MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਚੀਨ ਦੇ ਬੈਲਟ ਫੋਰਮ ਤੋਂ ਦੂਰੀ ਬਣਾ ਕੇ ਰੱਖੇਗਾ ਭਾਰਤ, 150 ਦੇਸ਼ ਲੈਣਗੇ ਹਿੱਸਾ

ਬੀਜਿੰਗ 25 ਅਪ੍ਰੈਲ (ਮਪ) ਚੀਨ 'ਚ 3 ਦਿਨਾਂ ਤਕ ਚੱਲਣ ਵਾਲੇ ਬੈਲਟ ਐਂਡ ਰੋਡ ਫੋਰਮ ਦੀ ਸ਼ੁਰੂਆਤ ਵੀਰਵਾਰ ਨੂੰ ਹੋ ਗਈ ਹੈ। ਇਸ ਦੇ ਰਾਹੀਂ ਉਹ ਆਪਣੀ ਰਾਜਨੀਤਕ ਤਾਕਤ ਨੂੰ ਵਧਾ ਰਿਹਾ ਹੈ ਅਤੇ ਕੌਮਾਂਤਰੀ ਬਾਜ਼ਾਰ ਦੇ ਤੌਰ 'ਤੇ ਖੁਦ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬੈਲਟ ਐਂਡ ਰੋਡ ਫੋਰਮ ਇਨੀਸ਼ੀਏਟਿਵ (ਬੀ. ਆਰ. ਆਈ.) ਦੇ ਪਿੱਛੇ ਦੁਨੀਆਭਰ 'ਚ ਢਾਂਚਾਗਤ ਯੋਜਨਾਵਾਂ ਦਾ ਨਿਰਮਾਣ ਕਰਨ ਦਾ ਟੀਚਾ ਹੈ। ਭਾਰਤ ਇਕੱਲਾ ਅਜਿਹਾ ਮਹੱਤਵਪੂਰਣ ਦੇਸ਼ ਹੈ ਜੋ ਇਸ ਪ੍ਰੋਗਰਾਮ 'ਚ ਹਿੱਸਾ ਨਹੀਂ ਲੈ ਰਿਹਾ ਹੈ। ਇਸ 'ਚ 150 ਦੇਸ਼ਾਂ ਦੇ ਅਧਿਕਾਰੀ ਅਤੇ ਨੇਤਾ ਸ਼ਾਮਲ ਹੋਣਗੇ। ਭਾਰਤ ਨੇ ਫੈਸਲਾ ਲਿਆ ਹੈ ਕਿ ਉਹ ਇਸ ਆਰਥਿਕ ਮੌਕੇ ਦਾ ਲਾਭ ਨਹੀਂ ਚੁੱਕੇਗਾ ਕਿਉਂਕਿ ਬੀ. ਆਰ. ਆਈ. ਨੇ ਭਾਰਤ ਦੀ ਅਖੰਡਤਾ ਨੂੰ ਠੇਸ ਪਹੁੰਚਾਈ ਹੈ। ਇਸ ਦੀ ਵਜ੍ਹਾ ਹੈ ਬੀ. ਆਰ. ਆਈ. ਦੇ ਇਕ ਹਿੱਸੇ ਦਾ ਪਾਕਿਸਤਾਨ ਮਕਬੂਜਾ ਕਸ਼ਮੀਰ ਤੋਂ ਹੋ ਕੇ ਲੰਘਣਾ। ਭਾਰਤ ਨੇ ਬੀ. ਆਰ. ਆਈ. ਪ੍ਰੋਗਰਾਮ ਦੇ ਹੋਰ ਪਹਿਲੂਆਂ 'ਤੇ ਵੀ ਇਤਰਾਜ਼ ਜਤਾਇਆ ਹੈ। ਉਸ ਦਾ ਕਹਿਣਾ ਹੈ ਕਿ ਇਸ ਦਾ ਅਸਪੱਸ਼ਟ ਉਦੇਸ਼ ਵਿਕਾਸਸ਼ੀਲ ਦੇਸ਼ਾਂ ਦੀਆਂ ਯੋਜਨਾਵਾਂ ਲਈ ਉਧਾਰ ਦੇ ਕੇ ਉਨ੍ਹਾਂ 'ਤੇ ਪਏ ਕਰਜ਼ ਦੇ ਬੋਝ ਨੂੰ ਵਧਾਉਣਾ ਹੈ। ਭਾਰਤ ਦੇ ਰਵੱਈਏ ਦੀ ਪੁਸ਼ਟੀ ਮਲੇਸ਼ੀਆ, ਸ਼੍ਰੀਲੰਕਾ, ਮਿਆਂਮਾਰ ਅਤੇ ਸਿਏਰਾ ਲਿਓਨ ਵਰਗੇ ਦੇਸ਼ਾਂ ਨੇ ਲਈ ਹੈ। ਉਨ੍ਹਾਂ ਨੇ ਜਾਂ ਤਾਂ ਚੀਨੀ ਕੰਪਨੀਆਂ ਨਾਲ ਆਪਣੇ ਕੰਟਰੈਕਟ ਨੂੰ ਰੱਦ ਕਰ ਲਿਆ ਹੈ ਜਾਂ ਫਿਰ ਨਵੇਂ ਸਿਰੇ ਤੋਂ ਗੱਲ ਬਾਤ ਕਰ ਰਹੇ ਹਨ। ਰਿਕਨੇਕਟਿੰਗ ਏਸ਼ੀਆ ਪ੍ਰੋਜੈਕਟ ਐਟ ਦਿ ਸੈਂਟਰ ਫਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਇਨ ਵਾਸ਼ਿੰਗਟਨ ਦੇ ਨਿਰਦੇਸ਼ਕ ਜੋਨਾਥਨ ਹਿਲੀਮੈਨ ਨੇ ਕਿਹਾ, ਬਹੁਤ ਸਾਰੇ ਫੋਰਮ ਬੈਲਟ ਐਂਡ ਰੋਡ ਬ੍ਰਾਂਡ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਪਿਛਲੇ ਦੋ ਸਾਲਾਂ 'ਚ ਧੁੰਦਲਾ ਹੋ ਗਿਆ ਹੈ। ਅਮਰੀਕਾ ਨੇ ਕਈ ਵਾਰ ਬੀ. ਆਰ. ਆਈ. 'ਤੇ ਇਤਰਾਜ਼ ਜਤਾਇਆ ਹੈ ਅਤੇ ਪ੍ਰੋਗਰਾਮ 'ਚ ਇਕ ਹੇਠਲੇ ਪੱਧਰ ਦੇ ਵਫਦ ਨੂੰ ਭੇਜਣ ਦਾ ਫੈਸਲਾ ਲਿਆ ਹੈ। ਚੀਨ ਇਸ ਪ੍ਰੋਗਰਾਮ ਦਾ ਇਸਤੇਮਾਲ ਅਮਰੀਕਾ ਨੂੰ ਆਪਣੀ ਸ਼ਕਤੀ ਦਿਖਾਉਣ ਅਤੇ ਹੋਰ ਦੇਸ਼ਾਂ ਨੂੰ ਆਕਰਸ਼ਿਤ ਕਰਨ ਦੀ ਆਪਣੀ ਸਮਰੱਥਾ ਦਿਖਾਉਣ ਲਈ ਕਰੇਗਾ। ਇੰਸਟੀਚਿਊਟ ਆਫ ਚੀਨ-ਅਮਰੀਕਾ ਸਟੱਡੀਜ਼ ਇਨ ਵਾਸ਼ਿੰਗਟਨ ਦੇ ਸੀਨੀਅਰ ਫੈਲੋ ਸੌਰਭ ਗੁਪਤਾ ਨੇ ਕਿਹਾ,''ਇਹ ਤਾਕਤ ਦਾ ਰਾਜਨੀਤਕ ਪ੍ਰਦਰਸ਼ਨ ਹੈ। ਇਸ ਦੇ ਜ਼ਰੀਏ ਚੀਨ ਖੁਦ ਨੂੰ ਗਲੋਬਲ ਵਿਕਾਸ ਪ੍ਰਣਾਲੀ ਦੇ ਤੌਰ 'ਤੇ ਸਥਾਪਤ ਕਰਨਾ ਚਾਹੁੰਦਾ ਹੈ।