MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪ੍ਰਧਾਨ ਮੰਤਰੀ ਨੇ ਕਿਹਾ- ਚੰਦਰਬਾਬੂ ਨਾਇਡੂ ਨੇ ਆਪਣੇ ਸਹੁਰੇ ਦੀ ਪਿੱਠ 'ਤੇ ਵਾਰ ਕੀਤਾ ਹੈ, #GoBackModi ਦੇ ਪੋਸਟਰਾਂ 'ਤੇ ਵੀ ਵਿਅੰਗ ਕੱਸਿਆ

ਅਮਰਾਵਤੀ 10 ਫਰਵਰੀ 2019 (ਮਪ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁੰਟੂਰ ਰੈਲੀ ਦੌਰਾਨ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਦੇ ਆਂਧਰਾ ਦੌਰੇ ਦਾ ਵਿਰੋਧ ਕਰ ਰਹੀ ਤੇਲਗੂ ਦੇਸਮ ਪਾਰਟੀ 'ਤੇ ਹਮਲਾ ਕਰਦੇ ਹੋਏ ਉਨ੍ਹਾਂ ਨੂੰ #GoBackModi ਦੇ ਪੋਸਟਰਾਂ 'ਤੇ ਵੀ ਵਿਅੰਗ ਕੱਸਿਆ। ਪੀਐੱਮ ਨੇ ਕਿਹਾ ਕਿ ਮੈਂ ਟੀਡੀਪੀ ਦਾ ਧੰਨਵਾਦੀ ਹਾਂ ਕਿ ਉਹ ਦੁਬਾਰਾ ਮੈਨੂੰ ਦਿੱਲੀ ਜਾਣ ਲਈ ਕਹਿ ਰਹੇ ਹਨ। ਦੱਸ ਦਈਏ ਕਿ ਆਪਣੇ ਇਕ ਦਿਨ ਦੇ ਦੌਰੇ 'ਤੇ ਆਂਧਰਾ ਪ੍ਰਦੇਸ਼ ਯਾਤਰਾ ਦੌਰਾਨ ਮੋਦੀ ਨੇ ਸ਼੍ਰੀਕ੍ਰਿਸ਼ਨਪੱਟਨਮ 'ਚ ਭਾਰਤ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਤੱਟਵਰਤੀ ਟਰਮੀਨਲ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ 'ਤੇ 2,280 ਕਰੋੜ ਰੁਪਏ ਖ਼ਰਚ ਹੋਣਗੇ।ਮੈਂ ਇਹ ਗੁੰਟੂਰ ਤੋਂ ਇਕ ਤੋਂ ਇਕ ਵੱਡੇ ਝੂਠ ਅਭਿਆਨ 'ਤੇ ਵਿਰਾਮ ਲਗਾਉਣਾ ਚਾਹੁੰਦਾ ਹਾਂ। ਕੇਂਦਰ ਨੇ ਆਂਧਰਾ ਲਈ ਪਿਛਲੇ 55 ਮਹੀਨਿਆਂ 'ਚ ਕੋਈ ਘਾਟ ਨਹੀਂ ਛੱਡੀ ਪਰ ਘਾਟ ਸਿਰਫ਼ ਇੰਨੀ ਰਹੀ ਕਿ ਕੇਂਦਰ ਤੋਂ ਜੋ ਪੈਸਾ ਆਇਆ ਉਸ ਬਾਰੇ ਇੱਥੋਂ ਦੀ ਸਰਕਾਰ ਨੇ ਤੁਹਾਨੂੰ ਦੱਸਿਆ ਨਹੀਂ। ਇੱਥੇ ਖ਼ਰਚ ਨਹੀਂ ਕੀਤਾ।  ਐੱਨਟੀਆਰ ਦੀ ਵਿਰਾਸਤ ਸੰਭਾਲ ਰਹੇ ਨੇਤਾ ਆਪਣੀਆਂ ਕਮੀਆਂ ਲੁਕਾਉਣ ਲਈ ਦੂਸਰਿਆਂ 'ਤੇ ਦੋਸ਼ ਲਗਾਉਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਕਿਤੇ ਨਾ ਕਿਤੇ ਗੜਵੜ ਜ਼ਰੂਰ ਹੈ। ਜਦ ਕੋਈ ਮੁਖ ਮੰਤਰੀ ਸੱਚ ਦੇ ਬਜਾਏ ਝੂਠ ਬੋਲੇ ਤਾਂ ਮੰਨ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਤੋਂ ਜਨਤਾ ਦਾ ਵਿਸ਼ਵਾਸ਼ ਉੱਠ ਗਿਆ ਹੈ।
ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ wealth ਪੈਦਾ ਕਰਨ ਦਾ ਕੰਮ ਸਾਡੇ ਦੇਸ਼ ਦੀਆਂ ਧੀਆਂ-ਪੁੱਤਰਾਂ ਤੇ ਕਿਸਾਨ ਕਰ ਰਹੇ ਹਨ। ਅਸੀਂ ਸਾਰਿਆਂ ਦਾ ਧਿਆਨ ਰੱਖਦੇ ਹਾਂ ਸਿਰਫ਼ ਆਪਣੇ ਧੀਆਂ-ਪੁੱਤਰਾਂ ਦਾ ਨਹੀਂ।
