MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪਹਿਲੀ ਰਾਉਂਡ ਗਲਾਸ ਅੰਤਰ ਡਿਵੈਲਪਮੈਂਟ ਕੇਂਦਰ ਹਾਕੀ ਲੀਗ-2022 :

ਆਰ.ਜੀ.ਐਸ. ਹਾਕੀ ਅਕੈਡਮੀ ਤੇਹੰਗ, ਧੰਨੋਵਾਲੀ, ਮਿੱਠਾਪੁਰ ਤੇ ਬੁਤਾਲਾ ਨੇ ਫੁੱਲ ਅੰਕ ਹਾਸਲ ਕੀਤੇ।ਜਲੰਧਰ, 3 ਅਕਤੂਬਰ  (ਮਪ) ਪਿਛਲੇ ਲੀਗ ਮੈਚ ਵਿੱਚ ਆਰ.ਜੀ.ਐਸ. ਹਾਕੀ ਅਕੈਡਮੀ, ਧੰਨੋਵਾਲੀ ਨੂੰ ਹੋਈ 3-0 ਦੀ ਕਰਾਰੀ ਹਾਰ ਤੋਂ ਬਾਅਦ, ਪਹਿਲੀ ਰਾਉਂਡ ਗਲਾਸ ਸਪੋਰਟਸ ਇੰਟਰ ਡਿਵੈਲਪਮੈਂਟ ਸੈਂਟਰ ਹਾਕੀ ਲੀਗ (16 ਸਾਲ ਤੋਂ ਘੱਟ ਉਮਰ ਵਰਗ) ਦੇ ਦੂਜੇ ਮੈਚ ਵਿਚ ਸ਼ਾਨਦਾਰ ਹਾਕੀ ਦਾ ਪ੍ਰਦਰਸ਼ਨ ਕਰਦੇ ਹੋਏ ਆਰ.ਜੀ.ਐਸ. ਯੂਥ ਸਪੋਰਟਸ ਕਲੱਬ, ਮਿੱਠਾਪੁਰ ਨੂੰ ਹਰਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ।

ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਇਸ ਲੀਗ ਦੇ ਪੂਲ-ਏ ਦੇ ਪਹਿਲੇ ਮੈਚ ਵਿੱਚ ਆਰ.ਜੀ.ਐਸ. ਹਾਕੀ ਅਕੈਡਮੀ, ਧੰਨੋਵਾਲੀ ਵੱਲੋਂ ਸ਼ੁਰੂ ਤੋਂ ਹੀ ਹਮਲਾਵਰ ਹਾਕੀ ਖੇਡਦੇ ਹੋਏ ਆਰ.ਜੀ.ਐਸ. ਯੂਥ ਸਪੋਰਟਸ ਕਲੱਬ, ਮਿੱਠਾਪੁਰ ਨੂੰ 5-2 ਨਾਲ ਹਰਾਕੇ 3 ਅੰਕ ਹਾਸਲ ਕੀਤੇ ਹਨ । ਅੱਧੇ ਸਮੇਂ ਤੱਕ ਜੇਤੂ ਟੀਮ 4-2 ਨਾਲ ਅੱਗੇ ਸੀ ਅਤੇ ਟੀਮ ਦੇ ਬੀਰੂ ਨੂੰ 'ਮੈਨ ਆਫ਼ ਦਾ ਮੈਚ' ਐਲਾਨਿਆ ਗਿਆ । ਪੂਲ-ਬੀ ਦੇ ਦੂਜੇ ਮੈਚ ਵਿੱਚ ਆਰ.ਜੀ.ਐਸ. ਏਕਨੂਰ ਹਾਕੀ ਅਕੈਡਮੀ ਤੇਹਾਂਗ ਨੇ ਆਰ.ਜੀ.ਐਸ. ਜੀਟੀਬੀ ਹਾਕੀ ਅਕੈਡਮੀ, ਬਾਬਾ ਬਕਾਲਾ ਨੂੰ ਇਕਤਰਫਾ ਮੈਚ ਵਿਚ 3-0 ਨਾਲ ਹਰਾਇਆ। ਜੇਤੂ ਟੀਮ ਹਾਫ਼ ਟਾਈਮ ਤੱਕ 1-0 ਨਾਲ ਅੱਗੇ ਸੀ ਅਤੇ ਟੀਮ ਦੇ ਹਰਸ਼ਦੀਪ ਸਿੰਘ ਨੂੰ ‘ਮੈਨ ਆਫ਼ ਦਾ ਮੈਚ’ ਐਲਾਨਿਆ ਗਿਆ। ਇਸੇ ਪੂਲ ਵਿੱਚ ਤੀਜੇ ਮੈਚ ਵਿੱਚ ਆਰ.ਜੀ.ਐਸ. ਗੁਰੂ ਤੇਗ ਬਹਾਦਰ ਹਾਕੀ ਅਕੈਡਮੀ, ਚਰਹੇੜੀ ਨੇ ਆਰ.ਜੀ.ਐਸ. ਗੋਬਿੰਦ ਸਪੋਰਟਸ ਹਾਕੀ ਅਕੈਡਮੀ, ਕੁੱਕੜ ਪਿੰਡ ਨੂੰ 4-1 ਨਾਲ ਹਰਾਇਆ ਅਤੇ ‘ਮੈਨ ਆਫ ਦਾ ਮੈਚ’ ਜੇਤੂ ਟੀਮ ਦਾ ਲਵਪ੍ਰੀਤ ਸਿੰਘ ਰਿਹਾ । ਪੂਲ-ਬੀ ਦੇ ਆਖਰੀ ਮੈਚ ਵਿੱਚ ਆਰ.ਜੀ.ਐਸ. ਬਾਬਾ ਪੱਲਾ ਸਪੋਰਟਸ ਕਲੱਬ ਹਾਕੀ ਅਕੈਡਮੀ, ਬੁਤਾਲਾ ਨੇ ਆਰ.ਜੀ.ਐਸ. ਹਾਕੀ ਅਕੈਡਮੀ, ਰੂਪਨਗਰ ਨੂੰ 7-0 ਨਾਲ ਹਰਾਇਆ। ਨਿੰਬ ਬ੍ਰੇਕ 'ਤੇ ਜੇਤੂ ਟੀਮ 5-0 ਨਾਲ ਅੱਗੇ ਸੀ। ਜੇਤੂ ਟੀਮ ਦੇ ਸੁਖਪ੍ਰੀਤ ਸਿੰਘ ਨੂੰ 'ਮੈਨ ਆਫ ਦਾ ਮੈਚ' ਐਲਾਨਿਆ ਗਿਆ ।