MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਬੱਚੀ ਨਾਲ ਜਬਰ ਜਨਾਹ ਖਿਲਾਫ਼ ਲਗਾਤਾਰ ਤੀਜੇ ਦਿਨ ਵੀ ਵਾਦੀ 'ਚ ਹਿੰਸਕ ਝੜਪਾਂ, ਅੱਠ ਜ਼ਖਮੀ

ਸ੍ਰੀਨਗਰ 14 ਮਈ (ਮਪ) ਬਾਂਦੀਪੋਰਾ 'ਚ ਤਿੰਨ ਸਾਲਾ ਬੱਚੀ ਨਾਲ ਜਬਰ ਜਨਾਹ ਦੇ ਖਿਲਾਫ਼ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਸ੍ਰੀਨਗਰ ਸਮੇਤ ਵਾਦੀ ਦੇ ਵੱਖ ਵੱਖ ਹਿੱਸਿਆਂ 'ਚ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹਿੰਸਕ ਝੜਪਾਂ ਹੋਈਆਂ। ਹਿੰਸਕ ਝੜਪਾਂ 'ਚ ਦੋ ਸੁਰੱਖਿਆ ਮੁਲਾਜ਼ਮਾਂ ਤੇ ਤਿੰਨ ਵਿਦਿਆਰਥੀਆਂ ਸਮੇਤ ਅੱਠ ਲੋਕ ਜ਼ਖਮੀ ਹੋ ਗਏ। ਇਸ ਦੌਰਾਨ ਪ੍ਰਸ਼ਾਸਨ ਨੇ ਬਾਂਦੀਪੋਰਾ ਦੇ ਸੁੰਬਲ ਤੋਂ ਇਲਾਵਾ ਸ੍ਰੀਨਗਰ ਦੇ ਜਡੀਬਲ, ਹਸਨਾਬਾਦ, ਆਲਮਗਰੀ ਬਾਜ਼ਾਰ ਤੇ ਉਸ ਨਾਲ ਲੱਗੇ ਇਲਾਕਿਆਂ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ ਤੇ ਕਿਸੇ ਵੀ ਮਾੜੀ ਘਟਨਾ ਤੋਂ ਬਚਣ ਲਈ ਮਨਾਹੀ ਦੇ ਹੁਕਮ ਦਾ ਸਹਾਰਾ ਲਿਆ। ਬੇਮਿਨਾ ਡਿਗਰੀ ਕਾਲਜ ਤੇ ਅਮਰ ਸਿੰਘ ਕਾਲਜ 'ਚ ਵਿਦਿਆਰਥੀਆਂ ਨੇ ਕਲਾਸਾਂ ਦਾ ਬਾਈਕਾਟ ਕਰ ਕੇ ਬਾਂਦੀਪੋਰਾ ਦੀ ਘਟਨਾ ਦੇ ਖਿਲਾਫ਼ ਜਲੂਸ ਕੱਢੇ। ਪੁਲਿਸ ਨੇ ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਉਹ ਹਿੰਸਾ 'ਤੇ ਉਤਰ ਆਏ। ਹਿੰਸਾ 'ਤੇ ਉਤਾਰੂ ਵਿਦਿਆਰਥੀਆਂ ਨੇ ਨਾਗਰਿਕ ਵਾਹਨਾਂ ਤੇ ਆਸਪਾਸ ਖੁੱਲ੍ਹੀ ਦੁਕਾਨਾਂ 