MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਹੁਲ ਗਾਂਧੀ 'ਤੇ ਕਸਿਆ ਤਨਜ, ਕਿਹਾ- ਇਟਾਲੀਅਨ ਐਨਕ ਲਾਹ ਦਿਓ ਬਾਬਾ, ਫਿਰ ਦਿਸੇਗਾ ਵਿਕਾਸ

ਨਾਮਸਾਈ 22 ਮਈ (ਮਪ) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਜਪਾ ਨੇ ਪੂਰਬ ਉੱਤਰ 'ਚ ਭ੍ਰਿਸ਼ਟਾਚਾਰ ਦੀ ਸੰਸਕ੍ਰਿਤੀ ਨੂੰ ਖ਼ਤਮ ਕਰ ਦਿੱਤਾ ਹੈ ਤੇ ਵਿਕਾਸ ਕਾਰਜਾਂ ਲਈ ਧਨ ਹੁਣ ਆਖ਼ਰੀ ਵਿਅਕਤੀ ਤੱਕ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਰਾਜ 'ਚ ਜ਼ਿਆਦਾਤਰ ਰਕਮ ਵਿਚੋਲੀਏ ਹੜਪ ਜਾਂਦੇ ਸਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਾਂਗਰਸ ਦੇ ਪੰਜ ਦਹਾਕਿਆਂ ਦੇ ਸ਼ਾਸਨਕਾਲ 'ਚ ਇਹ ਇਲਾਕਾ ਅਣਗੌਲਿਆ ਰਿਹਾ। 2014 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ 'ਚ ਆਉਣ ਤੋਂ ਬਾਅਦ ਇਹ ਤੇਜ਼ੀ ਨਾਲ ਵਿਕਾਸ ਦੇ ਰਾਹ 'ਤੇ ਦੌੜਿਆ। ਨਾਮਸਾਈ ਜ਼ਿਲ੍ਹੇ 'ਚ ਐਤਵਾਰ ਨੂੰ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਅਮਿਤ ਸ਼ਾਹ ਨੇ ਮੋਦੀ ਸਰਕਾਰ ਦੇ ਅੱਠ ਸਾਲਾਂ ਦੇ ਕਾਰਜਕਾਲ 'ਚ ਕੀਤੇ ਗਏ ਵਿਕਾਸ ਕਾਰਜਾਂ ਹਿਸਾਬ ਮੰਗਣ 'ਤੇ ਰਾਹੁਲ ਗਾਂਧੀ 'ਤੇ ਜਵਾਬੀ ਹਮਲਾ ਵੀ ਕੀਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਆਪਣੀਆਂ ਅੱਖਾਂ ਖੋਲ੍ਹਣ ਤੇ ਇਤਾਲਵੀ ਚਸ਼ਮਾ ਉਤਾਰ ਕੇ ਭਾਰਤੀ ਚਸ਼ਮਾ ਪਾਉਣ। ਇਸ ਤੋਂ ਬਾਅਦ ਤੁਹਾਨੂੰ ਦਿਖਾਈ ਦੇਵੇਗਾ ਕਿ ਮੋਦੀ ਇਸ ਖੇਤਰ 'ਚ ਕੀ ਵਿਕਾਸ ਕੀਤਾ ਹੈ, ਜਿਹੜਾ ਤੁਹਾਡੀ ਪਾਰਟੀ 50 ਸਾਲਾਂ 'ਚ ਵੀ ਕਰਨ 'ਚ ਪੂਰੀ ਤਰ੍ਹਾਂ ਨਾਕਾਮ ਰਹੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਾਂਗਰਸ ਸਰਕਾ ਨੂੰ ਦੋਸ਼ਪੂਰਨ ਨੀਤੀਆਂ ਕਾਰਨ ਪੂਰਬ ਊੱਤਰ ਪਹਿਲਾਂ ਅੱਤਵਾਦ ਲਈ ਜਾਣਿਆ ਜਾਂਦਾ ਸੀ, ਪਰ ਹੁਣ ਇੱਥੇ ਸ਼ਾਂਤੀ ਕਾਇਮ ਹੈ। ਪਿਛਲੇ ਅੱਠ ਸਾਲਾਂ 'ਚ ਇਸ ਖੇਤਰ 'ਚ 9,600 ਅੱਤਵਾਦੀ ਆਤਮ ਸਮਰਪਣ ਕਰ ਕੇ ਮੁੱਖ ਧਾਰਾ 'ਚ ਸ਼ਾਮਿਲ ਹੋਏ ਹਨ। ਪੂਰਬ ਉੱਤਰ ਦੇ ਨੌਜਵਾਨ ਹੁਣ ਬੰਦੂਕ ਸਭਿਆਚਾਰ ਛੱਡ ਕੇ ਸਟਾਰਟ-ਅਪ ਸ਼ੁਰੂ ਕਰ ਰਹੇ ਹਨ। ਗ੍ਹਿ ਮੰਤਰੀ ਨੇ ਕਿਹਾ ਕਿ ਪੂਰਬ ਉੱਤਰ ਦੇ ਵਿਕਾਸ ਲਈ ਤਿੰਨ ਪੱਧਰੀ ਏਜੰਡਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਪਹਿਲਾ ਉਦੇਸ਼ ਪੂਰਬ ਉੱਤਰ ਦੀਆਂ ਬੋਲੀਆਂ, ਭਾਸ਼ਾਵਾਂ, ਰਵਾਇਤੀ ਨਿ੍ਤ, ਸੰਗੀਤ ਤੇ ਖਾਣ-ਪਾਨ ਨੂੰ ਨਾ ਸਿਰਫ਼ ਬਚਾਉਣਾ ਹੈ, ਬਲਕਿ ਉਨ੍ਹਾਂ ਨੂੰ ਖ਼ੁਸ਼ਹਾਲ ਵੀ ਕਰਨਾ ਹੈ ਤੇ ਰਾਸ਼ਟਰੀ ਮਾਣ ਬਣਾਉਣਾ ਹੈ। ਦੂਜਾ ਉਦੇਸ਼ ਸਾਰੇ ਵਿਵਾਦ ਖ਼ਤਮ ਕਰਨਾ ਹੈ। ਖਿੱਤੇ ਦੇ ਨੌਜਵਾਨਾਂ ਨੂੰ ਇਕ ਮੰਚ ਦੇਣਾ ਹੈ ਤਾਂ ਜੋ ਉਹ ਦੁਨੀਆ ਦੇ ਨੌਜਵਾਨਾਂ ਨਾਲ ਮੁਕਾਬਲਾ ਕਰ ਸਕਣ। ਉਨ੍ਹਾਂ ਕਿਹਾ ਕਿ ਸਾਡਾ ਤੀਜਾ ਟੀਚਾ ਇਸ ਖੇਤਰ ਦੇ ਸਾਰੇ ਅੱਠ ਸੂਬਿਆਂ ਨੂੰ ਦੇਸ਼ ਦੇ ਸਭ ਤੋਂ ਵਿਕਸਤ ਸੂਬਿਆਂ ਦੀ ਸੂਚੀ 'ਚ ਸਿਖਰ 'ਤੇ ਲੇ ਕੇ ਜਾਣਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦੇ ਤਾਜ਼ ਦਾ ਕਹਿਣਾ ਕਰਾਰ ਦਿੰਦੇ ਹੋਏ ਕਿਹਾ ਕਿ ਚੀਨ ਦੀ ਸਰਹੱਦ ਨਾਲ ਲੱਗਦੇ ਇਸ ਪੂਰਬ ਉੱਤਰ ਸੂਬੇ ਦੇ ਲੋਕ ਦੇਸ਼ ਭਗਤੀ ਨਾਲ ਲਬਰੇਜ਼ ਹਨ ਤੇ ਇਕ ਦੂਜੇ ਨੂੰ ਨਮਸਤੇ ਦੀ ਬਜਾਏ ਜੈ ਹਿੰਦ ਕਹਿ ਕੇ ਬੁਲਾਉਂਦੇ ਹਨ। ਪੂਰਬੀ ਸਿਆਂਗ ਜ਼ਿਲ੍ਹੇ ਦੇ ਪਾਸੀਘਾਟ 'ਚ ਇਕ ਰੈਲੀ 'ਚ ਉਨ੍ਹਾਂ ਕਿਹਾ ਕਿ ਜਦੋਂ ਵੀ ਅਸੀਂ ਅਰੁਣਾਚਲ ਪ੍ਰਦੇਸ਼ ਆਉਂਦੇ ਹਾਂ, ਅਸੀਂ ਊਰਜਾ ਤੇ ਦੇਸ਼ ਭਗਤੀ ਨਾਲ ਪਰਤਦੇ ਹਾਂ। ਅਰੁਣਾਚਲ ਪ੍ਰਦੇਸ਼ ਤੋਂ ਇਲਾਵਾ ਦੇਸ਼ 'ਚ ਅਜਿਹੀ ਕੋਈ ਥਾਂ ਨਹੀਂ ਜਿੱਥੇ ਲੋਕ ਨਮਸਤੇ ਦੀ ਬਜਾਏ ਜੈ ਹਿੰਦ ਕਹਿ ਕੇ ਸੰਬੋਧਨ ਕਰਦੇ ਹੋਣ। ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਪਹਿਲਾਂ ਕੇਂਦਰ 'ਚ ਲਗਾਤਾਰ ਕਾਂਗਰਸ ਦੀਆਂ ਸਰਕਾਰ ਰਹੀਆਂ ਪਰ ਉਨ੍ਹਾਂ ਨੇ ਸ਼ਾਂਤੀ ਭੰਗ ਹੋਣ ਦੇ ਡਰੋਂ ਭਾਰਤ-ਚੀਨ ਸਰਹੱਦ ਨਾਲ ਲੱਗੇ ਅਰੁਣਾਚਲ ਪ੍ਰਦੇਸ਼ ਦੇ ਪਿੰਡਾਂ 'ਚ ਸੜਕਾਂ ਬਣਾਉਣ ਤੋਂ ਪਰਹੇਜ਼ ਕੀਤਾ। ਰਿਜਿਜੂ ਨੇ ਕਿਹਾ ਕਿ ਕੇਂਦਰ 'ਚ ਐੱਨਡੀਏ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਹਾਲਤ ਬਦਲੇ। ਨਰਿੰਦਰ ਮੋਦੀ ਸਰਕਾਰ ਨੇ ਇਹ ਯਕੀਨੀ ਬਣਾਇਆ ਕਿ ਸਰਹੱਦ 'ਤੇ ਵਾਹਨ ਚੱਲਣ ਯੋਗ ਸੜਕਾਂ ਦਾ ਨਿਰਮਾਣ ਹੋਵੇ। ਉਨ੍ਹਾਂ ਕਿਹਾ ਕਿ ਪਿਛਲੇ ਰੱਖਿਆ ਮੰਤਰੀ ਏਕੇ ਐੈਂਟੋਨੀ ਨੇ ਸੰਸਦ 'ਚ ਖੁੱਲ੍ਹੇ ਤੌਰ 'ਤੇ ਮੰਨਿਆ ਕਿ ਆਜ਼ਾਦੀ ਤੋਂ ਬਾਅਦ ਸਰਕਾਰਾਂ ਚੀਨ ਦੀ ਸਰਹੱਦ 'ਤੇ ਸੜਕ ਨਿਰਮਾਣ ਤੋਂ ਬਚਣ ਦੀ ਨੀਤੀ 'ਤੇ ਇਸ ਡਰ ਨਾਲ ਅੜੀ ਰਹੀਆਂ ਕਿ ਚੀਨੀ ਫ਼ੌਜ ਤੇ ਲੋਕ ਭਾਰਤੀ ਖੇਤਰ 'ਚ ਆ ਜਾਣਗੇ ਤੇ ਸ਼ਾਂਤੀ ਭੰਗ ਕਰ ਦੇਣਗੇ।