MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਨਿਊ ਇੰਡੀਆ ‘ਚ 44 ਜਵਾਨਾਂ ਨੂੰ ਸ਼ਹੀਦ ਦਾ ਦਰਜ਼ਾ ਨਹੀਂ, ਅੰਬਾਨੀ ਨੂੰ 30 ਹਜਾਰ ਕਰੋੜ - ਰਾਹੁਲ ਗਾਂਧੀ

ਨਵੀਂ ਦਿੱਲੀ 21 ਫਰਵਰੀ  (ਮਪ)  ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੁਲਵਾਮਾ ਅਤਿਵਾਦੀ ਹਮਲੇ ਨੂੰ ਲੈ ਕੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉੱਤੇ ਨਿਸ਼ਾਨਾ ਸਾਧਿਆ ਅਤੇ ਦਾਅਵਾ ਕੀਤਾ ਕਿ ਮੋਦੀ ਦੇ ‘ਨਿਊ ਇੰਡੀਆ’ ਵਿਚ ਪੁਲਵਾਮਾ ਅਤਿਵਾਦੀ ਹਮਲੇ ਵਿਚ ਸ਼ਹਾਦਤ ਦੇਣ ਵਾਲੇ ਸੀਆਰਪੀਐਫ  ਦੇ 44 ਜਵਾਨਾਂ ਨੂੰ ‘ਸ਼ਹੀਦ’ ਦਾ ਦਰਜਾ ਨਹੀਂ ਮਿਲਦਾ,  ਪਰ ਉਦਯੋਗਪਤੀ ਅਨਿਲ ਅੰਬਾਨੀ ਨੂੰ ਰਾਫੇਲ ਸੌਦੇ ‘ਚ 30 ਹਜਾਰ ਕਰੋੜ ਰੁਪਏ ਦਾ ਤੋਹਫੇ ਦੇ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਸੁਪਰੀਮ ਕੋਰਟ ਵੱਲੋਂ ਇਕ ਮਾਮਲੇ ਵਿਚ ਅੰਬਾਨੀ ਨੂੰ ਦੋਸ਼ੀ ਦੱਸਣ ਦਾ ਵੀ ਹਵਾਲਿਆ ਦਿੱਤਾ। ਗਾਂਧੀ ਨੇ ਟਵੀਟ ਕਰ ਕਿਹਾ,  ‘‘ਬਹਾਦਰ ਜਵਾਨ ਸ਼ਹੀਦ ਹੁੰਦੇ ਹਨ। ਉਨ੍ਹਾਂ ਦੇ ਪਰਵਾਰ ਸੰਘਰਸ਼ ਕਰਦੇ ਹਨ। 44 ਜਵਾਨ ਆਪਣੀ ਜਿੰਦਗੀ ਗਵਾਉਂਦੇ ਹਨ ਪਰ ਉਨ੍ਹਾਂ ਨੂੰ ‘ਸ਼ਹੀਦ’ ਦਾ ਦਰਜਾ ਨਹੀਂ ਮਿਲਦਾ। ਇਸ ਅੰਬਾਨੀ ਨੇ ਕਦੇ ਕੁਝ ਨਹੀਂ ਦਿੱਤਾ,  ਸਿਰਫ ਲਿਆ ਹੀ ਹੈ। ਉਸ ਨੂੰ 30, 000 ਕਰੋੜ ਰੁਪਏ ਤੋਹਫੇ ਵਿਚ ਮਿਲਦੇ ਹਨ। ਮੋਦੀ ਦੇ ਨਿਊ ਇੰਡੀਆ ਵਿਚ ਤੁਹਾਡਾ ਸਵਾਗਤ ਹੈ। ਦਰਅਸਲ,  ਰਾਹੁਲ ਗਾਂਧੀ ਰਾਫੇਲ ਮਾਮਲੇ ਨੂੰ ਲੈ ਕੇ ਸਰਕਾਰ ਅਤੇ ਅਨਿਲ ਅੰਬਾਨੀ ਉੱਤੇ ਨਿਸ਼ਾਨਾ ਸਾਧਦੇ ਰਹੇ ਹਨ, ਪਰ ਸਰਕਾਰ ਅਤੇ ਅੰਬਾਨੀ  ਦੇ ਸਮੂਹ ਨੇ ਉਨ੍ਹਾਂ ਦੇ ਦੋਸ਼ਾਂ ਨੂੰ ਪਹਿਲਾਂ ਹੀ ਖਾਰਿਜ਼ ਕਰ ਦਿੱਤਾ ਹੈ। ਗਾਂਧੀ ਨੇ ਇਕ ਖਬਰ ਵੀ ਸ਼ੇਅਰ ਕੀਤੀ ਹੈ। ਜਿਸਦੇ ਮੁਤਾਬਕ ਉੱਚ ਅਦਾਲਤ ਨੇ ਰਿਲਾਇੰਸ ਕਮਿਊਨੀਕੇਸ਼ਨ ਦੇ ਪ੍ਰਧਾਨ ਅਨਿਲ ਅੰਬਾਨੀ ਨੂੰ ਜਾਣ-ਬੂਝ ਕੇ ਉਸਦੇ ਹੁਕਮ ਦੀ ਉਲੰਘਣਾ ਕਰਨ ਅਤੇ ਟੈਲੀਕਾਮ ਸਮੱਗਰੀ ਬਣਾਉਣ ਵਾਲੀ ਕੰਪਨੀ ਐਰਿਕਸਨ ਨੂੰ 550 ਕਰੋੜ ਰੁਪਏ ਬਕਾਏ ਦਾ ਭੁਗਤਾਨ ਨਾ ਕਰਨ ‘ਤੇ ਬੁੱਧਵਾਰ ਨੂੰ ਅਦਾਲਤ ‘ਚ ਦੋਸ਼ੀ ਕਰਾਰ ਦਿੱਤਾ।