MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਅਰਵਿੰਦ ਕੇਜਰੀਵਾਲ ਬੋਲੇ - ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ, ਕੇਂਦਰੀ ਜਾਂਚ ਏਜੰਸੀਆਂ ਸਰਗਰਮ

ਨਵੀਂ ਦਿੱਲੀ, 23 ਜਨਵਰੀ (ਮਪ) ਦਿੱਲੀ ਦੇ ਸੀਐੱਮ ਕੇਜਰੀਨਾਲ ਨੇ ਫਿਰ ਕੇਂਦਰ ਸਰਕਾਰ 'ਤੇ ਨਿਸ਼ਾਨਾ ਕੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੂਤਰਾਂ ਕੋਲੋਂ ਜਾਣਕਾਰੀ ਮਿਲੀ ਹੈ ਕਿ ਸਰਕਾਰ ਸਤਿਯੇਂਦਰ ਜੈਨ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ।ਪੰਜ ਸੂਬਿਆਂ ਦੀਆਂ ਚੋਣਾਂ ਨੂੰ ਦੇਖਦੇ ਹੋਏ ਕੇਂਦਰੀ ਜਾਂਚ ਏਜੰਸੀਆਂ ਸਰਗਰਮ ਹੋ ਰਹੀਆਂ ਹਨ।ਪੰਜਾਬ ਦੀਆਂ ਵੋਟਾਂ ਤੋਂ ਕੁਝ ਦਿਨ ਪਹਿਲਾਂ ਹੀ ਸਰਕਾਰ ਸਤਿਯੇਂਦਰ ਜੈਨ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ।ਈਡੀ ਦੇ ਨਾਲ-ਨਾਲ ਹੋਰ ਵੀ ਜੋ ਏਜੰਸੀਆਂ ਹਨ ਕੇਂਦਰ ਉਸਨੂੰ ਭੇਜੇ, ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ। ਪੰਜਾਬ ਤੋਂ ਦਿੱਲੀ ਵਾਪਸ ਪਰਤੇ ਅਰਵਿੰਦ ਕੇਜਰੀਵਾਲ ਨੇ ਡਿਜ਼ੀਟਲ ਪ੍ਰੈਸ ਕਾਨਫਰੰਸ ਰਾਹੀਂ ਇਹ ਗੱਲ ਕਹੀ। ਕੀ ਕਰੇਗੀ ਕੇਂਦਰ ਸਰਕਾਰ, ਪਹਿਲਾਂ ਵੀ ਸਰਕਾਰ ਦੋ ਵਾਰ ਰੇਡ ਕਰਵਾ ਚੁੱਕੀ ਹੈ ਪਰ ਸਾਨੂੰ ਇਸ ਦਾ ਡਰ ਨਹੀਂ ਹੈ। ਕੀ ਕਰਨਗੇ ਕੁਝ ਦਿਨ ਸਤਿਯੇਂਦਰ ਜੈਨ ਨੂੰ ਗ੍ਰਿਫ਼ਤਾਰ ਰੱਖਣਗੇ। ਅਸੀਂ ਡਰਨ ਵਾਲੇ ਨਹੀਂ ਹਾਂ । ਅਸੀਂ ਚੰਨੀ ਵਾਂਗ ਡਰਨ ਵਾਲੇ ਨਹੀਂ ਹਾਂ। ਚੰਨੀ ਸਾਹਿਬ ਦੇ ਕਿਸੇ ਰਿਸ਼ਤੇਦਾਰ ਦੇ ਘਰ ਈਡੀ ਦੇ ਲੋਕ ਗਏ ਸੀ, ਨੋਟਾਂ ਦੀਆਂ ਥੱਦੀਆਂ ਮਿਲ ਰਹੀਆਂ ਸੀ। ਚੰਨੀ ਪੂਰੀ ਤਰ੍ਹਾਂ ਘਬਰਾਏ ਹੋਏ ਸੀ।ਪਰ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਹੈ। ਇਸ ਲਈ ਅਸੀ ਜਾਂਚ ਏਜੰਸੀਆਂ ਦਾ ਹੱਸ ਕੇ ਹੀ ਸਵਾਗਤ ਕਰਾਂਗੇ। ਦੱਸਣਯੋਗ ਹੈ ਕਿ ਸਤਿਯੇਂਦਰ ਜੈਨ ਆਮ ਆਦਮੀ ਪਾਰਟੀ ਦੇ ਨੇਤਾ ਤੇ ਦਿੱਲੀ ਸਰਕਾਰ 'ਚ ਕੈਬਨਿਟ ਮੰਤਰੀ ਹਨ। ਉਨ੍ਹਾਂ ਕੋਲ ਸਰਕਾਰ ਦੇ ਕਈ ਮਹੱਤਵਪੂਰਨ ਵਿਭਾਗ ਹਨ। ਇਸ 'ਚ ਸਿਹਤ, ਊਰਜਾ,ਜਲ ਲੋਕ ਨਿਰਮਾਣ ਵਿਭਾਗ, ਸ਼ਹਿਰੀ ਵਿਕਾਸ ਵਿਭਾਗ ਸ਼ਾਮਲ ਹੈ। 2015-17 ਈਡੀਨੇ ਉਨ੍ਹਾਂ ਖਿਲਾਫ਼ ਕੁਝ ਮਾਮਲੇ ਦਰਜ ਕੀਤੇ ਹਨ।ਜਿਸ 'ਚ ਫਰਜੀ ਕੰਪਨੀਆਂ ਬਣਾ ਕੇ ਕਾਲੇ ਧਨ ਨੂੰ ਸਫ਼ੇਦ ਕਰਨ ਦਾ ਇਲਜ਼ਾਮ ਹਨ। ਇਸ ਲਈ ਜੈਨ ਦੇ ਘਰ 'ਚ ਛਾਪੇਮਾਰੀ ਵੀ ਹੋ ਚੁੱਕੀ ਹੈ।ਹਾਲਾਂਕਿ ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਦੋਸ਼ ਬੇਬੁਨਿਆਦ ਹਨ।