'ਤੇ ਪਥਰਾਅ ਸ਼ੁਰੂ ਕਰ ਦਿੱਤਾ। ਸਥਿਤੀ ਬੇਕਾਬੂ ਹੰਦੇ ਦੇਖ ਸੁਰੱਖਿਆ ਦਸਤਿਆਂ ਨੇ ਵੀ ਲਾਠੀਆਂ ਅਤੇ ਅੱਥਰੂਗੈਸ ਦਾ ਸਹਾਰਾ ਲਿਆ। ਨਾਅਰੇਬਾਜ਼ੀ ਕਰ ਰਹੇ ਵਿਦਿਆਰਥੀਆਂ ਨੇ ਬਲਾਤਕਾਰੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ। ਵਿਦਿਆਰਥੀਆਂ ਨੇ ਇਸ ਮਾਮਲੇ ਨੂੰ ਮਾਨਵਤਾ ਦੇ ਆਧਾਰ 'ਤੇ ਲੈਣ 'ਤੇ ਜ਼ੋਰ ਦਿੰਦੇ ਹੋਏ ਇਸ ਨੂੰ ਸ਼ਿਆ-ਸੁੰਨੀ ਦਾ ਰੰਗ ਨਾ ਦੇਣ ਦੇ ਅਪੀਲ ਕੀਤੀ।
ਮੁਲਜ਼ਮ ਦੇ ਪਿਤਾ ਨੇ ਮੰਗਲਵਾਰ ਨੂੰ ਲੋਕਾਂ ਨੂੰ ਕਿਹਾ ਕਿ ਜੇਕਰ ਮੇਰਾ ਬੇਟਾ ਬਲਾਤਕਾਰੀ ਹੈ ਤਾਂ ਉਸ ਨੂੰ ਫਾਂਸੀ 'ਤੇ ਲਟਕਾ ਦਿਓ, ਪਰ ਕੋਈ ਸਾਡੀ ਵੀ ਗੱਲ ਸੁਣੇ, ਸਾਡਾ ਪੱਖ ਵੀ ਜਾਣੇ। ਜਾਂਚ ਪੂਰੀ ਹੋਣ ਦਾ ਇੰਤਜ਼ਾਰ ਤਾਂ ਕਰੋ। ਮੈਨੂੰ ਖੁਦ ਮੈਡੀਕਲ ਜਾਂਚ ਰਿਪੋਰਟ ਦਾ ਇੰਤਜ਼ਾਰ ਹੈ। ਮੁਲਜ਼ਮ ਦੇ ਪਿਤਾ ਅਬਦੁੱਲ ਰਹਿਮਾਨ ਮੀਰ ਨੇ ਮੰਗਲਵਾਰ ਨੂੰ ਕਿਹਾ ਕਿ ਜਬਰ ਜਨਾਹ ਵਰਗੀ ਘਟਨਾ ਨੂੰ ਕੋਈ ਸਹੀ ਨਹੀਂ ਠਹਿਰਾ ਸਕਦਾ। ਜੇਕਰ ਮੇਰੇ ਬੇਟੇ ਨੇ ਇਹ ਕੰਮ ਕੀਤਾ ਹੈ ਤਾਂ ਉਸਨੂੰ ਫਾਂਸੀ 'ਤੇ ਲਟਕਾ ਦਿੱਤਾ ਜਾਵੇ। ਮੈਨੂੰ ਨਹੀਂ ਪਤਾ ਕਿ ਲੋਕ ਕਿਉਂ ਇਸ ਮਾਮਲੇ ਨੂੰ ਸ਼ਿਆ-ਸੁੰਨੀ ਦਾ ਰੰਗ ਦੇ ਰਹੇ ਹਨ। ਜਿਸ ਪ੍ਰਿੰਸੀਪਲ ਨੇ ਮੇਰੇ ਬੇਟੇ ਦਾ ਸਰਟੀਫਿਕੇਟ ਜਾਰੀ ਕੀਤਾ ਹੈ, ਉਹ ਖ਼ੁਦ ਵੀ ਸ਼ਿਆ ਹੈ। ਉਸਨੇ ਜਿਹੜਾ ਸਰਟੀਫਿਕੇਟ ਦਿੱਤਾ ਹੈ, ਉਹ ਕਥਿਤ ਤੌਰ 'ਤੇ ਪੁਲਿਸ ਨੇ ਹੀ ਉਸ ਤੋਂ ਮੰਗਿਆ ਸੀ।