MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਖਿਚਾਅ ਘੱਟ ਕਰਨ ਲਈ ਤੁਰੰਤ ਕਦਮ ਚੁੱਕਣ ਭਾਰਤ-ਪਾਕਿ - ਐਨਟੋਨੀਓ ਗੁਟਾਰੇਸ

ਸੰਯੁਕਤ ਰਾਸ਼ਟਰ 20 ਫਰਵਰੀ (ਮਪ) ਯੂ.ਐੱਨ. ਦੇ ਸਕੱਤਰ ਜਨਰਲ ਐਨਟੋਨੀਓ ਗੁਟਾਰੇਸ ਨੇ ਭਾਰਤ ਅਤੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਵਾਮਾ 'ਚ 40 ਜਵਾਨਾਂ ਦੇ ਸ਼ਹੀਦ ਹੋਣ ਪਿਛੋਂ ਦੋਹਾਂ ਦੇਸ਼ਾਂ ਦਰਮਿਆਨ ਪੈਦਾ ਹੋਏ ਖਿਚਾਅ ਨੂੰ ਘੱਟ ਕਰਨ ਲਈ ਤੁਰੰਤ ਕਦਮ ਚੁੱਕੇ। ਗੁਟਾਰੇਸ ਦੇ ਇਕ ਬੁਲਾਰੇ ਨੇ ਇਥੇ ਕਿਹਾ ਕਿ ਗੁਟਾਰੇਸ ਨੇ ਦੋਹਾਂ ਧਿਰਾਂ ਨੂੰ ਸੰਜਮ ਵਰਤਣ ਅਤੇ ਖਿਚਾਅ ਘੱਟ ਕਰਨ ਲਈ ਅਸਰਦਾਰ ਕਦਮ ਚੁੱਕਣ ਲਈ ਕਿਹਾ ਹੈ। ਜੇ ਦੋਵੇਂ ਧਿਰਾਂ ਰਾਜ਼ੀ ਹੁੰਦੀਆਂ ਹਨ ਤਾਂ ਯੂ. ਐੱਨ. ਵਿਚੋਲੇ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ।  ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਬੁਲਾਰੇ ਸਟਿਫਨ ਦੁਜਾਰਿਕ ਨੇ ਇਥੇ ਮੰਗਲਵਾਰ ਨੂੰ ਕਿਹਾ ਕਿ ਜਨਰਲ ਸਕੱਤਰ ਨੇ ਦੋਵਾਂ ਪੱਖਾਂ ਨੂੰ ਜ਼ਿਆਦਾ ਸੰਜਮ ਵਰਤਣ ਤੇ ਤਣਾਅ ਘੱਟ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਲੋੜ 'ਤੇ ਬਲ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਪਹਿਲਾਂ ਤੋਂ ਹੀ ਤਣਾਅਪੂਰਨ ਸਬੰਧ ਪਿਛਲੇ ਹਫਤੇ ਪੁਲਵਾਮਾ ਹਮਲੇ ਤੋਂ ਬਾਅਦ ਹੋਰ ਤਣਾਅਪੂਰਨ ਹੋ ਗਏ।