MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਮੋਦੀ ਦੇ ਮੰਤਰੀ ਐਮਜੇ ਅਕਬਰ ਉੱਤੇ ਹੁਣ 6 ਮਹਿਲਾ ਪੱਤਰਕਾਰਾਂ  ਨੇ ਲਗਾਇਆ ‘ਜਿਨਸੀ ਸ਼ੋਸ਼ਣ’ ਅਤੇ ਅਣ-ਉਚਿਤ ਸੁਭਾਅ ਦਾ ਸਨਸਨੀਖੇਜ ਇਲਜ਼ਾਮ

ਨਵੀਂ ਦਿੱਲੀ, 10 ਅਕਤੂਬਰ (ਮਪ) ਦੇਸ਼ ਦੇ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ 'ਤੇ 6 ਮਹਿਲਾ ਪੱਤਰਕਾਰਾਂ ਨੇ ਜਿਨਸੀ ਸ਼ੋਸ਼ਣ ਅਤੇ ਖ਼ਰਾਬ ਰਵੱਈਏ ਦੇ ਦੋਸ਼ ਲਗਾਏ ਹਨ। ਦੋਸ਼ ਵਿਚ ਕਿਹਾ ਗਿਆ ਹੈ ਇਹ ਕੰਮ ਉਨਾ ਉਸ ਵੇਲੇ ਕੀਤਾ ਜਦੋਂ ਉਹ ਅਖ਼ਬਾਰ ਦੇ ਸੰਪਾਦਕ ਦੇ ਤੌਰ ਤੇ ਕੰਮ ਕਰਦੇ ਸਨ। ਐਮਜੇ ਅਕਬਰ ਇਸ ਵੇਲੇ ਨਾਈਜ਼ੀਰਿਆ ਦੇ ਦੌਰੇ ਤੇ ਹਨ। ਇਸ ਮਾਮਲੇ ਨਾਲ ਸਬੰਧਤ ਸਵਾਲਾਂ ਤੇ ਉਨਾਂ ਨੇ ਈਮੇਲ, ਫੋਨ ਕਾਲ ਅਤੇ ਵਾਟਸਐਪ ਤੇ ਕਿਸੀ ਤਰਾਂ ਦਾ ਜਵਾਬ ਨਹੀਂ ਦਿਤਾ। ਪਿਛਲੇ ਹਫਤੇ ਸੋਸ਼ਲ ਮੀਡੀਆ ਤੇ ਸ਼ੁਰੂ ਹੋਈ ਮੀ ਟੂ ਮੁਹਿੰਮ ਦੇ ਅਧੀਨ ਮੀਡੀਆ, ਫਿਲਮ ਅਤੇ ਮਨੋਰੰਜਨ ਦੀ ਦੁਨੀਆਂ ਦੇ ਨਾਵਾਂ ਤੋਂ ਬਾਅਦ ਉਹ ਪਹਿਲੇ ਰਾਜਨੀਤਕ ਸ਼ਖਸ ਹਨ ਜਿਨਾਂ ਤੇ ਇਹ ਦੋਸ਼ ਲਗਾ ਹੈ। ਪ੍ਰਿਆ ਰਮਾਣੀ ਜੋ ਪਹਿਲਾਂ ਇੰਡੀਆ ਟੂਡੇ, ਇੰਡੀਅਨ ਐਕਸਪ੍ਰੈਸ ਅਤੇ ਮਿੰਟ ਵਿਚ ਕੰਮ ਕਰ ਚੁੱਕੀ ਹੈ , ਨੇ ਸੱਭ ਤੋਂ ਪਹਿਲਾਂ ਐਮਜੇ ਅਕਬਰ ਤੇ ਹੋਟਲ ਦੇ ਕਮਰੇ ਵਿਚ ਬੁਲਾਉਣ ਦਾ ਦੋਸ਼ ਲਗਾਇਆ ਹੈ। ਉਨਾਂ ਅਕਤਬੂਰ 2017 ਵਿਚ ਅਪਣੇ ਇਕ ਲੇਖ ਦੌਰਾਨ ਇਸ ਅਨੁਭਵ ਨੂੰ ਸਾਂਝਾ ਕੀਤਾ ਸੀ। ਉਨਾਂ ਲਿਖਿਆ ਕਿ ਉਨਾਂ ਦੀ ਉਮਰ ਉਸ ਵੇਲੇ 23 ਸਾਲ ਦੀ ਸੀ ਅਤੇ ਐਮਜੇਅਕਬਰ ਦੀ 43। ਸੰਪਾਦਕ ਨੇ ਉਨਾਂ ਨੂੰ ਨੌਕਰੀ ਦੀ ਇੰਟਰਵਿਊ ਲਈ ਮੁੰਬਈ ਦੇ ਇਕ ਹੋਟਲ ਵਿਚ ਬੁਲਾਇਆ।
ਰਮਾਣੀ ਨੇ ਦਸਿਆ ਕਿ ਜਦੋਂ ਮੈਂ ਪਹੁੰਚੀ ਤਾਂ ਮੈਨੂੰ ਇੰਟਰਵਿਊ ਘੱਟ ਅਤੇ ਡੇਟ ਜਿਆਦਾ ਲੱਗਾ। ਮੈਨੂੰ ਡ੍ਰਿੰਕ ਆਫਰ ਕੀਤਾ ਗਿਆ। ਹਿੰਦੀ ਫਿਲਮਾਂ ਦੇ ਗਾਣੇ ਗਵਾਏ ਗਏ ਤੇ ਬਿਸਤਰ ਤੇ ਬੈਠਣ ਨੂੰ ਕਿਹਾ ਗਿਆ। ਰਮਾਣੀ ਨੇ ਸੋਮਵਾਰ ਨੇ ਉਸ ਲੇਖ ਦੇ ਲਿੰਕ ਨੂੰ ਟਵੀਟ ਕਰ ਕੇ ਕਿਹਾ ਕਿ ਮੇਰਾ ਇਹ ਅਨੁਭਵ ਐਮਜੇ ਅਕਬਰ ਦੇ ਨਾਲ ਰਿਹਾ। ਪਹਿਲਾਂ ਮੈਂ ਉਨਾਂ ਦਾ ਨਾਮ ਨਹੀਂ ਲਿਆ। ਕਿਉਂਕਿ ਮੈਂ ਕੁਝ ਕਹਿਣਾ ਨਹੀਂ ਸੀ ਚਾਹੁੰਦੀ। ਪਰ ਕਈ ਔਰਤਾਂ ਨਾਲ ਸ਼ੋਸ਼ਣ ਹੋਇਆ ਹੈ, ਹੁਣ ਸ਼ਾਇਦ ਉਹ ਆਪਣਾ ਅਨੁਭਵ ਸਾਂਝਾ ਕਰਨ।
ਐਮਜੇਅਕਬਰ ਵੱਲੋਂ ਮੁੰਬਈ ਦੇ ਇਕ ਹੋਟਲ ਦੇ ਕਮਰੇ ਵਿਚ ਗੱਲਬਾਤ ਦੇ ਦੌਰਾਨ ਆਪਣੇ ਅਨੁਭਵ ਨੂੰ ਸਾਂਝਾ ਕਰਦਿਆਂ ਸੁਤੰਤਰ ਪੱਤਰਕਾਰ ਕਨਿਕਾ ਗਹਿਲੋਤ ਨੇ ਕਿਹਾ ਕਿ ਮੈਂ ਰਮਾਣੀ ਦਾ ਲੇਖ ਨਹੀਂ ਪੜਿਆ ਸੀ ਪਰ ਉਨਾਂ ਨੇ ਕਈਆਂ ਨਾਲ ਅਜਿਹਾ ਕੀਤਾ ਹੈ। ਮੈਂ ਅਕਬਰ ਨਾਲ ਤਿੰਨ ਸਾਲ ਤੱਕ ਕੰਮ ਕੀਤਾ। ਮੈਂ ਸ਼ੁਰੂ ਵਿਚ ਹੀ ਕਿਸੇ ਨੇ ਇਸ ਪ੍ਰਤੀ ਸੁਚੇਤ ਕਰ ਦਿਤਾ ਸੀ। ਮੈਨੂੰ ਇਕ ਵਾਰ ਹੋਟਲ ਦੇ ਕਮਰੇ ਵਿਚ ਬੁਲਾਇਆ ਗਿਆ ਸੀ। ਅਕਬਰ ਨੇ ਕਿਹਾ ਕਿ ਮੇਰੇ ਨਾਲ ਨਾਸ਼ਤਾ ਕਰਨਗੇ। ਅਸੀਂ ਉਨਾਂ ਦੀ ਆਦਤ ਜਾਣ ਚੁੱਕੇ ਸੀ। ਮੈਂ ਉਨਾਂ ਦੇ ਬੁਲਾਵੇ ਤੇ ਹਾਮੀ ਭਰ ਦਿਤੀ ਪਰ ਅਗਲੇ ਦਿਨ ਫੋਨ ਕਰਕੇ ਕਿਹਾ ਕਿ ਮਾਫ ਕਰਨਾ ਸਰ, ਮੈਂ ਜਿਆਦਾ ਦੇਰ ਸੁੱਤੀ ਰਹੀ ਇਸਲਈ ਆ ਨਹੀਂ ਸਕੀ। ਇਸ ਤੋਂ ਬਾਅਦ ਉਨਾਂ ਨੇ ਮੈਨੂੰ ਪਰੇਸ਼ਾਨ ਨਹੀਂ ਕੀਤਾ ਅਤੇ ਮੈਂ ਹਮੇਸ਼ਾਂ ਚੰਗੀ ਤਰਾਂ ਅਪਣਾ ਕੰਮ ਕਰਦੀ ਰਹੀ। ਸੁਪ੍ਰੀਆ ਸ਼ਰਮਾ, ਜੋ ਦਿਲੀ ਦੀ ਦਿ ਏਸ਼ੀਅਨ ਏੇਜ਼ ਦੀ ਰੇਜਿਡੇਂਟ ਅਡੀਟਰ ਹਨ, ਦੀ ਉਮਰ ਉਸ ਵੇਲੇ 20 ਸਾਲ ਸੀ। ਉਹ ਉਸ ਅਖਬਾਰ ਦੀ ਲਾਂਚ ਟੀਮ ਦਾ ਹਿੱਸਾ ਸੀ। ਇਕ ਦਿਨ ਅਖਬਾਰ ਦਾ ਪੇਜ ਬਣਾ ਰਹੀ ਸੀ ਤੇ ਅਕਬਰ ਉਸਦੇ ਪਿੱਛੇ ਖੜੇ ਸੀ। ਸ਼ਰਮਾ ਯਾਦ ਕਰਦੇ ਹੋਏ ਕਹਿੰਦੀ ਹੈ ਕਿ ਉਨਾਂ ਮੇਰੀ ਬ੍ਰਾ ਦੀ ਸਟਰਿਪ ਨੂੰ ਖਿੱਚਿਆ ਤੇ ਕੁਝ ਕਿਹਾ।
ਮੈਂ ਤੁਰਤ ਚੀਖ ਮਾਰ ਦਿਤੀ। ਇਸ ਤੋਂ ਕੁਝ ਦਿਨ ਬਾਅਦ ਦੀ ਘਟਨਾ ਨੂੰ ਯਾਦ ਕਰਦਿਆਂ ਉਨਾਂ ਕਿਹਾ ਕਿ ਉਸਨੇ ਟੀ-ਸ਼ਰਟ ਪਾਈ ਸੀ ਜਿਸ ਤੇ ਕੁਝ ਲਿਖਿਆ ਸੀ। ਇਸ ਦੌਰਾਨ ਅਕਬਰ ਕੈਬਿਨ ਵਿਚ ਆਏ ਤੇ ਮੇਰੇ ਸੀਨੇ ਵੱਲ ਵੇਖਦਿਆਂ ਕੁਝ ਕਿਹਾ, ਜਿਸਨੂੰ ਮੈਂ ਅਣਦੇਖਾ ਕਰ ਦਿਤਾ। ਸੁਪ੍ਰੀਆ ਨੇ ਦਸਿਆ ਕਿ ਇਕ ਹੋਰ ਔਰਤ ਜਿਸਨੇ ਹੁਣੇ ਜਿਹੇ ਦਫਤਰ ਜੁਆਇੰਨ ਕੀਤਾ ਸੀ, ਸ਼ਾਰਟਸ ਪਾ ਕੇ ਆਈ। ਅਕਬਰ ਆਪਣੇ ਕੈਬਿਨ ਤੋਂ ਬਾਹਰ ਆਏ। ਜਦੋਂ ਉਹ ਔਰਤ ਕੁਝ ਚੁਕੱਣ ਲਈ ਜ਼ਮੀਨ ਤੇ ਝੁਕੀ ਤਾਂ ਅਕਬਰ ਨੇ ਮੇਰੇ ਵਾਲ ਇਸ਼ਾਰਾ ਕਰਦਿਆਂ ਪੁੱਛਿਆ ਕਿ ਇਹ ਕੌਣ ਹੈ?
ਇਹ ਬਹੁਤ ਸ਼ਰਮਸਾਰ ਕਰਨ ਵਾਲੀ ਗੱਲ ਸੀ। ਉਸ ਵੇਲੇ ਕੋਈ ਅਜਿਹੀ ਕਮੇਟੀ ਨਹੀਂ ਸੀ ਜਿੱਥੇ ਜਾਆਿ ਜਾ ਸਕਦਾ ਹੋਵੇ। ਸ਼ਰਮਾ ਨੇ ਕਿਹਾ ਕਿ ਅਕਬਰ ਨੇ ਜਿਆਦਾਤਰ ਜਵਾਨ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਇਆ, ਜੋ ਇੱਕਲੀਆਂ ਰਹਿੰਦੀਆਂ ਸਨ। ਨੌਕਰੀ ਕਰਨਾ ਚਾਹੁੰਦੀਆਂ ਸਨ ਤੇ ਅਪਣਾ ਕਰਿਅਰ ਬਣਾਉਣਾ ਚਾਹੁੰਦੀਆਂ ਸਨ। ਤਿੰਨ ਹੋਰ ਔਰਤਾਂ ਨੇ ਆਪਣੇ ਨਾਲ ਹੋਏ ਬੁਰੇ ਅਨੁਭਵ ਬਾਰੇ ਦਸਿਆ। ਅਕਬਰ ਨੇ ਸਾਰੀ ਔਰਤਾਂ ਦਾ ਪਿੱਛਾ ਕੀਤਾ। ਹੋਟਲ ਵਿਚ ਮੀਟਿੰਗਾਂ, ਉਨਾਂ ਦੇ ਕੰਮ ਨੂੰ ਰੋਕ ਰੱਖਣਾ. ਸ਼ਹਿਰ ਤੋਂ ਬਾਹਰ ਭੇਜਣਾ ਅਤੇ ਫਿਰ ਉਨਾਂ ਨਾਲ ਮਿਲਣ ਦੀ ਵਿਵਸਥਾ ਕਰਨਾ ਜਾਂ ਉਨਾਂ ਨੂੰ ਕਾਰ ਵਿਚ ਟ੍ਰਿਪ ਤੇ ਨਾਲ ਲੈ ਕੇ ਜਾਣਾ। ਲੇਖਿਕਾ ਸ਼ੁਮਾ ਰਾਹ ਨੇ ਦਸਿਆ ਕਿ ਉਸਨੂੰ ਏਸ਼ੀਅਨ ਏਜ਼ ਵਿਚ ਨੌਕਰੀ ਲਈ ਐਮਜੇ ਅਕਬਰ ਨੇ ਇੰਟਰਵਿਊ ਲਈ 1995 ਵਿਚ ਕੋਲਕਾਤਾ ਦੇ ਤਾਜ ਬੰਗਾਲ ਹੋਟਲ ਵਿਚ ਬੁਲਾਇਆ। ਜਦੋਂ ਮੈਂ ਪਹੁੰਚੀ ਤਾਂ ਮੈਨੂੰ ਉਪਰ ਆਉਣ ਲਈ ਕਿਹਾ ਗਿਆ। ਮੈਂ ਜਿਆਦਾ ਨਹੀਂ ਸੋਚਿਆ। ਇੰਟਰਵਿਊ ਦੌਰਾਨ ਬਿਸਤਰ ਤੇ ਬੈਠਣਾ ਮੈਨੂੰ ਅਜੀਬ ਲੱਗਾ। ਅਕਬਰ ਨੇ ਕਿਹਾ ਕਿ ਕਦੇ ਮੇਰੇ ਨਾਲ ਡ੍ਰਿੰਕਸ ਤੇ ਆਓ। ਮੈਂ ਇਸ ਟਿੱਪਣੀ ਤੋਂ ਡਰ ਗਈ ਅਤੇ ਨੌਕਰੀ ਜੁਆਇਨ ਨਹੀਂ ਕੀਤੀ। ਪੱਤਰਕਾਰ ਪ੍ਰੇਰਣਾ ਸਿੰਘ ਬਿੰਦਰਾਂ ਨੇ ਐਮਜੇ ਅਕਬਰ ਦਾ ਨਾਮ ਲਏ ਬਿਨਾ ਇਸੇ ਤਰਾਂ ਦੀ ਘਟਨਾ ਸਬੰਧੀ ਟਵੀਟ ਕੀਤਾ।
ਉਨਾਂ ਲਿਖਿਆ ਕਿ ਇਕ ਮਸ਼ਹੂਰ ਸੰਪਾਦਕ ਨੇ ਮੈਨੂੰ ਕੰਮ ਤੇ ਗੱਲ ਕਰਨ ਲਈ ਹੋਟਲ ਵਿਚ ਬੁਲਾਇਆ। ਜਦੋਂ ਮੈਂ ਮਨਾ ਕਰ ਦਿਤਾ ਤਾਂ ਪੜ ਰਹੇ ਮੈਗਜ਼ੀਨ ਨੂੰ ਬਿਸਤਰ ਤੇ ਰੱਖ ਦਿਤਾ। ਟਵੀਟ ਦੇ ਅਗਲੇ ਦਿਨ ਬਿੰਦਰਾਂ ਨੇ ਅਕਬਰ ਦਾ ਨਾਮ ਇਸ ਵਿਚ ਸ਼ਾਮਿਲ ਕਰ ਦਿਤਾ। ਉਹ ਕਹਿੰਦੀ ਹੈ ਕਿ ਮੇਰੇ ਤੋਂ ਬਾਅਦ ਵੀ ਉਨਾਂ ਇਕ ਕੁੜੀ ਨੂੰ ਹੋਟਲ ਦੇ ਕਮਰੇ ਵਿਚ ਬੁਲਾਇਆ। ਮੈਂ ਸ਼ਹਿਰ ਵਿਚ ਇੱਕਲੀ ਰਹਿੰਦੀ ਸੀ ਇਸ ਲਈ ਚੁੱਪ ਰਹੀ। ਇਕ ਹੋਰ ਪੱਤਰਕਾਰ ਸ਼ਤਾਪਾ ਪਾਲ ਨੇ ਰਮਾਣੀ ਦੇ ਟਵੀਟ ਨੂੰ ਰਿਟਵੀਟ ਕਰਦਿਆਂ ਕਿਹਾ ਮੀ ਟੂ। ਐਮਜੇ ਅਕਬਰ 2010-2011 ਕੋਲਕਾਤਾ ਵਿਚ ਇੰਡੀਆ ਟੂਡੇ ਵਿਚ ਕੰਮ ਕਰਨ ਦੌਰਾਨ।