MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੋਰਪ ਵੱਲੋ ਸਰਦਾਰ ਮਾਨ ਦੀ ਇਤਿਹਾਸਕ ਜਿੱਤ ਤੇ ਵਧਾਈਆਂ ਦਿਂਦਿਆ ਸੰਗਰੂਰ ਦੇ ਸੂਝਵਾਨ ਵੋਟਰਾਂ ਦਾ ਕੀਤਾ ਧੰਨਵਾਦ

ਪੈਰਿਸ 26 ਜੂਨ (ਦਲਜੀਤ ਸਿੰਘ ਬਾਬਕ), ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੋਰਪ ਦੇ ਕਨਵੀਨਰ ਜਥੇਦਾਰ ਚੈਨ ਸਿੰਘ ਖਾਲਸਾ ਅਤੇ ਪੂਰੇ ਯੋਰਪ ਦੀ ਟੀਮ ਨੇ ਸਾਂਝੇ ਪ੍ਰੈਸ ਬਿਆਨ ਰਾਹੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਲੋਕ ਸਭਾ ਹਲਕੇ ਤੋਂ ਹੋਈ ਇਤਿਹਾਸਕ ਜਿੱਤ ਤੇ ਖੁਸ਼ੀ ਪ੍ਰਗਟ ਕਰਦਿਆ ਸਰਦਾਰ ਮਾਨ ਨੂੰ ਵਧਾਈਆਂ ਦੇਂਦਿਆ ਕਿਹਾ ਕਿ ਇਹ ਜਿੱਤ ਪੰਜਾਬ ਅਤੇ ਪੰਥ ਦੇ ਭਲੇ ਵਾਸਤੇ ਅੰਤਰਾਸ਼ਟਰੀ ਪੱਧਰ ਤੇ ਹੱਕ ਸੱਚ, ਇਨਸਾਫ ਦੀ ਪਹਿਰੇਦਾਰੀ ਕਰਨ ਦਾ ਹੋਸਲਾ (ਸ਼ਾਬਾਸ਼) ਦੇਣ ਲਈ ਜਿੱਤ ਦਾ ਸਿਹਰਾ ਪੂਰੇ ਸੰਗਰੂਰ ਨਿਵਾਸੀਆਂ ਦੇ ਸਿਰ ਉਪਰ ਸਜਿਆ ਹੈ, ਕਿਉਕਿ ਪੂਰੇ ਸੰਸਾਰ ਵਿਚ ਬੈਠੇ ਪੰਜਾਬੀਆਂ ਖਾਸਕਰ ਸਿੱਖਾਂ ਦੀ ਨਿਖ੍ਹਾ ਸੰਗਰੂਰ ਵੱਲ ਟਿਕੀਆਂ ਹੋਈਆ ਸਨ।ਸੰਗਰੂਰ ਵਾਸੀਆਂ ਨੇ ਸਿੱਖ ਕੌਮ ਦੀ ਬੇਦਾਗ ਮਾਣਮੱਤੀ ਪੰਥਕ ਸ਼ਖਸ਼ੀਅਤ ਨੂੰ ਦਿਲ ਖੋਲ ਕੇ ਸਾਥ ਦੇਣ ਦਾ ਫੈਸਲਾ ਲਿਆ ਹੈ। ਜਥੇਦਾਰ ਜੀ ਨੇ ਕਿਹਾ ਕਿ, ਸੰਗਰੂਰ ਦੇ ਸੂਝਵਾਨ ਵੋਟਰਾਂ ਨੇ ਅਖੌਤੀ ਇਨਕਲਾਬੀ ਜੋੜੀ ਕੇਜਰੀਵਾਲ, ਭਗਵੰਤ ਮਾਨ ਦੀ ਮਕਾਰੀ ਤੇ ਹੰਕਾਰੀ ਸੋਚ ਨੂੰ ਫਰਵਰੀ ਮਹੀਨੇ ਭਾਰੀ ਬਹੁਮਤ ਨਾਲ ਜਿਤਾਉਣ ਤੋਂ ਤਿੰਨ ਮਹੀਨਿਆ ਬਾਅਦ ਇਨ੍ਹਾਂ ਦੀ ਧੋਖੇਬਾਜ਼ ਨੀਤੀ ਪਛਾਣ ਕੇ ਇਨ੍ਹਾਂ ਦੀ ਪੰਜਾਬ ਤੇ ਸਿੱਖ ਵਿਰੋਧੀ ਸੋਚ ਨੂੰ ਬੰਨ ਲਾਉਣ ਦਾ ਪੂਰੇ ਪੰਜਾਬ ਲਈ ਮੁੱਢ ਬੰਨਿਆ ਹੈ ਕਿਉਕਿ ਇਸ ਵਿਸ਼ਵਾਸ਼ਘਾਤੀ ਜੋੜੀ ਨੇ ਪੰਜਾਬ ਦੇ ਲੋਕਾਂ ਨਾਲ ਝੂਠ ਨੂੰ ਸੱਚ ਦਾ ਬੁਰਕਾ ਚਾੜਕੇ ਬੜਾ ਵੱਡਾ ਧੋਖਾ ਕਰਕੇ ਪੰਜਾਬ ਦੀ ਸਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੇ ਸੋ ਦਿਨਾਂ ਰਾਜ ਅੰਦਰ ਸੋ ਤੋਂ ਵੱਧ ਬੇਕਸੂਰ ਨਿਹੱਥੇ ਲੋਕਾਂ ਦਾ ਖੂਨ ਡੁੱਲ ਚੁੱਕਾ ਹੈ, ਇਸ ਤੋਂ ਇਲਾਵਾ ਨਸ਼ੇ ਦੇ ਸੁਦਾਗਰ ਸ਼ਰੇਆਮ ਨਸ਼ਾਂ ਵੇਚ ਕੇ ਨੌਜਵਾਨਾਂ ਦੇ ਸਿਵੇ ਵਾਲ ਕੇ ਮਾਪਿਆਂ ਦੇ ਵੈਣ ਪੁਆ ਰਹੇ ਹਨ, ਕਿਸਾਨਾਂ ਦੀਆਂ ਰੋਜ਼ ਖੁਦਕੁਸ਼ੀਆਂ ਹੋ ਰਹੀਆਂ ਹਨ ਤੇ ਮੁੱਖ ਮੰਤਰੀ ਭਗਵੰਤ ਮਾਨ ਮੀਡੀਏ ਰਾਹੀ ਝੂਠੀ ਸ਼ੋਹਰਤ ਖਾਤਰ ਇਸ਼ਿਤਹਾਰਬਾਜ਼ੀ ਕਰਕੇ ਅਤੇ ਹੈਲੀਕੈਪਟਰ ਤੇ ਚੜਕੇ ਕੇਜਰੀਵਾਲ ਨਾਲ ਹਿਮਾਚਲ ਦੀਆਂ ਪਹਾੜੀਆਂ ਉਪਰ ਸੈਰ ਕਰਕੇ ਪੰਜਾਬ ਦੇ ਖਜਾਨੇ ਚ ਲੋਕਾਂ ਇਕੱਠੇ ਕੀਤੇ ਕਰੌੜਾਂ ਰੁਪਏ ਉਜਾੜ ਕੇ ਐਸ਼ਪ੍ਰਸਤੀ ਕਰ ਰਿਹਾ ਹੈ ਅਤੇ ਦੂਜੇ ਪਾਸੇ ਪੰਜਾਬ ਦੇ ਲੋਕਾਂ ਨਾਲ ਹਮਦਰਦੀ ਜ਼ਾਹਰ ਕਰਕੇ ਮਗਰਮੱਛ ਵਾਲੇ ਹੰਝੂ ਵਹਾਉਣ ਦੇ ਡਰਾਮੇ ਕਰਦਾ ਹੈ। ਯੋਰਪੀਅਨ ਆਗੂਆਂ ਨੇ ਕਿਹਾ ਅਖੌਤੀ ਪੰਥਕ ਮਖੌਟਾ ਪਾਈ ਸੁਖਬੀਰ ਸਿੰਘ ਬਾਦਲ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਬਰਾਬਰ ਬੀਬਾ ਕਮਲਜੀਤ ਕੌਰ ਨੂੰ ਉਮੀਦਵਾਰ ਬਣਾ ਕੇ ਨਮੋਸ਼ੀ ਜਨਕ ਕਲੰਕ ਖੱਟਿਆ ਹੈ ਜਿਸ ਨੂੰ ਸੰਗਰੂਰ ਦੇ ਸੂਝਵਾਨ ਲੋਕਾਂ ਨੇ ਬਾਦਲਕਿਆਂ ਨੂੰ ਮੁੱਢੋ ਨਿਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਆਪਣੀ ਅਸਲ ਪੰਥਕ ਰਾਜਸੀ ਧਿਰ ਵਜੋਂ ਪਛਾਣ ਕੇ ਮੋਹਰ ਲਾ ਦਿੱਤੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਥਕ ਸਫਾਂ ਅੰਦਰ ਇਹ ਪੂਰਨ ਵਿਸ਼ਵਾਸ਼ ਹੈ ਕੇ ਕੌਮ ਦੀ ਵਾਗਡੋਰ ਇਕ ਕੁਰਬਾਨੀ ਵਾਲੇ  ਸੂਝਵਾਨ ਆਗੂ ਸ੍ਰ ਸਮਰਨਜੀਤ ਸਿੰਘ ਮਾਨ ਨੂੰ ਸੰਭਾਲੀ ਰੱਖੀਏ।