 ਮੈਂ ਤੇਲਗੂ ਦੇਸ਼ਮ ਪਾਰਟੀ ਦਾ ਧੰਨਵਾਦੀ ਹਾਂ ਕਿ ਅੱਜ ਉਨ੍ਹਾਂ ਨੇ ਮੈਨੂੰ ਕਿਹਾ ਕਿ #GoBackModi ਯਾਨੀ ਦਿੱਲੀ 'ਚ ਜਾ ਕੇ ਫਿਰ ਤੋਂ ਬੈਠੋ। ਦੱਸ ਦਈਏ ਕਿ ਮੋਦੀ ਦੇ ਆਂਧਰ ਦੇ ਦੌਰੇ ਦੇ ਵਿਰੋਧ 'ਚ ਰਾਜ 'ਚ ਕੋਈ ਜਗ੍ਹਾ 'ਤੇ #GoBackModi ਦੇ ਪੋਸਟਰ ਲਗਾਏ ਗਏ ਸਨ। ਉੱਥੀ ਹੀ ਟੀਡੀਪੀ ਨੇ ਵੀ ਕਾਲਾ ਦਿਵਸ ਮਨਾਇਆ।
ਮੈਂ ਸੁਣਿਆ ਹੈ ਕਿ ਉਹ ਦਿੱਲੀ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਮੈਂ ਜ਼ੋਰ ਦੇ ਕਹਾਂਗਾ ਕਿ ਦਿੱਲੀ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਆਂਧਰ ਦੇ ਲੋਕਾਂ ਨੂੰ ਆਪਣੇ ਖ਼ਰਚ ਦਾ ਬਿਓਰਾ ਦੇਣਾ ਚਾਹੀਦਾ ਹੈ। ਮੈਨੂੰ ਗਾਲ੍ਹਾਂ ਕੱਢਣ ਤੋਂ ਪਹਿਲਾਂ ਤੁਸੀਂ ਆਂਧਰ ਪ੍ਰਦੇਸ਼ ਦੇ ਲੋਕਾਂ ਨੂੰ ਆਪਣੇ ਖ਼ਰਚ ਦਾ ਹਿਸਾਬ ਦੇ ਕੇ ਜ਼ਰੂਰ ਆਓ। ਉਹ ਡਰੇ ਹੋਏ ਹਨ, ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ। ਪਰੇਸ਼ਾਨੀ ਨਾਲ ਲੜ ਰਹੇ ਹਨ। ਇੱਥੋਂ ਦੇ ਮੁਖ ਮੰਤਰੀ ਨੂੰ ਤਕਲੀਫ਼ ਹੈ ਕਿ ਤੁਹਾਡਾ ਇਹ ਚੌਕੀਦਾਰ... ਮੇਰੀ ਸਰਕਾਰ ਉਨ੍ਹਾਂ ਤੋਂ ਹਿਸਾਬ ਮੰਗਦੀ ਹੈ। ਪਹਿਲਾਂ ਉਨ੍ਹਾਂ ਨੂੰ ਦਿੱਲੀ ਦੇ ਗਲਿਆਰਿਆਂ 'ਚ ਕਦੀ ਵੀ ਹਿਸਾਬ ਨਹੀਂ ਦੇਣਾ ਪੈਂਦਾ ਸੀ। ਹੁਣ ਮੋਦੀ ਪੁੱਛਦਾ ਹੈ ਕਿ ਆਂਧਰ ਦੇ ਵਿਕਾਸ ਲਈ ਜੋ ਪੈਸਾ ਦਿੱਤਾ ਗਿਆ। ਉਸ ਦੀ ਪਾਈ-ਪਾਈ ਦਾ ਹਿਸਾਬ ਦਿਉ।
ਨਾਇਡੂ ਆਪਣੇ ਬੇਟੇ ਨੂੰ ਰਾਜਨੀਤੀ 'ਚ ਸਥਾਪਿਤ ਕਰਨ 'ਚ ਲੱਗੇ ਹੋਏ ਹਨ। ਉਨ੍ਹਾਂ ਆਂਧਰਾ ਪ੍ਰਦੇਸ਼ ਦੇ Sonrise ਦਾ ਵਾਅਦਾ ਕੀਤਾ ਹੈ ਪਰ ਆਪਣੇ SON ਨੂੰ ਹੀ RISE ਕਰਨ 'ਚ ਮਸਰੂਫ਼ ਹਨ। ਨਾਇਡੂ ਨੂੰ ਨਿਸ਼ਨੇ 'ਤੇ ਲੈਂਦੇ ਹੋਏ ਪੀਐੱਮ ਮੋਦੀ ਨੇ ਕਿਹਾ, 'ਤੁਸੀਂ ਸੀਨੀਅਰ ਹੋ ਦਲ ਬਦਲਣ ਅਤੇ ਨਵੇਂ-ਨਵੇਂ ਦਲਾਂ ਨਾਲ ਜੁੜਨ 'ਚ। ਤੁਸੀਂ ਸੀਨੀਅਰ ਹੋ ਆਪਣੇ ਹੀ ਸੁਹਰੇ ਦੀ ਪਿੱਠ 'ਤੇ ਵਾਰ ਕਰਨ 'ਚ। ਤੁਸੀਂ ਸੀਨੀਅਰ ਹੋ ਅੱਜ ਜਿਸ ਨੂੰ ਗਾਲ੍ਹ ਕੱਢੋ, ਕੱਲ੍ਹ ਉਸੇ ਦੀ ਗੋਦ 'ਚ ਬੈਠਣ 'ਚ। ਤੁਸੀਂ ਸੀਨੀਅਰ ਹੋ ਇਕ ਦੇ ਮਗਰੋਂ ਚੋਣਾਂ ਹਾਰਨ 'ਚ ਅਤੇ ਮੈਂ ਤਾਂ ਉਸ 'ਚ ਸੀਨੀਅਰ ਹਾਂ ਹੀ ਨਹੀਂ। ਤੁਸੀਂ ਸੀਮਨੀਅਰ ਹੋ ਆਂਧਰਾ ਦੇ ਸੁਪਨਿਆਂ ਨੂੰ ਚੂਰ-ਚੂਰ ਕਰਨ 'ਚ।