਰੇਸ਼ਾਨੀ ਦਾ ਸਾਹਮਣਾ ਕਰਦੇ ਰਹਾਂਗੇ? ਕਿਰਪਾ ਕਰਕੇ ਸਾਈਨ ਕਰੋ ਅਤੇ ਅੱਗੇ ਭੇਜੋ।ਕਿਰਪਾ ਕਰਕੇ ਦਸਤਖਤ ਕਰੋ, ਇਸ ਸੁਨੇਹੇ ਨੂੰ ਸਾਂਝਾ ਕਰੋ ਅਤੇ ਆਪਣਾ ਵੱਧ ਤੋਂ ਵੱਧ ਸਮਰਥਨ ਦਿਓ!ਕੈਨੇਡਾ ਵਿੱਚ ਤੁਹਾਡੇ ਜਾਣ-ਪਛਾਣ ਵਾਲੇ ਹਰੇਕ ਵਿਅਕਤੀ ਨੂੰ ਸਾਈਨ ਕਰਨ ਲਈ ਹੇਠ ਦਿੱਤੀ ਸਾਈਟ ਨੂੰ  ਉਤਸ਼ਾਹਿਤ ਕਰੋ।